Home /News /entertainment /

ਸਰੋਤਿਆਂ ਦੇ ਮਨਾਂ ਨੂੰ ਕੀਲ ਰਿਹੈ ਰੋਮਾਂਟਿਕ ਗੀਤ ’ਨਾਂਹ ਨਾ ਕਰੀਂ’’

ਸਰੋਤਿਆਂ ਦੇ ਮਨਾਂ ਨੂੰ ਕੀਲ ਰਿਹੈ ਰੋਮਾਂਟਿਕ ਗੀਤ ’ਨਾਂਹ ਨਾ ਕਰੀਂ’’

ਸਰੋਤਿਆਂ ਦੇ ਮਨਾਂ ਨੂੰ ਕੀਲ ਰਿਹੈ ਰੋਮਾਂਟਿਕ ਗੀਤ ’ਨਾਂਹ ਨਾ ਕਰੀਂ’’

ਸਰੋਤਿਆਂ ਦੇ ਮਨਾਂ ਨੂੰ ਕੀਲ ਰਿਹੈ ਰੋਮਾਂਟਿਕ ਗੀਤ ’ਨਾਂਹ ਨਾ ਕਰੀਂ’’

  • Share this:

    ਚੰਡੀਗੜ੍ਹ: ਸਕੂਲ ਵਿੱਚ ਪੜ੍ਹਦੇ ਸਮੇਂ ਤੋਂ ਹੀ ਸਟੇਜ ਨਾਲ ਲਗਾਵ ਰੱਖਣ ਵਾਲਾ ਬਰਨਾਲੇ ਜ਼ਿਲ੍ਹਾ ਦਾ ਨੌਜਵਾਨ ਮਨਿੰਦਰ ਸਿੰਘ ਅੱਜ ਆਪਣੀ ਨਵੇਂ ਗੀਤ ਨਾਲ ਪੂਰੇ ਪੰਜਾਬ ਵਿੱਚ ਛਾ ਰਿਹਾ ਹੈ। ਗਣਿਆਂ ਵਿੱਚ ਹਥਿਆਰਬੰਦ ਸਭਿਆਚਾਰ ਤੋਂ ਹਟਕੇ ਉਸ ਵੱਲੋਂ ਗਾਇਆ ਰੋਮਾਂਟਿਕ ਗੀਤ ‘’ਨਾਂਹ ਨਾ ਕਰੀਂ’’ ਸਰੋਤਿਆਂ ਦੇ ਮਨਾਂ ਕੀਲ ਰਿਹਾ ਹੈ।

    ਇਹ ਗੀਤ ਪਿਛਲੇ ਦਿਨ 24 ਸਤੰਬਰ ਨੂੰ ਜੱਸ ਰਿਕਾਰਡਸ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਯੂਟਿਊਬ ਤੇ ਆਉਣ ਤੋਂ ਬਾਅਦ ਹੀ ਇਹ ਗੀਤ ਲੋਕਾਂ ਦੇ ਦਿਲਾਂ ਦੀ ਧੜਕਣ ਬਣਨ ਲੱਗਾ। ਗੀਤ ਨੂੰ ਸੋਸ਼ਲ ਮੀਡੀਆ ਪਲੇਟ ਫਾਰਮ ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।

    ਇਹ ਗੀਤ ਮਨਿੰਦਰ ਨੇ ਬਹੁਤ ਰੂਹ ਅਤੇ ਦਿਲਕਸ਼ ਅੰਦਾਜ਼ ਨਾਲ ਗਾਇਆ ਹੈ। ਗੀਤ ਦੇ ਹਰੇਕ ਸਤਰ ਸੁਣ ਕੇ ਵੱਖਰਾ ਹੀ ਅੰਨਦ ਆਉਂਦਾ ਹੈ। ਇਸ ਗਾਣ ਤੇ ਬੋਲ ਅਤੇ ਰਚਣਾ ਖੁਦ ਮਨਿਦਰ ਨੇ ਹੀ ਤਿਆਰ ਕੀਤੇ ਹਨ। ਇਹ ਵੀਡੀਓ ਸੌਗ ਬਹੁਤ ਹੀ ਸੋਹਣੇ ਅਤੇ ਸੰਜੀਦਗੀ ਨਾਲ ਬਣਾਇਆ ਹੈ। ਹਰੇਕ ਪੱਖੋਂ ਪਰਪੱਕ ਇਹ ਗੀਤ ਕਲਾਕਾਰੀ ਦਾ ਉੱਚਤਮ ਨਮੂਨੇ ਨੂੰ ਪੇਸ਼ ਕਰਦਾ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸਰੋਤਿਆਂ ਵੱਲੋਂ ਇਸਦੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ।

    ਨਵਾਂ ਗੀਤ ‘’ਨਾਂਹ ਨਾ ਕਰੀਂ’’ਗੀਤ

    ਗਾਇਕ ਮਨਿੰਦਰ ਨੇ ਦੱਸਿਆ ਕਿ ਗੀਤ ਦੇ ਰਿਲੀਜ ਹੋਣ ਤੋਂ ਬਾਅਦ ਉਸਨੂੰ ਲਗਾਤਾਰ ਫੋਨ ਆ ਰਹੇ ਹਨ। ਉਸਦੀ ਹੌਂਸਲਾ ਅਫਜ਼ਾਈ ਦੇ ਨਾਲ ਉਸਨੂੰ ਪਿਆਰ ਦੇ ਕੇ ਮਾਣ ਬਖਸ਼ ਰਹੇ ਹਨ। ਇਸ ਤੋਂ ਬਾਅਦ ਉਹ ਜਲਦ ਹੀ ਚੰਗੇ ਵਿਸ਼ਿਆਂ ਨੂੰ ਲੈ ਕੇ ਨਵੇਂ ਗੀਤ ਲੈ ਕੇ ਆਵੇਗਾ।

    ਗਾਇਕੀ ਵੱਲ ਰੁਝਾਨ

    ਕਾਲਜ ਪਾਸ ਕਰਨ ਤੋਂ ਬਾਅਦ ਉਸਨੂੰ ਟੈਲੀਕੌਮ ਕੰਪਨੀ ਵਿੱਚ ਨੌਕਰੀ ਮਿਲ ਗਈ। ਨੌਕਰੀ ਕਰਦੇ ਹੋਏ ਇਕ ਵਾਰ ਰਾਜਪੁਰੇ ਸਿਖਲ਼ਾਈ ਲੱਗੀ। ਉਥੇ ਵਿਜੈ ਕਾਰਗਿਲ ਦਿਵਸ ਸਮਾਰੋਹ ਵਿੱਚ ਪਹਿਲੀ ਵਾਰੀ ਸੁਰਜੀਤ ਪਾਤਰ ਸਾਬ ਦੀ ਕਵਿਤਾ"ਮੈਂ ਰਾਹਾਂ ਤੇ ਨਹੀਂ ਤੁਰਦਾ" ਸੁਣਾਈ ਤਾਂ ਏਨਾ ਜਿਆਦਾ ਪਿਆਰ ਤੇ ਹੋਂਸਲਾ ਮਿਲਿਆ ਕੇ ਜਿੰਦਗੀ ਦੇ ਰਸਤੇ ਹੀ ਬਦਲ ਗਏ। ਏਥੋਂ ਹੀ ਕਵਿਤਾਵਾਂ ਲਿਖਣ ਤੇ ਪੜ੍ਹਨ ਦਾ ਸ਼ੌਂਕ ਪਾ ਗਿਆ। ਅਤੇ ਨਾਲ ਹੀ ਗਟਾਰ ਬਜਾਉਣੀ ਅਤੇ ਗਾਉਣਾ ਸ਼ੁਰੂ ਕੀਤਾ।

    Published by:Gurwinder Singh
    First published:

    Tags: Punjabi song, Punjabi song lyricist