Home /News /entertainment /

Parmish Verma: ਪਰਮੀਸ਼ ਵਰਮਾ ਦੇ ਦਿਲ ਦੇ ਬਹੁਤ ਕਰੀਬ ਹੈ ਫਿਲਮ "ਮੈਂ ਤੇ ਬਾਪੂ", ਜਾਣੋ ਕਿਉਂ

Parmish Verma: ਪਰਮੀਸ਼ ਵਰਮਾ ਦੇ ਦਿਲ ਦੇ ਬਹੁਤ ਕਰੀਬ ਹੈ ਫਿਲਮ "ਮੈਂ ਤੇ ਬਾਪੂ", ਜਾਣੋ ਕਿਉਂ

 Parmish Verma: ਪਰਮੀਸ਼ ਵਰਮਾ ਦੇ ਦਿਲ ਦੇ ਬਹੁਤ ਕਰੀਬ ਹੈ ਫਿਲਮ "ਮੈਂ ਤੇ ਬਾਪੂ", ਜਾਣੋ ਕਿਉਂ

Parmish Verma: ਪਰਮੀਸ਼ ਵਰਮਾ ਦੇ ਦਿਲ ਦੇ ਬਹੁਤ ਕਰੀਬ ਹੈ ਫਿਲਮ "ਮੈਂ ਤੇ ਬਾਪੂ", ਜਾਣੋ ਕਿਉਂ

Parmish Verma Movie Main Te Bapu Release Today: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਅਦਾਕਾਰ, ਫਿਲਮ ਨਿਰਦੇਸ਼ਕ, ਗਾਇਕ ਪਰਮੀਸ਼ ਵਰਮਾ (Parmish Verma) ਦੀ ਫਿਲਮ "ਮੈਂ ਤੇ ਬਾਪੂ"(Main Te Bapu) ਅੱਜ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਜ਼ਰਿਏ ਇੱਕ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਨੂੰ ਸਕ੍ਰੀਨ ਦੇ ਦਿਖਾਇਆ ਜਾਵੇਗਾ। ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਦਰਸ਼ਕਾਂ ਦਾ ਇੰਤਜ਼ਾਰ ਅੱਜ ਆਖਿਰਕਾਰ ਖਤਮ ਹੋਣ ਜਾ ਰਿਹਾ ਹੈ। ਫਿਲਮ "ਮੈਂ ਤੇ ਬਾਪੂ" ਪਰਮੀਸ਼ ਵਰਮਾ ਦੇ ਦਿਲ ਦੇ ਬਹੁਤ ਕਰੀਬ ਹੈ। ਆਖਿਰ ਕਿਉਂ ਇਹ ਫਿਲਮ ਪਰਮਿਸ਼ ਵਰਮਾ ਦੇ ਦਿਲ ਦੇ ਕਰੀਬ ਹੈ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ।

ਹੋਰ ਪੜ੍ਹੋ ...
  • Share this:

ਰੁਪਿੰਦਰ ਕੋਰ

Parmish Verma Movie Main Te Bapu Release Today: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਅਦਾਕਾਰ, ਫਿਲਮ ਨਿਰਦੇਸ਼ਕ, ਗਾਇਕ ਪਰਮੀਸ਼ ਵਰਮਾ (Parmish Verma) ਦੀ ਫਿਲਮ "ਮੈਂ ਤੇ ਬਾਪੂ"(Main Te Bapu) ਅੱਜ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਜ਼ਰਿਏ ਇੱਕ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਨੂੰ ਸਕ੍ਰੀਨ ਦੇ ਦਿਖਾਇਆ ਜਾਵੇਗਾ। ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਦਰਸ਼ਕਾਂ ਦਾ ਇੰਤਜ਼ਾਰ ਅੱਜ ਆਖਿਰਕਾਰ ਖਤਮ ਹੋਣ ਜਾ ਰਿਹਾ ਹੈ। ਫਿਲਮ "ਮੈਂ ਤੇ ਬਾਪੂ" ਪਰਮੀਸ਼ ਵਰਮਾ ਦੇ ਦਿਲ ਦੇ ਬਹੁਤ ਕਰੀਬ ਹੈ। ਆਖਿਰ ਕਿਉਂ ਇਹ ਫਿਲਮ ਪਰਮਿਸ਼ ਵਰਮਾ ਦੇ ਦਿਲ ਦੇ ਕਰੀਬ ਹੈ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ।ਦਰਅਸਲ, ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸਦੇ ਜ਼ਰਿਏ ਪਹਿਲੀ ਵਾਰ ਪਰਮੀਸ਼ ਵਰਮਾ ਆਪਣੇ ਪਿਤਾ ਡਾ. ਸਤੀਸ਼ ਵਰਮਾ ਨਾਲ ਪਰਦੇ ਤੇ ਨਜ਼ਰ ਆਓਣ ਵਾਲੇ ਹਨ। ਇਸ ਫਿਲਮ ਨੂੰ ਸ਼ੂਟ ਕਰਦੇ ਸਮੇਂ ਦੋਵੇਂ ਪਿਤਾ ਤੇ ਪੁੱਤਰ ਨੇ ਇੱਕ-ਦੂਜੇ ਨਾਲ ਖਾਸ ਸਮਾਂ ਬਿਤਾਇਆ। ਇਸ ਲਈ ਇਹ ਫਿਲਮ ਪਰਮੀਸ਼ ਵਰਮਾ ਦੇ ਦਿਲ ਦੇ ਬਹੁਤ ਕਰੀਬ ਹੈ। ਉਨ੍ਹਾਂ ਦੇ ਅਸਲ ਪਿਤਾ ਹੀ ਉਨ੍ਹਾਂ ਨਾਲ ਰੀਲ ਜ਼ਿੰਦਗੀ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੇ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਪਰਮੀਸ਼ ਵਰਮਾ ਨਾਲ ਇਸ ਫਿਲਮ ਵਿੱਚ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਸੰਜੀਦਾ ਸ਼ੇਖ (Sanjeeda Shaikh) ਵੀ ਨਜ਼ਰ ਆਵੇਗੀ। ਇਸ ਫਿਲਮ ਦੇ ਕਈ ਗੀਤ ਪਹਿਲਾਂ ਰਿਲੀਜ਼ ਕੀਤੇ ਜਾ ਚੁੱਕੇ ਹਨ। ਜਿਸ ਵਿੱਚੋਂ ਇੱਕ ਗੀਤ ਵਿੱਚ ਪਰਮੀਸ਼ ਆਪਣੇ ਪਿਤਾ ਨਾਲ ਨਜ਼ਰ ਆਏ। ਇਸ ਤੋਂ ਇਲਾਵਾ ਉਹ ਗੀਤ 'Allah Ve' ਅੱਲ਼ਾ ਵੇ ਵਿੱਚ ਸੰਜੀਦਾ ਸ਼ੇਖ ਨਾਲ ਬਹੁਤ ਦਿਲਕਸ਼ ਅੰਦਾਜ਼ ਵਿੱਚ ਨਜ਼ਰ ਆਏ। ਦੱਸ ਦੇਈਏ ਕਿ ਇਸ ਫਿਲਮ ਨੂੰ ਉਦੈ ਪ੍ਰਤਾਪ ਸਿੰਘ ਦੁਬਾਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫਿਲਮ ਹੁਣ ਪਰਦੇ ਉੱਪਰ ਕੀ ਕਮਾਲ ਦਿਖਾਉਦੀ ਹੈ, ਦੇਖਣਾ ਬਹੁਤ ਮਜ਼ੇਦਾਰ ਰਹੇਗਾ।

ਜ਼ਿਕਰਯੋਗ ਹੈ ਕਿ ਪਰਮੀਸ਼ ਵਰਮਾ ਹਾਲੇ ਤੱਕ ਆਪਣੇ ਫੈਨਜ਼ ਦਾ ਕਈ ਸ਼ਾਨਦਾਰ ਫਿਲਮਾਂ ਅਤੇ ਮਜ਼ੇਦਾਰ ਗੀਤਾਂ ਨਾਲ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਫਿਲਮ ਰੌਕੀ ਮੈਂਟਲ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਲਮ ਦਿਲ ਦੀਆਂ ਗੱਲਾਂ, ਜਿੰਦੇ ਮੇਰਿਏ, ਸਿੰਘਮ ਵਿੱਚ ਜਲਵਾ ਦਿਖਾਓਦੇ ਹੋਏ ਦੇਖਿਆ ਗਿਆ।

Published by:Rupinder Kaur Sabherwal
First published:

Tags: Entertainment news, Parmish Verma, Pollywood, Punjabi industry, Punjabi singer