Home /News /entertainment /

Karan Aujla: ਕਰਨ ਔਜਲਾ ਦੇ ਵਿਆਹ ਦੀ ਖਬਰ ਨਿਕਲੀ ਝੂਠੀ, ਕਲਾਕਾਰ ਨੇ ਇੰਝ ਉਡਾਇਆ ਮਜ਼ਾਕ

Karan Aujla: ਕਰਨ ਔਜਲਾ ਦੇ ਵਿਆਹ ਦੀ ਖਬਰ ਨਿਕਲੀ ਝੂਠੀ, ਕਲਾਕਾਰ ਨੇ ਇੰਝ ਉਡਾਇਆ ਮਜ਼ਾਕ

karan aujla On wedding

karan aujla On wedding

Karan Aujla Wedding Rumours: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਦੇ ਵਿਆਹ ਦੀ ਚਰਚਾ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਸੀ। ਪਰ ਇਸ ਉੱਪਰ ਕਰਨ ਨੇ ਵਿਰਾਮ ਲਗਾ ਦਿੱਤਾ ਹੈ। ਦਰਅਸਲ, ਕਲਾਕਾਰ ਨੇ ਵਿਆਹ ਦੀਆਂ ਖਬਰਾਂ ਨੂੰ ਝੂਠਾ ਦੱਸਿਆ ਹੈ।

  • Share this:

Karan Aujla Wedding Rumours: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਦੇ ਵਿਆਹ ਦੀ ਚਰਚਾ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਸੀ। ਪਰ ਇਸ ਉੱਪਰ ਕਰਨ ਨੇ ਵਿਰਾਮ ਲਗਾ ਦਿੱਤਾ ਹੈ। ਦਰਅਸਲ, ਕਲਾਕਾਰ ਨੇ ਵਿਆਹ ਦੀਆਂ ਖਬਰਾਂ ਨੂੰ ਝੂਠਾ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਆਪਣੇ ਵੀਡੀਓ ਕਲਿੱਪ ਸਾਂਝੇ ਕੀਤੇ ਗਏ ਹਨ। ਜਿਸ ਵਿੱਚ ਇਹ ਆਪਣੇ ਵਿਆਹ ਦੀਆਂ ਖਬਰਾਂ ਉੱਪਰ ਬੋਲਦੇ ਹੋਏ ਦਿਖਾਈ ਦੇ ਰਹੇ ਹਨ। ਔਜਲਾ ਦੀਆਂ ਗੱਲਾਂ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਗੇ ਕਿ ਕਿਵੇਂ ਉਨ੍ਹਾਂ ਨੇ ਚੁੱਪ ਰਹਿ ਵਿਆਹ ਦਾ ਤਮਾਸ਼ਾ ਦੇਖਿਆ।

karan aujla

ਦਰਅਸਲ, ਕਰਨ ਔਜਲਾ ਦੇ ਪ੍ਰੇਮਿਕਾ ਪਲਕ ਨਾਲ ਵਿਆਹ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਬਟੋਰ ਰਹੀਆਂ ਸੀ। ਜਿਸ ਉੱਪਰ ਲੰਬੇ ਸਮੇਂ ਤੱਕ ਚੁੱਪ ਰਹਿਣ ਤੋਂ ਬਾਅਦ ਕਲਾਕਾਰ ਨੇ ਹੁਣ ਆਪਣੀ ਚੁੱਪੀ ਤੋੜੀ ਹੈ। ਕਲਾਕਾਰ ਨੇ ਵੀਡੀਓ ਸ਼ੇਅਰ ਕਰ ਕਿਹਾ, ਬਾਕੀ ਅੱਜ ਮੇਰਾ ਵਿਆਹ ਮੈਂ ਇਸ ਤੋਂ ਬਾਅਦ ਵਿਆਹ ਤੇ ਵੀ ਜਾਣਾ ਆ... ਮੈਂ ਇਸ ਤੋਂ ਬਾਅਦ ਵਿਆਹ ਤੇ ਵੀ ਜਾਣਾ ਆ, ਲੇਟ ਹੋ ਜਾਣਾ... ਤੁਹਾਡੇ ਸਾਰੀਆਂ ਨਾਲ ਲਾਈਵ ਸਟ੍ਰੀਮ ਕਰਕੇ ਫਿਰ ਮੈਂ ਵਿਆਹ ਤੇ ਜਾਣਾ... ਯਾਰ ਸੌਂਹ ਲੱਗੇ ਮੈਂ ਕੁਝ ਨੀ ਬੋਲਿਆ ਜਿੱਦਣ ਦੀ ਖਬਰ ਉੱਡਣ ਲੱਗੀ ਆ... ਕਿ ਇਹਦਾ ਵਿਆਹ ਤਿੰਨ ਫਰਵਰੀ ਨੂੰ ਆ... ਮੈਨੂੰ ਇਨਾ ਸੁਆਦ ਆਇਆ ਨਾ ਸਾਰੀਆਂ ਦਾ ਫੱਫਾ ਬਣਾ ਕੇ ... ਜਿੰਨੇ ਵੀ ਪੇਜ਼ਾ ਵਾਲੇ ਆ... ਸੌਂਹ ਲੱਗੇ ਰੱਬ ਦੀ... ਤੁਹਾਨੂੰ ਇੰਝ ਕਿਉਂ ਲੱਗਦਾ ਕੀ ਤੁਸੀ ਹਮੇਸ਼ਾ ਸਹੀ ਹੁੰਦੇ...ਸਾਰੇ ਨਿਊਜ਼ਾ ਵਾਲੇ... ਤੁਹਾਨੂੰ ਕਿਉਂ ਲੱਗਦਾ ਜਿਹੜੀ ਖਬਰ ਤੁਹਾਡੇ ਕੋਲ ਹੁੰਦੀ ਉਹ ਸਹੀ ਹੀ ਹੁੰਦੀ ਆ... ਡਾਰਲਿੰਗਸ... ਥੋੜਾ ਜਿਹਾ ਧਿਆਨ ਨਾਲ ਪਾਇਆ ਕਰੋ ਚੱਕ ਦਿੰਦੇ ਓ ਰੇਸ...

ਕਰਨ ਔਜਲਾ ਅਤੇ ਪਲਕ 3 ਫਰਵਰੀ 2023 ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ।  ਬ੍ਰਾਈਡਲ ਸ਼ਾਵਰ ਕੈਨੇਡਾ ਵਿੱਚ ਹੋਇਆ ਅਤੇ ਜੋੜੇ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨੇ ਸ਼ਿਰਕਤ ਕੀਤੀ। ਇਸ ਜਸ਼ਨ ਵਿੱਚ ਸਿਰਫ਼ ਸੀਮਤ ਮਹਿਮਾਨਾਂ ਨੂੰ ਹੀ ਬੁਲਾਇਆ ਗਿਆ ਸੀ।

ਕਾਬਿਲੇਗੌਰ ਹੈ ਕਿ ਕਲਾਕਾਰ ਦੇ ਵਿਆਹ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ। ਜਿਸ ਵਿੱਚ ਉਨ੍ਹਾਂ ਦੀ ਮੰਗਣੀ ਦੀਆਂ ਤਸਵੀਰਾਂ ਸੀ। ਹਾਲਾਂਕਿ ਇਸ ਦੌਰਾਨ ਹੀ ਵਿਆਹ ਦੀ ਤਰੀਕ ਵੀ ਆਊਟ ਹੋਈ ਸੀ। ਪਰ ਲੰਬੇ ਸਮੇਂ ਤੋਂ ਵਾਈਰਲ ਹੋ ਰਹੀਆਂ ਖਬਰਾਂ ਦਾ ਸੁਆਦ ਲੈਣ ਤੋਂ ਬਾਅਦ ਕਲਾਕਾਰ ਨੇ ਇਸ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ।

Published by:Rupinder Kaur Sabherwal
First published:

Tags: Entertainment, Entertainment news, Karan Aujla, Pollywood, Punjabi singer, Singer