Avatar the Way of Water Release Date: ਹਾਲੀਵੁੱਡ ਫਿਲਮਾਂ ਦੇ ਰਿਲੀਜ਼ ਹੋਣ ਦਾ ਉਤਸ਼ਾਹ ਨਾ ਸਿਰਫ਼ ਵਿਦੇਸ਼ਿਆਂ ਬਲਕਿ ਭਾਰਤੀ ਦਰਸ਼ਕਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਜੇਮਸ ਕੈਮਰਨ ਦੀ ਸਾਲ 2009 ਦੀ ਪਾਪੁੱਲਰ ਫਿਲਮ ਅਵਤਾਰ (Avatar) ਦੇ ਦੂਜੇ ਭਾਗ 'ਅਵਤਾਰ : ਦਿ ਵੇ ਆਫ ਵਾਟਰ' (Avatar the Way of Water) ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ਦੇ ਪਹਿਲੇ ਭਾਗ ਨੇ ਦੁਨੀਆ ਭਰ ਵਿੱਚ ਖੂਬ ਕਮਾਈ ਕੀਤੀ ਸੀ। ਹੁਣ ਇੱਕ ਵਾਰ ਫਿਰ ਤੋਂ ਇਸਦਾ ਦੂਜਾ ਭਾਗ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਣ ਲਈ ਪੇਸ਼ ਕਰ ਦਿੱਤਾ ਗਿਆ।
On December 16, return to Pandora.
Watch the brand-new trailer and experience #AvatarTheWayOfWater in 3D. pic.twitter.com/UtxAbycCIc
— Avatar (@officialavatar) November 2, 2022
ਦੱਸ ਦੇਈਏ ਕਿ ਇਹ ਫਿਲਮ 16 ਦਸੰਬਰ ਨੂੰ ਰਿਲੀਜ਼ ਹੋਵੇਗੀ। ਜਿਸਦਾ ਨਿਰਦੇਸ਼ਨ ਜੇਮਸ ਕੈਮਰਨ ਨੇ ਕੀਤਾ ਹੈ। ਟ੍ਰੇਲਰ ਵਿੱਚ ਤੁਸੀ ਦੇਖ ਸਕਦੇ ਹੋ ਕਿ ਤੁਹਾਨੂੰ ਕਿਰਦਾਰ ਪਹਿਲਾ ਦੀ ਤਰ੍ਹਾਂ ਦੀ ਨਜ਼ਰ ਆਉਣਗੇ। ਪਰ ਇਸ ਵਾਰ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਐਡਵੈਂਚਰ ਦੇਖਣ ਨੂੰ ਮਿਲੇਗਾ। ਇਹ ਫਿਲਮ ਇਸ ਵਾਰ ਲੋਕਾਂ ਨੂੰ ਪਾਣੀ ਦੀ ਵਿਲ਼ੱਖਣ ਦੁਨੀਆ ਤੋਂ ਜਾਣੂ ਕਰਵਾਏਗੀ। ਇਸ ਫਿਲਮ ਦੇ ਨਵੇਂ ਟ੍ਰੇਲਰ ਨੂੰ ਅਵਤਾਰ ਦੇ ਅਧਿਕਾਰਤ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਟ੍ਰੇਲਰ ਵਿੱਚ ਪੰਡੋਰਾ ਦੀ ਦੁਨੀਆ ਦੇ ਸ਼ਾਨਦਾਰ ਵਿਜ਼ੂਅਲ ਇਫੈਕਟਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।
ਟ੍ਰੇਲਰ ਦੇਖ ਪ੍ਰਸ਼ੰਸ਼ਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਮੈਂ ਇਸ ਫਿਲਮ ਦਾ 13 ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਹਾਂ। ਮੈਂ ਇਸਨੂੰ ਪਹਿਲੇ ਦਿਨ ਹੀ ਦੇਖ ਲਵਾਂਗਾ। ਇਕ ਹੋਰ ਯੂਜ਼ਰ ਨੇ ਲਿਖਿਆ, 'ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਖਰਕਾਰ...' ਇਸ ਤੋਂ ਇਲਾਵਾ ਕਈ ਯੂਜ਼ਰਸ ਇਸ ਟ੍ਰੇਲਰ 'ਤੇ ਫਾਇਰ ਇਮੋਜੀ ਵੀ ਸ਼ੇਅਰ ਕਰ ਰਹੇ ਹਨ। ਫਿਲਹਾਲ ਦਰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਤੋਂ ਇੰਤਜ਼ਾਰ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Hollywood, Movies