Mahesh Babu: ਅੱਜ ਦੇ ਸਮੇਂ ਵਿੱਚ ਬਾਜ਼ਾਰ ਵਿੱਚ ਇਲੈਕਟ੍ਰਿਕ ਕਾਰਾਂ ਦੀ ਮੰਗ ਹੈ। ਇਸਦੇ ਮੱਦੇਨਜ਼ਰ ਕੰਪਨੀਆਂ ਨਵੇਂ ਫੀਚਰ ਵਾਲੀਆਂ ਇਲੈਕਟ੍ਰਿਕ ਕਾਰਾਂ ਲਾਂਚ ਵੀ ਕਰ ਰਹੀਆਂ ਹਨ। ਸਾਊਥ ਦੇ ਮਸ਼ਹੂਰ ਅਦਾਕਾਰ ਮਹੇਸ਼ ਬਾਬੂ ਨੇ ਹਾਲ ਹੀ ਵਿੱਚ ਨਵੀਂ ਇਲੈਕਟ੍ਰਿਕ ਕਾਰ Audi e-tron ਖਰੀਦੀ ਹੈ। ਔਡੀ ਇੰਡੀਆ (Audi India) ਨੇ ਪਿਛਲੇ ਸਾਲ ਭਾਰਤ ਵਿੱਚ ਇਲੈਕਟ੍ਰਿਕ SUV ਲਾਂਚ ਕੀਤੀ ਸੀ। ਇਸ ਲਾਂਚ ਤੋਂ ਬਾਅਦ, ਕੰਪਨੀ ਨੇ ਔਡੀ ਈ-ਟ੍ਰੋਨ ਜੀਟੀ (Audi E-Tron GT) ਅਤੇ ਔਡੀ ਈ-ਟ੍ਰੋਨ ਆਰਐਸ ਜੀਟੀ (Audi E-Tron RS GT) ਦੇ ਪ੍ਰਦਰਸ਼ਨ ਆਧਾਰਿਤ ਵੇਰੀਐਂਟ ਵੀ ਲਿਆਂਦੇ ਹਨ।
ਔਡੀ ਇੰਡੀਆ (Audi India) ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਇਹ ਖ਼ਬਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਢਿੱਲੋਂ ਨੇ ਔਡੀ ਈ-ਟ੍ਰੋਨ (Audi E-Tron) ਦੇ ਨਾਲ ਐਕਟਰ ਦੀ ਇੱਕ ਫੋਟੋ ਪੋਸਟ ਕੀਤੀ ਹੈ।
Audi ਈ-ਟ੍ਰੋਨ ਕਾਰ ਦੇ ਵਿਸ਼ੇਸ਼ ਫੀਚਰ
ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਤਸਵੀਰ ਵਿੱਚ ਮਹੇਸ਼ ਬਾਬੂ ਦੀ ਕਾਲੇ ਰੰਗ ਦੀ ਔਡੀ ਈ-ਟ੍ਰੋਨ (Audi E-Tron) ਨਜ਼ਰ ਆ ਰਹੀ ਹੈ। ਤਸਵੀਰ ਵਿੱਚ ਇਲੈਕਟ੍ਰਿਕ ਕਾਰ ਦੀਆਂ ਰਿਟਰੈਕਟੇਬਲ ਹੈੱਡਲਾਈਟਾਂ ਅਤੇ ਔਡੀ ਦੀ ਫੋਨ ਰਿੰਗ ਦੇ ਨਾਲ ਰਿਟਰੈਕਟੇਬਲ ਗ੍ਰਿਲ ਨੂੰ ਦੇਖਿਆ ਜਾ ਸਕਦਾ ਹੈ। ਔਡੀ ਈ-ਟ੍ਰੋਨ ਔਡੀ ਈ-ਟ੍ਰੋਨ (Audi E-Tron) ਇਲੈਕਟ੍ਰਿਕ ਆਲ-ਵ੍ਹੀਲ ਡਰਾਈਵ ਨਾਲ ਆਉਂਦਾ ਹੈ। ਇਹ 71.2kWh ਦੀ ਪਾਵਰ ਦੇ ਨਾਲ ਇੱਕ ਲਿਥੀਅਮ-ਆਇਨ ਬੈਟਰੀ ਪੈਕ ਪ੍ਰਾਪਤ ਕਰਦਾ ਹੈ। ਇਸਦਾ ਅਧਿਕਤਮ ਪਾਵਰ ਆਉਟਪੁੱਟ 230kW ਹੈ ਅਤੇ ਇਹ 540Nm ਦਾ ਇਲੈਕਟ੍ਰਿਕ ਟਾਰਕ ਪ੍ਰਦਾਨ ਕਰਦਾ ਹੈ। ਇਹ 6.8 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 190 kmph ਹੈ।
ਮਸ਼ਹੂਰ ਅਦਾਕਾਰ ਮਹੇਸ਼ ਬਾਬੂ
ਮਹੇਸ਼ ਬਾਬੂ ਤੇਲਗੂ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਹਨ। ਮਹੇਸ਼ ਬਾਬੂ ਨੇ 25 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ ਅਤੇ ਕਈ ਅਵਾਰਡ ਜਿੱਤੇ ਹਨ, ਜਿਨ੍ਹਾਂ ਵਿੱਚ ਅੱਠ ਨੰਦੀ ਅਵਾਰਡ, ਪੰਜ ਫ਼ਿਲਮਫੇਅਰ ਸਾਊਥ ਅਵਾਰਡ, ਚਾਰ ਦੱਖਣ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਅਵਾਰਡ, ਤਿੰਨ ਸਿਨੇਮਾ ਅਵਾਰਡ ਅਤੇ ਇੱਕ ਆਈਫਾ ਉਤਸਵਮ ਅਵਾਰਡ ਸ਼ਾਮਿਲ ਹਨ।
Audi ਕੰਪਨੀ ਦੇ ਇਲੈਕਟ੍ਰਿਕ ਵਾਹਨ
ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਤੇਜ਼ੀ ਨਾਲ ਵੱਧ ਰਹੀ ਮੰਗ ਦੇ ਕਾਰਨ, ਔਡੀ ਇੰਡੀਆ ਹੁਣ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ 'ਤੇ ਧਿਆਨ ਦੇ ਰਹੀ ਹੈ। ਕੰਪਨੀ ਨੇ ਕਿਹਾ ਸੀ ਕਿ ਉਹ ਆਪਣੀ ਵੌਲਯੂਮ ਨੂੰ ਵਧਾਉਣ ਲਈ ਇੱਥੇ ਸਥਾਨਕ ਤੌਰ 'ਤੇ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਕਰਨ 'ਤੇ ਵਿਚਾਰ ਕਰ ਰਹੀ ਹੈ। ਔਡੀ ਨੇ ਪਹਿਲਾਂ 2033 ਤੋਂ ਆਲ ਇਲੈਕਟ੍ਰਿਕ ਹੋਣ ਦਾ ਐਲਾਨ ਕੀਤਾ ਸੀ। ਢਿੱਲੋਂ ਨੇ ਕਿਹਾ ਸੀ ਕਿ ਕੰਪਨੀ ਭਾਰਤ ਵਿੱਚ ਇਲੈਕਟ੍ਰਿਕ ਵਾਹਨਾ ਦੀ ਮੰਗ ਦਾ ਮੁਲਾਂਕਣ ਕਰਨ ਲਈ ਨਿਰੰਤਰ ਮੁਲਾਂਕਣ ਦੀ ਪ੍ਰਕਿਰਿਆ ਵਿੱਚ ਹੈ।
ਮਸ਼ਹੂਰ ਅਦਾਕਾਰ ਮਹੇਸ਼ ਬਾਬੂ, ਔਡੀ ਕੰਪਨੀ ਦੇ ਇਲੈਕਟ੍ਰਿਕ ਵਾਹਨ, ਆਡੀ ਈ ਟ੍ਰੋਨ ਕਾਰ ਦੇ ਵਿਸ਼ੇਸ਼ ਫੀਚਰ, ਭਾਰਤ ਵਿੱਚ ਲਾਂਚ ਹੋਈਆਂ ਇਲੈਕਟ੍ਰਿਕ ਕਾਰਾਂ, ਔਡੀ ਕੰਪਮੀ ਦੀਆਂ ਇਲੈਕਟ੍ਰਿਕ ਕਾਰਾਂ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Audi, Entertainment news, Hindi Films, South Star