HOME » NEWS » Films

'ਠਗਸ ਆੱਫ਼ ਹਿੰਦੋਸਤਾਨ' ਦਾ ਦਰਸ਼ਕਾਂ ਨੇ ਸੋਸ਼ਲ ਮੀਡੀਆ 'ਚੇ ਉਡਾਇਆ ਮਜ਼ਾਕ, ਕਿਹਾ, 'ਫਲਾੱਪ ਹੈ ਫ਼ਿਲਮ'

News18 Punjab
Updated: November 9, 2018, 2:17 PM IST
'ਠਗਸ ਆੱਫ਼ ਹਿੰਦੋਸਤਾਨ' ਦਾ ਦਰਸ਼ਕਾਂ ਨੇ ਸੋਸ਼ਲ ਮੀਡੀਆ 'ਚੇ ਉਡਾਇਆ ਮਜ਼ਾਕ, ਕਿਹਾ, 'ਫਲਾੱਪ ਹੈ ਫ਼ਿਲਮ'
'ਠਗਸ ਆੱਫ਼ ਹਿੰਦੋਸਤਾਨ' ਦਾ ਦਰਸ਼ਕਾਂ ਨੇ ਸੋਸ਼ਲ ਮੀਡੀਆ 'ਚੇ ਉਡਾਇਆ ਮਜ਼ਾਕ, ਕਿਹਾ, 'ਫਲਾੱਪ ਹੈ ਫ਼ਿਲਮ'
News18 Punjab
Updated: November 9, 2018, 2:17 PM IST
ਦੀਵਾਲੀ ਤੇ ਰਿਲੀਜ਼ ਹੋਈ ਆਮਿਰ ਖਾਨ ਤੇ ਅਮਿਤਾਭ ਬੱਚਨ ਦੀ ਫ਼ਿਲਮ 'ਠਗਸ ਆੱਫ਼ ਹਿੰਦੋਸਤਾਨ' ਦਾ ਸੋਸ਼ਲ ਮੀਡੀਆ ਉੱਤੇ ਜੰਮ ਕੇ ਮਜ਼ਾਕ ਉਡ ਰਿਹਾ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਸਦਾ ਜ਼ਬਰਦਸਤ ਕਰੇਜ਼ ਸੀ ਪਰ ਰਿਲੀਜ਼ ਹੋਣ ਤੋਂ ਬਾਅਦ ਕਰਿਟਿਕਸ ਨੇ ਵੀ ਫ਼ਿਲਮ ਦਾ ਕੁੱਝ ਖ਼ਾਸ ਰਿਵਿਊ ਨਹੀਂ ਦਿੱਤਾ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਵੀ ਲੋਕਾਂ ਨੇ ਫ਼ਿਲਮ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਯੂਜ਼ਰ ਤਾਂ ਇਸਨੂੰ ਬੋਰਿੰਗ ਤੇ ਫਲਾੱਪ ਬੋਲ ਰਹੇ ਹਨ। ਯੂਜ਼ਰਸ ਨੇ ਮਜ਼ਾਕੀਆ ਚੁੱਟਕਲੇ ਤੇ ਮੀਮਸ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੇ ਹਨ।

ਸ਼ਾਹਰੁੱਖ ਖਾਨ ਦੀ ਜ਼ੀਰੋ ਦੇ ਪੋਸਟਰ ਨੂੰ ਸ਼ੇਅਰ ਕਰ ਇੱਕ ਯੂਜ਼ਰ ਨੇ ਆਮਿਰ-ਅਮਿਤਾਭ ਦੀ ਫਿਲਮ ਨੂੰ ਜ਼ੀਰੋ ਰੇਟਿੰਗ ਦਿੱਤੀ ਹੈ। ਉੱਥੇ ਹੀ ਠਗਸ ਆੱਫ ਹਿੰਦੋਸਤਾਨ ਨੂੰ 20 ਮਿੰਟ ਤੱਕ ਦੇਖਣ ਤੋਂ ਬਾਅਦ ਇੱਕ ਆਡੀਅੰਸ ਨੇ ਆਲਿਆ ਭੱਟ ਦੀ ਫਿਲਮ ਰਾਜ਼ੀ ਦਾ ਇੱਕ ਵੀਡੀਓ ਸ਼ੇਅਰ ਕਰ ਆਪਣਾ ਰਿਐਕਸ਼ਨ ਦਿੱਤਾ, ਜਿਸ ਵਿੱਚ ਆਲਿਆ ਰੋਂਦੀ ਹੋਈ ਨਜ਼ਰ ਆ ਰਹੀ ਹੈ।ਫਿਲਮ ਦੇ ਰਿਸਪਾਂਸ ਨੂੰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਫਿਲਮ ਦਾ ਪਹਿਲਾ ਹਾੱਫ ਬੇਕਾਰ ਹੈ, ਸਕਰੀਨਪਲੇਅ ਸਲੋਅ ਹੈ। ਮੈਂ ਥਿਏਟਰ ਵਿੱਚ ਬੈਠਾ ਹਾਂ ਤੇ ਟਵਿੱਟਰ ਦੇਖ ਰਿਹਾ ਹਾਂ ਇਸਦਾ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਫ਼ਿਲਮ ਕਿਸ ਤਰ੍ਹਾਂ ਦੀ ਹੈ। ਇਸ ਤੋਂ ਬਿਹਤਰ ਤਾਂ ਸਲਮਾਨ ਖਾਨ ਦੀ ਫਿਲਮ Race 3 ਸੀ।ਇੱਕ ਯੂਜ਼ਰ ਨੇ ਇਹ ਵੀ ਲਿਖਿਆ ਕਿ ਫਿਲਮ ਵਿੱਚ ਸਭ ਤੋਂ ਇੰਟਰਵਲ ਸੀ ਜਦੋਂ ਦਰਸ਼ਕਾਂ ਨੂੰ ਥਿਏਟਰ ਵਿੱਚੋਂ ਬਾਹਰ ਜਾਣ ਨੂੰ ਮਿਲਦਾ ਹੈ।ਆੱਡਿਅੰਸ ਨੂੰ ਠਗਸ ਆੱਫ ਹਿੰਦੋਸਤਾਨ ਤੋਂ ਬਾਅਦ ਰਿਐਕਸ਼ਨ ਦਿਖਾਉਂਦੇ ਹੋਏ ਆਮਿਰ ਖਾਨ ਦੀ ਫਿਲਮ ਪੀਕੇ ਦਾ ਇੱਕ ਡਾਇਲਾੱਗ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਆਮਿਰ ਕਹਿੰਦੇ ਹਨ- ਹਮਕਾ ਘਰ ਜਾਨਾ ਹੈ ਭਗਵਾਨ, ਆਪ ਜੋ ਬੋਲੇਗਾ ਹਮ ਕਰੇਗਾ, ਬਸ ਹਮਕਾ ਘਰ ਪਹੁੰਚਾਈ ਦੋ।

First published: November 9, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...