
Siddhant Chaturvedi: ਸਿਧਾਂਤ ਚਤੁਰਵੇਦੀ ਨੂੰ ਹੋਇਆ ਪਿਆਰ (File Photo)
ਸਿਧਾਂਤ ਚਤੁਰਵੇਦੀ ਇਨ੍ਹੀਂ ਦਿਨੀਂ ਫਿਲਮ 'ਗਹਿਰਾਈਆਂ (Gehraiyaan)' 'ਚ ਦੀਪਿਕਾ ਵਿਚਾਲੇ ਫਿਲਮਾਏ ਗਏ ਇੰਟੀਮੇਟ ਸੀਨਜ਼ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਉਸ ਨੇ ਆਪਣੀ ਰਿਲੇਸ਼ਨਸ਼ਿਪ ਸਟੇਟਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਹ ਸਿੰਗਲ ਨਹੀਂ ਹੈ। ਸਿਧਾਂਤ ਚਤੁਰਵੇਦੀ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਨੋਰੰਜਨ ਉਦਯੋਗ ਵਿੱਚ ਤੂਫਾਨ ਲਿਆ ਰਹੇ ਹਨ। ਉਹ ਆਪਣੇ ਨਵੇਂ ਕਿਰਦਾਰਾਂ ਨਾਲ ਇੰਡਸਟਰੀ 'ਚ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਸਿਧਾਂਤ ਨੇ ਫਿਲਮ 'ਗਲੀ ਬੁਆਏ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਅਤੇ ਫਿਰ 'ਬੰਟੀ ਔਰ ਬਬਲੀ 2' 'ਚ ਰਾਣੀ ਮੁਖਰਜੀ ਅਤੇ ਸੈਫ ਅਲੀ ਖਾਨ ਨਾਲ ਕੰਮ ਕੀਤਾ। ਅੱਜ-ਕੱਲ੍ਹ ਉਹ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗਹਿਰਾਈਆਂ ' ਨੂੰ ਲੈ ਕੇ ਸੁਰਖੀਆਂ 'ਚ ਹੈ। ਸਿਧਾਂਤ ਆਪਣੀ ਐਕਟਿੰਗ ਅਤੇ ਚਾਰਮ ਦੇ ਕਾਰਨ ਪ੍ਰਸ਼ੰਸਕਾਂ ਦੇ ਪਸੰਦੀਦਾ ਬਣ ਗਏ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਸਿਧਾਂਤ ਚਤੁਰਵੇਦੀ ਇਨ੍ਹੀਂ ਦਿਨੀਂ ਫਿਲਮ 'ਗਹਿਰਾਈਆਂ' 'ਚ ਦੀਪਿਕਾ ਵਿਚਾਲੇ ਫਿਲਮਾਏ ਗਏ ਇੰਟੀਮੇਟ ਸੀਨਜ਼ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਉਸ ਨੇ ਆਪਣੀ ਰਿਲੇਸ਼ਨਸ਼ਿਪ ਸਟੇਟਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਹ ਸਿੰਗਲ ਨਹੀਂ ਹੈ। ਸਿਧਾਂਤ ਨੇ ਬਾਲੀਵੁੱਡ ਬੱਬਲ ਨਾਲ ਗੱਲਬਾਤ ਦੌਰਾਨ ਇਸ ਰਾਜ਼ ਦਾ ਖੁਲਾਸਾ ਕੀਤਾ। ਉਸ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਉਹ ਅਜਿਹਾ ਵਧੀਆ ਕੰਮ ਕਰੇ ਕਿ ਲੋਕ ਉਸ ਦੇ ਕੰਮ ਬਾਰੇ ਹੀ ਗੱਲ ਕਰਨ ਅਤੇ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਨਾ ਸੋਚਣ। ਅਦਾਕਾਰ ਨੇ ਕਿਹਾ ਕਿ ਮੈਂ ਬਹੁਤ ਸਾਦਾ ਅਤੇ ਬਹੁਤ ਸ਼ਰਮੀਲਾ ਹਾਂ। ਮੈਂ ਜਨਤਕ ਤੌਰ 'ਤੇ ਹੱਥ ਵੀ ਨਹੀਂ ਫੜਦਾ। ਹਾਲਾਂਕਿ, ਉਸ ਨੇ ਅੱਗੇ ਦੱਸਿਆ ਕਿ ਉਹ ਅਜਿਹਾ ਕਿਉਂ ਕਰਦਾ ਹੈ।
ਸਿਧਾਂਤ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਜਿਸ ਚੀਜ਼ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਉਸ ਨੂੰ ਸਭ ਤੋਂ ਲੁਕੋ ਕੇ ਨਹੀਂ ਰੱਖਣਾ ਚਾਹੀਦਾ।' ਉਨ੍ਹਾਂ ਕਿਹਾ ਕਿ ਮੈਂ ਦੁਨੀਆ ਦੇ ਸਾਹਮਣੇ ਆਪਣੇ ਪਾਰਟਨਰ ਅਤੇ ਰਿਸ਼ਤੇ ਬਾਰੇ ਬੋਲਣਾ ਪਸੰਦ ਨਹੀਂ ਕਰਦਾ। ਮੈਨੂੰ ਕੰਮ ਤੋਂ ਘਰ ਵਾਪਸ ਆਉਣਾ, ਟੀਵੀ 'ਤੇ ਕੁਝ ਵਧੀਆ ਦੇਖਣਾ, ਫੀਫਾ ਗੇਮ ਖੇਡਣਾ ਅਤੇ ਟ੍ਰੈਵਲ ਕਰਨਾ ਪਸੰਦ ਹੈ। ਸਿਧਾਂਤ ਨੇ ਕਿਹਾ, ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਲੜਕਾ ਹਾਂ। ਜਦੋਂ ਤੁਸੀਂ ਆਪਣੇ ਸਾਥੀ ਨਾਲ ਦੁਨੀਆ ਦੇਖਦੇ ਹੋ। ਹੱਥ ਫੜ ਇਕੱਠੇ ਅਨੁਭਵ ਕਰਦੇ ਹੋ ਤਾਂ ਇਹ ਬਹੁਤ ਸ਼ਾਨਦਾਰ ਅਨੁਭਵ ਹੁੰਦਾ ਹੈ। ਸਿਧਾਂਤ ਚਤੁਰਵੇਦੀ ਨੂੰ ਜਦੋਂ ਉਨ੍ਹਾਂ ਦੀ ਪ੍ਰੇਮਿਕਾ ਦਾ ਨਾਂ ਦੱਸਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪਿਆਰ ਨਾਲ ਸਵਾਲ ਟਾਲਦਿਆਂ ਕਿਹਾ, ਐਵੇਂ ਕਿਵੇਂ ਦਸ ਦਿਆਂ..."।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।