HOME » NEWS » Films

ਕਰਨ ਅਤੇ ਨਿਸ਼ਾ ਦੇ ਰਿਸ਼ਤੇ ਨੂੰ ਲੈ ਕੇ ਹਰ ਰੋਜ਼ ਹੋ ਰਹੇ ਕਈ ਨਵੇਂ ਖੁਲਾਸੇ

News18 Punjabi | News18 Punjab
Updated: June 4, 2021, 1:13 PM IST
share image
ਕਰਨ ਅਤੇ ਨਿਸ਼ਾ ਦੇ ਰਿਸ਼ਤੇ ਨੂੰ ਲੈ ਕੇ ਹਰ ਰੋਜ਼ ਹੋ ਰਹੇ ਕਈ ਨਵੇਂ ਖੁਲਾਸੇ
ਕਰਨ ਅਤੇ ਨਿਸ਼ਾ ਦੇ ਰਿਸ਼ਤੇ ਨੂੰ ਲੈ ਕੇ ਹਰ ਰੋਜ਼ ਹੋ ਰਹੇ ਕਈ ਨਵੇਂ ਖੁਲਾਸੇ

  • Share this:
  • Facebook share img
  • Twitter share img
  • Linkedin share img
'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਐਕਟਰ ਕਰਨ ਮਹਿਰਾ ਪਤਨੀ ਨਿਸ਼ਾ ਰਾਵਲ ਨਾਲ ਲੜਾਈ ਝਗੜੇ ਨੂੰ ਲੈ ਕੇ ਕਾਫੀ ਸੁਰੱਖੀਆਂ ਵਿੱਚ ਹੈ, ਇਨ੍ਹਾਂ ਦੋਨਾਂ ਦੇ ਝਗੜਿਆਂ ਨੂੰ ਲੈ ਕੇ ਹਰ ਰੋਜ਼ ਨਵੇਂ ਖੁਲਾਸੇ ਹੁੰਦੇ ਹਨ ਅਤੇ ਹੁਣ ਕਰਨ ਨੇ ਨਿਸ਼ਾ ਦੇ ਸੁਭਾਅ 'ਤੇ ਕੁਮੈਂਟ ਕਰਦੇ ਹੋਏ ਦੱਸਿਆ ਹੈ ਕੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਇਹੋ ਜਿਹਾ ਸੀ ਜਦੋਂ ਉਨ੍ਹਾਂ ਨੂੰ ਆਤਮਹੱਤਿਆ ਦੇ ਖਿਆਲ ਆਉਣ ਲੱਗ ਗਏ ਸੀ।ਜਿੱਥੇ ਉਨ੍ਹਾਂ ਕਿਹਾ ਕੀ ਨਿਸ਼ਾ ਕਾਫੀ ਗੁੱਸੇ ਵਾਲੀ ਹੈ ਅਤੇ ਉਹ ਹਮੇਸ਼ਾ ਉਨ੍ਹਾਂ ਨਾਲ ਕੁੱਟਮਾਰ ਕਰਦੀ ਸੀ, ਇੱਕ ਇੰਟਵਿਊ ਕਰਨ ਨੇ ਦੱਸਿਆ ਕੀ ਨਿਸ਼ਾ ਹਮੇਸ਼ਾ ਹੀ ਅਜਿਹੀ ਗੁੱਸੇ ਵਾਲੀ ਰਹੀ ਹੈ, ਉਨ੍ਹਾਂ ਕਿਹਾ ਕੀ ਉਹ ਸ਼ੁਰੂਆਤ 'ਚ ਉਨ੍ਹਾਂ ਨਾਲ ਕਾਫੀ ਮਾਰਕੁੱਟ ਹੱਥੋਪਾਈ ਹੁੰਦੀ ਸੀ। ਉਸ ਨੂੰ ਕੁਝ ਸਮਝ ਨਹੀਂ ਆਉਂਦਾ ਹੈ।ਉਹ ਸੋਚਦੇ ਸੀ ਕੀ ਅੱਗੇ ਜਾ ਕੇ ਚੀਜ਼ਾਂ ਠੀਕ ਹੋ ਜਾਣਗੀਆਂ ਅਤੇ ਕਾਫੀ ਠੀਕ ਵੀ ਹੋ ਗਈਆਂ ਸੀ ਪਰ ਹੁਣ ਫਿਰ ਤੋਂ ਨਿਸ਼ਾ ਵਿੱਚ ਇਹ ਆਦਤਾਂ ਵਾਪਸ ਆ ਗਈਆਂ।
ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਨਿਸ਼ਾ ਨੇ ਦੱਸਿਆ ਸੀ ਕਿ ਕਰਨ ਸਾਲਾਂ ਤੋਂ ਉਸ ਨੂੰ ਕੁੱਟਦਾ ਰਿਹਾ। ਇਸ ਦੇ ਨਾਲ ਹੀ ਕਰਨ ਨੇ ਕਿਹਾ ਸੀ ਕਿ ਨਿਸ਼ਾ ਨੇ ਜਾਣਬੁੱਝ ਕੇ ਕੰਧ ਵਿੱਚ ਸਿਰ ਮਾਰਿਆ ਹੈ। ਇਸ 'ਤੇ ਪ੍ਰਤੀਕ੍ਰਿਆ ਦਿੰਦਿਆਂ ਨਿਸ਼ਾ ਨੇ ਕਿਹਾ ਸੀ - ਕਈ ਵਾਰ ਮੇਰਾ ਚਿਹਰਾ ਕਾਲਾ ਅਤੇ ਨੀਲਾ ਹੋ ਗਿਆ ਹੈ। ਉਹ ਕਈ ਵਾਰ ਮੁੱਕਾ ਮਾਰਦਾ ਸੀ ਅਤੇ ਕਈ ਵਾਰ ਤਾਂ ਬੱਲੇ ਨਾਲ ਵੀ ਮਾਰਦਾ ਸੀ।ਨਿਸ਼ਾ ਨੇ ਕਿਹਾ ਸੀ ਕਿ ਉਹ ਇੱਕ ਅਭਿਨੇਤਰੀ ਹੈ ਅਤੇ ਉਹ ਆਪਣੇ ਚਿਹਰੇ ਨੂੰ ਪਿਆਰ ਕਰਦੀ ਹੈ। ਉਹ ਆਪਣੇ ਮੱਥੇ 'ਤੇ ਮੱਥੇ 'ਤੇ ਸੱਟ ਮਾਰ ਕੇ ਇਸ ਨੂੰ ਕਿਉਂ ਵਿਗਾੜਨਾ ਚਾਹੁੰਦੀ ਹੈ? ਨਿਸ਼ਾ ਨੇ ਕਰਨ 'ਤੇ ਐਕਸਟਰਾ ਮੈਰੀਟਲ ਅਫੇਅਰ ਦਾ
ਦੋਸ਼ ਲਗਾਇਆ ਹੈ। ਜਿਸ ਨੂੰ ਕਰਨ ਨੇ ਬੇਬੁਨਿਆਦ ਕਿਹਾ ਹੈ।
Published by: Ramanpreet Kaur
First published: June 4, 2021, 12:44 PM IST
ਹੋਰ ਪੜ੍ਹੋ
ਅਗਲੀ ਖ਼ਬਰ