Home /News /entertainment /

Johnny Depp ਤੇ Amber Heard ਦਾ ਮਾਮਲਾ ਫਿਲਮੀ ਕਹਾਣੀ ਤੋਂ ਨਹੀਂ ਘੱਟ, ਜਾਣਨ ਲਈ ਪੜ੍ਹੋ ਖਬਰ

Johnny Depp ਤੇ Amber Heard ਵੱਲੋਂ ਹਾਲ ਹੀ 'ਚ ਲਏ ਗਏ ਤਲਾਕ ਤੋਂ ਬਾਅਦ,ਸਭ ਕੁੱਝ ਸ਼ਾਂਤ ਹੀ ਚੱਲ ਰਿਹਾ ਸੀ ਪਰ ਜਦੋਂ Amber Heard ਨੇ ਵਾਸ਼ਿੰਗਟਨ ਪੋਸਟ ਵਿੱਚ ਘਰੇਲੂ ਹਿੰਸਾ 'ਤੇ ਇੱਕ ਲੇਖ ਲਿਖਿਆ ਤਾਂ ਸਭ ਕੁਝ ਬਦਲ ਗਿਆ। ਇਸ ਲੇਖ ਵਿੱਚ Amber ਨੇ Johnny Depp ਦੇ ਨਾਂ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਸੀ ਪਰ Johnny Depp ਨੇ ਮਹਿਸੂਸ ਕੀਤਾ ਕਿ ਇਸ ਲੇਖ ਵਿੱਚ Amber ਉਸ ਬਾਰੇ ਹੀ ਲਿੱਖ ਰਹੀ ਹੈ। Johnny Depp ਨੇ ਦਾਅਵਾ ਕੀਤਾ ਕਿ ਘਰੇਲੂ ਹਿੰਸਾ ਦਾ ਅਸਲ ਸ਼ਿਕਾਰ ਉਹ ਆਪ ਹੋਇਆ ਸੀ।

ਹੋਰ ਪੜ੍ਹੋ ...
  • Share this:

ਇਸ ਲੇਖ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ Johnny Depp ਨੂੰ ਇਸ ਦੇ ਨਤੀਜੇ ਵੀ ਦਿਖਣੇ ਸ਼ੁਰੂ ਹੋ ਗਏ। ਉਸ ਨੂੰ ਕਈ ਫਿਲਮ ਪ੍ਰਾਜੈਕਟਾਂ ਤੋਂ ਜਵਾਬ ਦੇ ਦਿੱਤਾ ਗਿਆ। ਮਸ਼ਹੂਰ ਫਿਲਮ Pirates of the Caribbean ਤੇ the fantastic beasts ਫਿਲਮ ਫੈਂਚਾਈਜ਼ੀ ਤੋਂ ਵੀ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਇਸ ਤੋਂ ਬਾਅਦ Johnny Depp ਨੇ Heard 'ਤੇ $50 ਮਿਲੀਅਨ ਦਾ ਮੁਕੱਦਮਾ ਕੀਤਾ। Amber Heard ਨੇ ਇਸ ਖਿਲਾਫ Johnny Depp ਉੱਤੇ $100 ਮਿਲੀਅਨ ਦਾ ਮੁਕੱਦਮਾ ਕਰ ਦਿੱਤਾ। ਇਹ ਸਭ ਤੁਹਾਨੂੰ ਕਿਸੇ ਫਿਲਮ ਜਾਂ ਰਿਐਲਿਟੀ ਟੀਵੀ ਸ਼ੋਅ ਵਰਗਾ ਲੱਗੇਗਾ, ਪਰ ਇਸ ਕੇਸ ਵਿੱਚ ਰੋਮਾਂਸ, ਬਦਲਾ, ਹਿੰਸਾ, ਡਰਾਮਾ ਤੇ ਸਸਪੈਂਸ ਸਭ ਕੁੱਝ ਹੈ।

ਲੋਕਾਂ ਨੇ ਜਦੋਂ ਇਸ Johnny Depp ਤੇ Amber Heard ਦੇ ਕੇਸ ਦੀ ਪੜਚੋਲ ਕਰਨੀ ਸ਼ੁਰੂ ਕੀਤੀ ਤਾਂ ਅਜਿਹੀਆਂ ਚੀਜ਼ਾਂ ਖੁੱਲ੍ਹ ਕੇ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਦੋਵਾਂ ਦੇ ਵਿਆਹ, ਹਨੀਮੂਨ ਤੇ ਇਕੱਠੇ ਸਮਾਂ ਬਿਤਾਉਣ ਤੋਂ ਲੈ ਕੇ ਤਲਾਕ ਤੇ ਇਸ ਤੋਂ ਪਹਿਲਾਂ ਹਿੰਸਾ ਦੀਆਂ ਵੀਡੀਓਜ਼, ਫੋਟੋਆਂ ਤੇ ਆਡੀਓ ਰਿਕਾਰਡਿੰਗਸ ਜਨਤਕ ਤੌਰ ਉੱਤੇ ਮੌਜੂਦ ਹਨ। ਕਿਸੇ ਦੇ ਘਰੇਲੂ ਮੁੱਦੇ ਨੂੰ ਲੈ ਕੇ ਜਨਤਕ ਤੌਰ ਇੰਨੀ ਸਮੱਗਰੀ ਪਬਲਿਕ ਡੋਮੇਟ ਉੱਤੇ ਸ਼ਾਇਦ ਹੀ ਪਹਿਲਾਂ ਕਿਸੇ ਨੇ ਵੇਖੀ ਹੋਵੇ। ਜੋ ਚੀਜ਼ਾਂ ਸਾਹਮਣੇ ਆਈਆਂ ਹਨ ਉਹ ਸਿਰਫ ਉਨ੍ਹਾਂ ਦੀ ਨਫ਼ਰਤ ਅਤੇ ਕੁੱਟਮਾਰ ਨਹੀਂ ਹੈ, ਬਲਕਿ ਆਪਸ ਵਿੱਚ ਕੀਤੇ ਰੋਮਾਂਟਿਕ ਮੈਸੇਜ ਵੀ ਹਨ ਜਿਸ ਵਿੱਚ ਉਹ ਇੱਕ ਦੂਜੇ ਨੂੰ ਪੈੱਟਨੇਮ ਨਾਲ ਬੁਲਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਨਹੀਂ ਹੈ ਕਿ ਲੋਕ ਇਸ ਟ੍ਰਾਇਲ (ਕੇਸ) ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਪਰ ਜਦੋਂ ਇਹ ਕੇਸ ਸਭ ਦੇ ਸਹਮਣੇ ਆਇਆ ਤਾਂ ਹਰੇਕ ਦੀ ਦਿਲਚਸਪੀ ਇਸ ਕੇਸ ਵਿੱਚ ਵੱਧ ਗਈ।

Johnny Depp ਤੇ Amber Heard ਦੋਵਾਂ ਦਾ ਆਪੋ-ਆਪਣਾ ਫੈਨਬੇਸ ਹੈ। ਹਰ ਕੋਈ ਇਸ ਹਾਈ ਪ੍ਰੋਫਾਈਲ ਕੇਸ ਬਾਰੇ ਛੋਟੀ ਤੋਂ ਛੋਟੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ, ਤੇ ਇਸ ਕੇਸ ਨੂੰ ਲੈ ਕੇ ਹਰੇਕ ਦੀ ਸਮੀਖਿਆ ਵੱਖੋ-ਵਖਰੀ ਹੈ। Johnny Depp ਤੇ Amber Heard ਦੇ ਕੇਸ ਵਿੱਚ ਹਰ ਦਿਨ ਕੋਈ ਨਵਾਂ ਟਵਿਸਟ ਆ ਰਿਹਾ ਹੈ। ਹੁਣ ਇਸ ਕੇਸ ਦੇ ਨਾਲ ਹਰ ਰੋਜ਼ ਕੋਈ ਨਵਾਂ ਮੀਮ ਬਣ ਰਿਹਾ ਹੈ। ਮੀਮਜ਼ ਦਾ ਬਾਜ਼ਾਰ ਗਰਮ ਹੈ। ਉੱਥੇ ਹੀ ਕੋਰਟ ਰੂਮ ਗੋਸਿਪ ਇਹ ਵੀ ਸਾਹਮਣੇ ਆ ਰਹੀ ਹੈ ਕਿ ਤੇ ਅਜਿਹੀਆਂ ਚਰਚਾਵਾਂ ਵੀ ਹਨ ਕਿ Johnny Depp ਆਪਣੀ ਵਕੀਲ Camille Vasquez ਨੂੰ ਡੇਟ ਕਰ ਰਹੇ ਹਨ। ਇਸ ਵਿੱਚ ਕਿੰਨੀ ਸੱਚਾਈ ਹੈ, ਇਹ ਕੋਈ ਨਹੀਂ ਜਾਣਦਾ। Johnny Depp ਕੋਰਟ ਰੂਮ ਵਿੱਚ ਕਾਫੀ ਰਿਲੈਕਸ ਤੇ ਆਰਾਮ ਦੇ ਮੂਡ ਵਿੱਚ ਦਿਖਾਈ ਦਿੰਦੇ ਹਨ ਤੇ ਦੂਜੇ ਪਾਸੇ Amber Heard ਕਾਫੀ ਡਰੀ-ਡਰੀ ਤੇ ਸਹਿਮੀ ਹੋਈ ਦਿਖਾਈ ਦਿੰਦੀ ਹੈ। ਇਸ ਵੇਲੇ ਸੋਸ਼ਲ ਮੀਡੀਆ ਉੱਤੇ ਹਵਾ Johnny Depp ਦੇ ਨਾਲ ਚੱਲ ਰਹੀ ਹੈ। ਬਹੁਤੇ ਲੋਕਾਂ ਦਾ ਕਹਿਣਾ ਹੈ ਕਿ Amber Heard ਨੇ ਹੀ Depp ਨਾਲ ਹਿੰਸਾ ਕੀਤੀ ਸੀ ਤੇ ਸਾਰੀ ਗਲਤੀ ਉਸ ਦੀ ਹੀ ਹੈ। 11 ਅਪ੍ਰੈਲ 2022 ਤੋਂ ਸ਼ੁਰੂ ਹੋਏ ਇਸ ਡੈਫਾਮੇਸ਼ਨ ਦੇ ਕੇਸ ਦਾ ਕੀ ਅੰਤ ਨਿਕਲਦਾ ਹੈ ਇਹ ਤਾਂ ਭਵਿੱਖ ਵਿੱਚ ਸਾਨੂੰ ਪਤਾ ਲੱਗ ਹੀ ਜਾਵੇਗਾ ਪਰ ਇਸ ਕੇਸ ਦੌਰਾਨ ਜੋ ਟਵਿਸਟ ਸਾਨੂੰ ਦੇਖਣ ਨੂੰ ਮਿਲ ਰਹੇ ਹਨ ਇਹ ਕਿਸੇ ਮਸਾਲੇਦਾਰ ਫਿਲਮ ਤੋਂ ਘੱਟ ਨਹੀਂ ਲਗਦਾ ਹੈ।

Published by:rupinderkaursab
First published:

Tags: Amber Heard, Divorce, Entertainment news, Hollywood, Johnny Depp