Jasmine Sandlas Biggest Fear Video: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਹ ਹਾਲੇ ਤੱਕ ਕਈ ਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਇਸ ਦੌਰਾਨ ਉਸਨੇ ਆਪਣੀ ਜ਼ਿੰਦਗੀ ਵਿੱਚ ਕਈ ਉਤਾਰ-ਚੜਾਅ ਦੇਖੇ। ਹਾਲ ਹੀ ਵਿੱਚ ਜੈਸਮੀਨ ਵੱਲੋਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਸਨੇ ਆਪਣੇ ਡਰ ਬਾਰੇ ਖੁਲਾਸਾ ਕੀਤਾ ਹੈ। ਆਖਿਰ ਉਹ ਕਿਸ ਚੀਜ਼ ਤੋਂ ਜ਼ਿਆਦਾ ਡਰਦੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦਰਅਸਲ, ਜੈਸਮੀਨ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝੀ ਕੀਤੀ ਇਸ ਵੀਡੀਓ ਵਿੱਚ ਉਨ੍ਹਾਂ ਕੋਲੋਂ ਕੋਈ ਇਹ ਸਵਾਲ ਪੁੱਛ ਰਿਹਾ ਹੈ ਕਿ ਕਿਸੇ ਚੀਜ਼ ਤੋਂ ਡਰ ਲੱਗਦਾ... ਇਸ ਸਵਾਲ ਦਾ ਜਵਾਬ ਦਿੰਦੇ ਹੋਏ ਜੈਸਮੀਨ ਨੇ ਕਿਹਾ ਲੱਗਦਾ... ਕਿ ਮੇਰਾ ਕੋਈ ਆਪਣਾ ਰੁੱਸ ਨਾ ਜਾਵੇ... ਕਿ ਕਰਨਾ ਬਹੁਤ ਕੁਝ ਹੈ... ਕਰ ਲਵਾ...ਬਦਨਾਮ ਹੋਣ ਤੋਂ ਵੀ ਡਰ ਲੱਗਦਾ ਸੀ... ਪਰ ਮੈਂ ਦੇਖ ਲਿਆ ਜਿਹੜੇ ਬਦਨਾਮ ਕਰਦੇ ਨੇ ਉਨ੍ਹਾਂ ਦੀ ਆਵਦੀ ਕੋਈ ਇੱਜ਼ਤ ਨਹੀਂ ਹੁੰਦੀ... ਸੋ ਉਹ ਤਾਂ ਮੇਰਾ ਡਰ ਹੱਟ ਗਿਆ ਹੁਣ... ਫਿਰ ਮੈਂ ਪਤਾ ਕੀ ਸੋਚਿਆ ਜੋ ਲੋਕੀ ਕਹਿੰਦੇ ਨੇ ਬਣ ਕੇ ਦਿਖਾ ਹੀ ਦਿਓ... ਇਸਦੇ ਅਖੀਰ ਵਿੱਚ ਜੈਸਮੀਨ ਸਮਾਈਲ ਕਰਦੀ ਹੈ...
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲੇ ਤੱਕ ਜੈਸਮੀਨ ਕਈ ਮਸ਼ਹੂਰ ਸਿਤਾਰਿਆਂ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਜੈਸਮੀਨ ਦਾ ਹਾਲ ਹੀ ਵਿੱਚ ਗੀਤ ਇੱਤਰ ਰਿਲੀਜ਼ ਹੋਇਆ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Jasmine Sandlas, Pollywood, Punjabi industry, Singer