The Kashmir Files Controversy: ਬਾਲੀਵੁੱਡ ਨਿਰਦੇਸ਼ਕ ਵਿਵੇਕ ਅਗਨੀਹੋਤਰੀ(Vivek Agnihotri) ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ('The Kashmir Files) ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਇਜ਼ਰਾਇਲੀ ਫਿਲਮ ਨਿਰਮਾਤਾ ਨਦਾਵ ਲੈਪਿਡ(Nadav Lapid) ਅਤੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਦੇ ਜਿਊਰੀ ਮੁਖੀ ਨੇ ਫਿਲਮ ਦੀ ਆਲੋਚਨਾ ਕੀਤੀ। ਉਨ੍ਹਾਂ ਨੇ 'ਦਿ ਕਸ਼ਮੀਰ ਫਾਈਲਜ਼' ਨੂੰ 'ਅਸ਼ਲੀਲ ਫਿਲਮ' 'ਤੇ ਪ੍ਰੋਪੋਗੰਡਾ ਦੱਸਿਆ। ਇਸ ਵਿਚਕਾਰ ਇਜ਼ਰਾਈਲ ਦੇ ਸਫੀਰ ਨਾਓਰ ਗਿਲੋਨ (Naor Gilon) ਨੇ ਨਦਾਵ ਲੈਪਿਡ ਦੇ ਬਿਆਨ 'ਤੇ ਅਫਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਬਿਆਨ ਤੋਂ ਸ਼ਰਮਿੰਦਾ ਹਾਂ। ਨਾਓਰ ਨੇ ਜਿਊਰੀ ਮੁਖੀ ਨਾਦਵ ਲੈਪਿਡ ਵੱਲੋਂ ਮੁਆਫੀ ਵੀ ਮੰਗੀ ਹੈ।
An open letter to #NadavLapid following his criticism of #KashmirFiles. It’s not in Hebrew because I wanted our Indian brothers and sisters to be able to understand. It is also relatively long so I’ll give you the bottom line first. YOU SHOULD BE ASHAMED. Here’s why: pic.twitter.com/8YpSQGMXIR
— Naor Gilon (@NaorGilon) November 29, 2022
'ਦ ਕਸ਼ਮੀਰ ਫਾਈਲਜ਼' ਵਿਵੇਕ ਅਗਨੀਹੋਤਰੀ ਵੱਲੋਂ ਨਿਰਦੇਸ਼ਿਤ ਇੱਕ ਫਿਲਮ ਹੈ। ਇਹ ਫਿਲਮ 1990 ਵਿੱਚ ਕਸ਼ਮੀਰ ਘਾਟੀ ਵਿੱਚ ਕਸ਼ਮੀਰੀ ਪੰਡਿਤਾਂ ਦੇ ਅੱਤਿਆਚਾਰਾਂ ਤੇ ਹੱਤਿਆਵਾਂ ਉੱਤੇ ਆਧਾਰਿਤ ਹੈ। ਇਹ ਫਿਲਮ ਮਾਰਚ 'ਚ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ 'ਚ ਘਿਰ ਗਈ ਸੀ। ਗਿਲੋਨ ਨੇ ਟਵੀਟ ਕੀਤਾ ਕਸ਼ਮੀਰ ਫਾਈਲਜ਼ ਦੀ ਅਲੋਚਨਾ ਤੋਂ ਬਾਅਦ ਨਦਾਨ ਲੈਪਿਡ ਨੂੰ ਇਕ ਖੁੱਲ੍ਹਾ ਪੱਤਰ। ਗਿਲੋਨ ਨੇ ਕਿਹਾ ਕਿ ਲੈਪਿਡ ਨੇ ਜਿਊਰੀ ਪੈਨਲ ਵਿਚ ਭਾਰਤੀ ਸੱਦੇ ਦਾ ਸਭ ਤੋਂ ਖ਼ਰਾਬ ਤਰੀਕੇ ਨਾਲ ਵਰਤੋਂ ਕੀਤੀ।
ਅਨੁਪਮ ਖੇਰ ਬੋਲੇ- ਝੂਠ ਹਮੇਸ਼ਾ ਸੱਚ ਤੋਂ ਛੋਟਾ..
ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਕਸ਼ਮੀਰ 'ਚ ਇਹ ਘੱਲੂਘਾਰਾ ਸੱਚ ਹੈ ਤਾਂ ਕਸ਼ਮੀਰੀ ਪੰਡਤਾਂ ਦਾ ਕੂਚ ਵੀ ਸੱਚ ਹੈ। ਟੂਲਕਿੱਟ ਗਿਰੋਹ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਪਰਮਾਤਮਾ ਉਨ੍ਹਾਂ ਨੂੰ ਬੁੱਧੀ ਬਖਸ਼ੇ। ਇਸ 'ਚ ਉਨ੍ਹਾਂ ਨੇ ਫਿਲਮ ਨਾਲ ਜੁੜੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਨ੍ਹਾਂ ਨੇ ਲਿਖਿਆ- ਝੂਠ ਦਾ ਕੱਦ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ... ਸੱਚ ਦੇ ਮੁਕਾਬਲੇ ਉਹ ਹਮੇਸ਼ਾ ਛੋਟਾ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, The Kashmir Files