Pollywood Stars Remember Sidhu Moosewala: ਪੰਜਾਬੀ ਅਦਾਕਾਰ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਦਾ ਗਮ ਪਰਿਵਾਰ ਦੇ ਨਾਲ-ਨਾਲ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਵੱਸਿਆ ਹੋਇਆ ਹੈ। ਮਰਹੂਮ ਗਾਇਕ ਦੀਆਂ ਯਾਦਾਂ ਆਏ ਦਿਨ ਹਰ ਕਿਸੇ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਦੱਸ ਦੇਈਏ ਕਿ 29 ਨਵੰਬਰ ਨੂੰ ਕਲਾਕਾਰ ਦੀ ਮੌਤ ਨੂੰ ਪੂਰੇ 6 ਮਹੀਨੇ ਬੀਤ ਗਏ। ਇਸ ਦੌਰਾਨ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਵੱਲੋਂ ਸਿੱਧੂ ਨੂੰ ਯਾਦ ਕੀਤਾ ਗਿਆ।
ਦਰਅਸਲ, ਸੋੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਤੇ ਮੂਸੇਵਾਲਾ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਇਹ ਤਸਵੀਰ ਸਿੱਧੂ ਮੂਸੇਵਾਲਾ ਦੇ ਇੱਕ ਫੈਨਪੇਜ ‘ਤੇ ਸ਼ੇਅਰ ਕੀਤੀ ਗਈ, ਜਿਸ ਨੂੰ ਸੋਨਮ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤਾ ਹੈ।
View this post on Instagram
ਇਸ ਤੋਂ ਇਲਾਵਾ ਆਪਣੇ ਸਮੇਂ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਵੱਲੋਂ ਵੀ ਇੱਕ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ‘ਚ ਸਿੱਧੂ ਦੇ ਬਚਪਨ ਤੋਂ ਲੈਕੇ ਵੱਡੇ ਹੋਣ ਤੱਕ ਦੀਆਂ ਕਈ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਸਦੇ ਬੈਕਗਰਾਊਂਡ ‘ਚ ਲਤਾ ਮੰਗੇਸ਼ਕਰ ਦਾ ਗੀਤ ‘ਚਿੱਠੀ ਨਾ ਕੋਈ ਸੰਦੇਸ਼ ਜਾਨੇ ਵੋ ਕੌਨ ਸਾ ਦੇਸ਼’ ਸਿੱਧੂ ਦੀਆਂ ਯਾਦਾਂ ਨੂੰ ਹੋਰ ਵੀ ਡੂੰਘਾ ਕਰਦੀਆਂ ਹਨ। ਇਸ ਵੀਡੀਓ ਦੇ ਕੈਪਸ਼ਨ ‘ਚ ਜਸਵਿੰਦਰ ਬਰਾੜ ਨੇ ਲਿਖਿਆ, “ਜਸਟਿਸ ਫਾਰ ਸਿੱਧੂ ਮੂਸੇਵਾਲਾ। 6 ਮਹੀਨੇ ਹੋ ਗਏ ਸਿੱਧੂ ਹੁਣ ਵਾਪਸ ਆਜਾ।”
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Sidhu Moose Wala, Sonam bajwa, Sonam Bajwa Pics