Home /News /entertainment /

Video: ਖੁਦਕੁਸ਼ੀ ਕਰਨ ਵਾਲੀ ਔਰਤ ਦੇ ਵਾਇਰਲ ਵੀਡੀਓ `ਤੇ ਪਾਲੀਵੁੱਡ ਕਲਾਕਾਰਾਂ ਨੇ ਜਤਾਇਆ ਡੂੰਘਾ ਦੁੱਖ

Neeru Bajwa Miss Pooja Share Video: ਸ਼ੋਸ਼ਲ ਮੀਡੀਆ ਤੇ ਇੱਕ ਔਰਤ ਦਾ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਉਹ ਰੌਂਦੇ ਹੋਏ ਆਪਣੇ ਪਤੀ ਦੁਆਰਾ ਕੀਤੇ ਜਾਣ ਵਾਲੇ ਅੱਤਿਆਚਾਰਾਂ ਦੀ ਕਹਾਣੀ ਸੁਣਾਉਂਦੇ ਹੋਏ ਨਜ਼ਰ ਆ ਰਹੀ ਹੈ। ਦਰਅਸਲ, ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਤੋਂ ਵਾਇਰਲ ਹੋਇਆ ਹੈ। ਪਿੰਡ ਤਾਹਰਪੁਰ ਦੀ ਰਹਿਣ ਵਾਲੀ ਔਰਤ ਮਨਦੀਪ ਕੌਰ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਨੂੰ ਉਸ ਦਾ ਪਤੀ ਨਿਊਯਾਰਕ ਲੈ ਕੇ ਤੰਗ ਪ੍ਰੇਸ਼ਾਨ ਕਰਦਾ ਸੀ। ਉਸ ਦਾ ਦਾਅਵਾ ਹੈ ਕਿ ਉੱਥੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਮਨਦੀਪ ਨੇ ਇਹ ਵੀਡੀਓ ਬਣਾ ਕੇ ਭੇਜੀ ਸੀ। ਇਸ ਵੀਡੀਓ ਉੱਪਰ ਹੁਣ ਪਾਲੀਵੁੱਡ ਸਿਤਾਰਿਆਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ।

ਹੋਰ ਪੜ੍ਹੋ ...
  • Share this:

View this post on Instagram

A post shared by Neeru Bajwa (@neerubajwa)

ਅਦਾਕਾਰ ਨੀਰੂ ਬਾਜਵਾ (Neeru Bajwa) ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਮੇਰਾ ਇਹ ਸੁਣਨ ਦਾ ਦਿਲ ਨਹੀਂ ਹੈ… ਪਰ ਉਨ੍ਹਾਂ ਦੋ ਬੱਚਿਆਂ ਨੂੰ ਇਸ ਆਦਮੀ ਦੀ ਗ੍ਰਿਫ਼ਤ ਤੋਂ ਬਾਹਰ ਆਉਣ ਦੀ ਲੋੜ ਹੈ… ਉਨ੍ਹਾਂ ਨੂੰ ਮਦਦ ਦੀ ਲੋੜ ਹੈ। ਕੀ ਕੀਤਾ ਜਾ ਰਿਹਾ ਹੈ @nypd ??? ਮੈਨੂੰ ਟੈਗ ਕਰਨ ਲਈ ਧੰਨਵਾਦ। ਆਓ ਸਾਰੇ ਜਾਗਰੂਕਤਾ ਫੈਲਾਈਏ। ਬਹੁਤ ਦੇਰ ਹੋਣ ਤੋਂ ਪਹਿਲਾਂ ਬਾਹਰ ਨਿਕਲੋ ਉੱਥੇ ਵਸੀਲੇ ਹਨ🙏🏼🙏🏼 💔 #mandeepkaur 🙏🏼

@thekaurmovement ਦੁਬਾਰਾ ਪੋਸਟ ਕੀਤਾ ਗਿਆ ***ਟਰਿੱਗਰ ਚੇਤਾਵਨੀ***
ਤੁਸੀਂ ਦੂਜੇ ਕਮਰੇ ਵਿੱਚ 2 ਧੀਆਂ (4 ਅਤੇ 6 ਸਾਲ) ਦੀਆਂ ਚੀਕਾਂ ਸੁਣ ਸਕਦੇ ਹੋ ਜਦੋਂ ਕਿ ਉਨ੍ਹਾਂ ਦੀ ਮਾਂ ਮਨਦੀਪ ਕੌਰ ਦਾ ਰਣਜੋਧਬੀਰ ਸਿੰਘ ਸੰਧੂ ਦੁਆਰਾ ਸਰੀਰਕ ਤੌਰ 'ਤੇ ਹਮਲਾ ਕੀਤਾ ਜਾ ਰਿਹਾ ਸੀ। 2 ਧੀਆਂ ਅਜੇ ਵੀ ਉਸਦੇ ਕੋਲ ਕਿਉਂ ਹਨ? ਫਿਲਹਾਲ ਉਸਨੂੰ ਮਨਦੀਪ ਦੇ ਅੰਤਿਮ ਸੰਸਕਾਰ ਦੀ ਯੋਜਨਾ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਹੈ? ਫੇਰ, 2 ਘੱਟ ਉਮਰ ਦੀਆਂ ਕੁੜੀਆਂ ਅਜੇ ਵੀ ਰਣਜੋਧ ਨਾਲ ਕਿਉਂ ਹਨ?

View this post on Instagram

A post shared by Miss Pooja (@misspooja)

ਇਸ ਤੋਂ ਇਲਾਵਾ ਗਾਇਕਾ ਮਿਸ ਪੂਜਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਮੈਂ ਹੰਝੂ ਭਰੀਆਂ ਅੱਖਾਂ ਨਾਲ ਇਹ ਕਲਿੱਪ ਪੋਸਟ ਕਰ ਰਹੀ ਹਾਂ !! ਇਹ ਆਦਮੀ ਆਪਣੀਆਂ ਦੋ ਚੀਕਾਂ ਮਾਰਨ ਵਾਲੀਆਂ ਛੋਟੀਆਂ ਬੱਚੀਆਂ ਦੇ ਸਾਹਮਣੇ ਮਾਂ ਨੂੰ ਕਿਵੇਂ ਕੁੱਟ ਸਕਦਾ ਹੈ। ਇਕ ਮਾਂ ਆਪਣੀਆ ਛੋਟੀਆਂ ਬੱਚੀਆਂ ਨੂੰ ਛੱਡ ਦੁਨੀਆ ਤੋ ਤੁਰ ਗਈ ਸੋਚੋ ਕਿੰਨੀ ਮਜ਼ਬੂਰ ਹੋਵੇਗੀ। ਇਸ ਰਾਖਸ਼ ਨੂੰ ਸਾਰੀ ਉਮਰ ਸਲਾਖਾਂ ਪਿੱਛੇ ਜਾਣਾ ਚਾਹੀਦਾ ਹੈ। # ਰਾਖਸ਼ ਇਸ ਨਾਲ ਇਨਸਾਫ਼ ਹੋਣਾ ਚਾਹੀਦਾ ਹੈ !!
barbie maan

ਇਸ ਤੋਂ ਇਲਾਵਾ ਗਾਇਕਾ ਬਾਰਬੀ ਮਾਨ (Barbie Maan) ਨੇ ਲਿਖਿਆ- ਮਰਦ ਜਾਤ ਇਨ੍ਹਾਂ ਦਰਿੰਦਿਆਂ ਕਾਰਨ ਹੀ ਬਦਨਾਮ ਹੁੰਦੀ ਹੈ। ਸ਼ਰਮ ਕਰੋ...ਰੱਬ ਦਾ ਡਰ ਤਾਂ ਔਈ ਖਤਮ ਹੁੰਦਾ ਇਨ੍ਹਾਂ ਲੋਕਾਂ ਵਿੱਚੋਂ...

View this post on Instagram

A post shared by Sargun Mehta (@sargunmehta)

Published by:rupinderkaursab
First published:

Tags: Bollywood, Entertainment news, Miss Pooja, Neeru Bajwa, Pollywood, Punjabi industry, Sargun Mehta

ਅਗਲੀ ਖਬਰ