ਇਸ ਵਜ੍ਹਾ ਕਾਰਨ ਸੋਨਾਲੀ ਬੇਂਦਰੇ ਨੂੰ ਹੋਇਆ ਕੈਂਸਰ


Updated: July 12, 2018, 9:23 AM IST
ਇਸ ਵਜ੍ਹਾ ਕਾਰਨ ਸੋਨਾਲੀ ਬੇਂਦਰੇ ਨੂੰ ਹੋਇਆ ਕੈਂਸਰ
ਇਸ ਵਜ੍ਹਾ ਕਾਰਨ ਸੋਨਾਲੀ ਬੇਂਦਰੇ ਨੂੰ ਹੋਇਆ ਕੈਂਸਰ

Updated: July 12, 2018, 9:23 AM IST
ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਟਵਿੱਟਰ ਅਕਾਉਂਟ ਰਾਹੀਂ ਖੁਲਾਸਾ ਕੀਤਾ ਸੀ ਕਿ ਉਸ ਨੂੰ ਹਾਈ ਗ੍ਰੇਡ ਕੈਂਸਰ ਹੈ। ਇਲਾਜ ਲਈ ਉਹ ਨਿਊਯਾਰਕ ਰਵਾਨਾ ਹੋ ਗਈ ਹੈ। ਸੋਨਾਲੀ ਨੇ ਦੱਸਿਆ ਕਿ ਉਸ ਦਾ ਕੈਂਸਰ ਆਖਰੀ ਪੜਾਅ 'ਤੇ ਹੈ। ਪਰ ਉਹ ਅਜੇ ਵੀ ਬਚ ਸਕਦੀ ਹੈ। ਇਸ ਖ਼ਬਰ ਦੇ ਬਾਅਦ, ਬਾਲੀਵੁੱਡ ਕਲਾਕਾਰ ਅਤੇ ਪ੍ਰਸ਼ੰਸਕਾਂ ਵੀ ਸੋਨਾਲੀ ਦੀ ਛੇਤੀ ਰਿਕਵਰੀ ਲਈ ਅਰਦਾਸ ਕਰ ਰਹੇ ਹਨ। ਭਾਰਤ ਤੋਂ ਦੂਰ ਅਮਰੀਕਾ 'ਚ ਸੋਨਾਲੀ ਦਾ ਇਲਾਜ ਕੀਤਾ ਜਾ ਰਿਹਾ ਹੈ।

ਅਕਸ਼ੇ ਤੋਂ ਇਲਾਵਾ ਬਾਲੀਵੁੱਡ ਦੇ ਕਈ ਲੋਕਾਂ ਨੇ ਸੋਨਾਲੀ ਨੂੰ ਦੁਆਵਾਂ ਭੇਜੀਆਂ ਸਨ। ਕਰਨ ਜੌਹਰ, ਦਿਵਿਆ ਦੱਤਾ ਅਤੇ ਅਰਜੁਨ ਕਪੂਰ ਨੇ ਉਨ੍ਹਾਂ ਨੂੰ ਇਸ ਬਿਮਾਰੀ ਨਾਲ ਲੜਨ ਦੇ ਜਜ਼ਬੇ ਦੀ ਤਰੀਫ਼ ਕਰਦੇ ਹੋਈ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕੀਤੀ ਸੀ। ਰਿਪੋਰਟਾਂ ਨੇ ਖੁਲਾਸਾ ਕੀਤਾ ਹੈ ਕਿ ਸੋਨਾਲੀ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਕੈਂਸਰ ਹੋਇਆ ਸੀ।

ਡਾਕਟਰਾਂ ਦਾ ਕਹਿਣਾ ਹੈ ਕਿ ਸੋਨਾਲੀ ਨੂੰ ਪਹਿਲਾ ਵੀ ਦਰਦ ਹੁੰਦਾ ਸੀ ਜਿਸਨੂੰ ਉਸਨੇ ਨਜ਼ਰਅੰਦਾਜ਼ ਕੀਤਾ। ਪਰ ਜੇ ਪਹਿਲਾ ਪਤਾ ਲੱਗ ਜਾਂਦਾ ਤਾਂ ਉਸਦਾ ਇਲਾਜ ਛੇਤੀ ਹੋ ਸਕਦਾ ਸੀ।

ਤੁਹਾਨੂੰ ਦੱਸ ਦਈਏ ਕਿ ਸੋਨਾਲੀ ਨੇ 4 ਜੁਲਾਈ ਨੂੰ ਇਹ ਖ਼ਬਰ ਇੱਕ ਤਸਵੀਰ ਰਾਹੀਂ ਸਾਂਝੀ ਕੀਤੀ ਸੀ। ਉਸ ਤਸਵੀਰ ਵਿੱਚ ਉਨ੍ਹਾਂ ਦੇ ਪਤੀ ਵੀ ਸਨ। ਉਸ ਇੰਸਟਾਗ੍ਰਾਮ ਪੋਸਟ ਵਿੱਚ ਇਹ ਲਿਖਿਆ ਸੀ ਕਿ ਉਹ ਇਸ ਵੇਲੇ ਨਿਊਯਾਰਕ ਵਿੱਚ ਇਲਾਜ ਕਰਵਾ ਰਹੀ ਹੈ।

ਅਦਾਕਾਰਾ ਸੋਨਾਲੀ ਬੇਂਦਰੇ ਲੰਬੇ ਸਮੇਂ ਤੋਂ ਦਰਦ ਤੋਂ ਪੀੜਤ ਸੀ। ਪਰ ਉਹ ਸਭ ਅਣਗੌਲਿਆਂ ਕਰ ਰਹੀ ਸੀ। ਜਦੋਂ ਉਸ ਦੀ ਬੀਮਾਰੀ ਖਤਰਨਾਕ ਪੜਾਅ 'ਤੇ ਪਹੁੰਚੀ, ਉਦੋਂ ਜਾ ਕੇ ਉਸ ਨੇ ਟੈਸਟ ਕਰਵਾਇਆ। ਜਿਸ ਵਿਚ ਉਸ ਨੂੰ ਕੈਂਸਰ ਹੋਣ ਦੀ ਖ਼ਬਰ ਮਿਲੀ। ਸਿਰਫ ਇਹ ਹੀ ਨਹੀਂ, ਇਸ ਸਮੇਂ ਦੌਰਾਨ ਉਸ ਦਾ ਕੈਂਸਰ ਬਹੁਤ ਖ਼ਤਰਨਾਕ ਪੜਾਅ ਤੱਕ ਪਹੁੰਚ ਗਿਆ ਹੈ।
First published: July 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ