Home /News /entertainment /

ਮੂਸੇਵਾਲਾ ਦੇ ਕਤਲ 'ਚ ਨਾਮ ਆਉਣ ਤੋਂ ਬਾਅਦ ਬੋਲੇ ਮਨਕੀਰਤ ਔਲਖ- ਮੈਂ ਅਤੇ ਮੇਰਾ ਰੱਬ ਜਾਣਦਾ ਹੈ ਕਿ ਮੈਂ ਹਾਂ ਠੀਕ...

ਮੂਸੇਵਾਲਾ ਦੇ ਕਤਲ 'ਚ ਨਾਮ ਆਉਣ ਤੋਂ ਬਾਅਦ ਬੋਲੇ ਮਨਕੀਰਤ ਔਲਖ- ਮੈਂ ਅਤੇ ਮੇਰਾ ਰੱਬ ਜਾਣਦਾ ਹੈ ਕਿ ਮੈਂ ਹਾਂ ਠੀਕ...

Mankirt Aulakh  Moosewala

Mankirt Aulakh Moosewala

Mankirt Aulakh breaks silence over Sidhu Moose Wala death: ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਨੇ ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ 'ਚ ਨਾਂ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਨੂੰ ਕੋਈ ਕਿੰਨਾ ਵੀ ਮਾੜਾ ਕਹੇ ਜਾਂ ਮੀਡੀਆ ਜੋ ਵੀ ਝੂਠੀ ਖਬਰ ਦਿਖਾਵੇ ਪਰ ਮੈਂ ਅਤੇ ਮੇਰਾ ਰੱਬ ਜਾਣਦਾ ਹੈ ਕਿ ਮੈਂ ਠੀਕ ਹਾਂ, ਮੈਨੂੰ ਲਗਭਗ ਇੱਕ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜੇਕਰ ਮੈਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਸੰਵੇਦਨਸ਼ੀਲ ਮਾਹੌਲ ਵਿੱਚ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ, ਤਾਂ ਇਸ ਵਿੱਚ ਗਲਤ ਕੀ ਹੈ?

ਹੋਰ ਪੜ੍ਹੋ ...
  • Share this:

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਾਮ ਲਗਾਤਾਰ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲਿਆਂ ਦੇ ਨਾਮ ਵਿੱਚ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ ਮਨਕੀਰਤ ਦੀਆਂ ਲਾਰੈਂਸ ਬਿਸ਼ਨੋਈ ਨਾਲ ਸ਼ੋਸ਼ਲ ਮੀਡੀਆ ਤੇ ਕਈ ਤਸਵੀਰਾਂ ਵੀ ਵਾਈਰਲ ਹੋ ਰਹੀਆਂ ਹਨ। ਦਰਅਸਲ, ਇਹ ਤਸਵੀਰਾਂ ਸਾਲ 2014 ਦੀਆਂ ਹਨ। ਜਿਨ੍ਹਾਂ ਨੂੰ ਇੰਸਟਾਗ੍ਰਾਮ ਤੇ ਪੋਸਟ ਕਰ ਮਨਕੀਰਤ ਨੇ ਲਿਖਿਆ ਸੀ ਕਿ- ‘ਸ਼ੋਅ ਤਾਂ ਬਹੁਤ ਕੀਤੇ ਪਰ ਜੇਲ੍ਹ ਵਿੱਚ ਕੱਲ੍ਹ ਪਹਿਲੀ ਵਾਰ ਕੀਤਾ। ਕੱਲ੍ਹ ਸੀ ਆਪਣਾ ਸ਼ੋਅ ਮੇਰੇ ਵੀਰ ਲਾਰੈਂਸ ਬਿਸ਼ਨੋਈ ਹੋਰਾਂ ਕੋਲ। ਨਾਲੇ ਰੱਬ ਮੇਰੇ ਯਾਰਾਂ ਤੇ ਮਿਹਰ ਕਰੇ, ਜਲਦੀ ਇਹ ਸਭ ਬਾਹਰ ਆਉਣ। ਵਿੱਕੀ ਮਿੱਡੂਖੇੜਾ ਵੱਲੋਂ ਸ਼ੋਅ ਸਪਾਂਸਰਡ।‘ ਇਹ ਪੋਸਟ 29 ਦਸੰਬਰ 2014 ਦੀ ਹੈ.. ਹੁਣ ਮਨਕੀਰਤ ਔਲ਼ਖ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਹੈ...

ਕਾਬਿਲੇਗੌਰ ਹੈ ਕਿ ਗੈਂਗਸਟਰ ਗੌਂਡਰ ਐਂਡ ਬ੍ਰਦਰਜ਼ ਗਰੁੱਪ (Gondor & Brothers Group) ਵੱਲੋਂ ਵੀ ਫੇਸਬੁੱਕ 'ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ਲਈ ਮਨਕੀਰਤ ਔਲਖ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਅਤੇ ਆਗਾਮੀ ਸਮੇਂ ਵਿੱਚ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁਕ ਪੋਸਟ ਪਾ ਕੇ ਕਿਹਾ ਕਿ 'ਮੂਸੇਵਾਲਾ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਉਸਦਾ ਨਾਮ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਉਹ ਇਸ ਦਾ ਬਦਲਾ ਲਵੇਗਾ। 2 ਦਿਨਾਂ ਦੇ ਅੰਦਰ ਨਤੀਜਾ ਦੇਵੇਗਾ'।

ਇਸ ਤੋਂ ਇਲਾਵਾ ਗੌਂਡਰ ਗਰੁੱਪ ਦੀ ਪੋਸਟ ਵਿੱਚ ਸਿੱਧਾ ਸਿੱਧਾ ਮਨਕੀਰਤ ਔਲਖ ਨੂੰ ਇਸ ਕਤਲ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਕਤਲ ਸਿਰਫ਼ ਪੈਸੇ ਲਈ ਕੀਤਾ ਗਿਆ ਹੈ ਅਤੇ ਇਸ ਲਈ ਜਿੰਮੇਵਾਰ ਇੱਕ ਹੀ ਵਿਅਕਤੀ ਹੈ, ਜੋ ਮਨਕੀਰਤ ਔਲਖ ਹੈ। ਇਸ ਤੋਂ ਬਾਅਦ ਮਨਕੀਰਤ ਔਲਖ ਨੇ ਦੂਜੀ ਵਾਰ ਇੱਕ ਪੋਸਟ ਰਾਹੀਂ ਫਿਰ ਤੋਂ ਆਪਣੀ ਸਫਾਈ ਦਿੱਤੀ ਹੈ।
Published by:rupinderkaursab
First published:

Tags: Entertainment news, Mankirt Aulakh, Pollywood, Punjabi industry, Sidhu Moose Wala

ਅਗਲੀ ਖਬਰ