Satwinder Bitti Birthday Special: ਪੰਜਾਬੀ ਸੰਗੀਤ ਜਗਤ ਵਿੱਚ ਗਾਇਕਾ ਸਤਵਿੰਦਰ ਬਿੱਟੀ (Satwinder Bitti) ਦਾ ਨਾਮ ਕਾਫੀ ਮਸ਼ਹੂਰ ਹੈ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਇੰਡਸਟਰੀ ਨੂੰ ਕਈ ਸ਼ਾਨਦਾਰ ਗੀਤ ਦਿੱਤੇ। ਖਾਸ ਗੱਲ ਇਹ ਹੈ ਕਿ ਅੱਜ ਵੀ ਉਹ ਆਪਣੀ ਆਵਾਜ਼ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹ ਰਹੀ ਹੈ। ਦੱਸ ਦੇਈਏ ਕਿ ਗਾਇਕਾ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਅਸੀ ਤੁਹਾਨੂੰ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਦੇ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ।
View this post on Instagram
ਗਾਇਕਾ ਸਤਵਿੰਦਰ ਬਿੱਟੀ (Satwinder Bitti) ਅੱਜ ਭਲੇ ਹੀ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਪਰ ਆਪਣੇ ਸਮੇਂ ਵਿੱਚ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ। ਹਾਲਾਂਕਿ ਅੱਜ ਵੀ ਗਾਇਕਾ ਦੇ ਗੀਤਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਉਨ੍ਹਾਂ ਹੀ ਪਿਆਰ ਦਿੱਤਾ ਜਾਂਦਾ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram
ਬਿੱਟੀ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ: ਗੁਰਨੈਬ ਸਿੰਘ ਅਤੇ ਮਾਤਾ ਗੁਰਚਰਨ ਕੌਰ ਹੈ। ਉਨ੍ਹਾਂ ਨੂੰ ਸੰਗੀਤ ਵਿੱਚ ਬੇਹੱਦ ਰੁਚੀ ਸੀ। ਉਹ ਵੱਖ-ਵੱਖ ਸ਼ਰਧਾ ਭਾਵਨਾਵਾਂ 'ਤੇ ਧਾਰਮਿਕ ਗੀਤ ਗਾਉਂਦੀ ਸੀ ਅਤੇ ਇਸ ਤਰ੍ਹਾਂ ਪੰਜ ਸਾਲ ਦੀ ਛੋਟੀ ਉਮਰ ਤੋਂ ਹੀ ਗਾਉਣ ਲੱਗ ਪਈ। ਉਹ ਗਾਇਕਾ ਲਤਾ ਮੰਗੇਸ਼ਕਰ ਦੀ ਪ੍ਰਸ਼ੰਸਕ ਹੈ ਅਤੇ ਬਾਅਦ ਵਿੱਚ, ਗਾਇਕੀ ਨੂੰ ਪੇਸ਼ੇ ਵਜੋਂ ਅਪਣਾ ਲਿਆ ਅਤੇ ਬਹੁਤ ਸਾਰੀਆਂ ਧਾਰਮਿਕ ਅਤੇ ਲੋਕ ਐਲਬਮਾਂ ਜਾਰੀ ਕੀਤੀਆਂ। ਉਸ ਨੇ ਬੀ.ਐਸ.ਸੀ ਕੀਤੀ ਹੈ।
View this post on Instagram
ਸਤਵਿੰਦਰ ਬਿੱਟੀ ਦੇ ਗੀਤਾਂ ਵਿੱਚ ਪੂਰੇ ਦੀ ਹਵਾ, ਇੱਕ ਵਾਰੀ ਹੱਸ ਕੇ, ਨਚਦੀ ਦੇ ਸਿਰੋਂ ਪਤਾਸੇ, ਚਾਂਦੀ ਦੀਆਂ ਝਾਂਜਰਾਂ, ਨਚਨਾ ਪਟੋਲਾ ਬਣਕੇ, ਦਿਲ ਦੇ ਮਰੀਜ਼, ਗਿੱਧੇ ਚ ਗੁਲਾਬੋ ਨਚਦੀ, ਮਰ ਗਈ ਤੇਰੀ ਤੇ, ਮੈਂ ਨੀ ਮੰਗਣਾ ਕਰੌਣਾ, ਨੱਚਦੀ ਮੈਂ ਨੱਚਦੀ, ਪਰਦੇਸੀ ਢੋਲਾ, ਸਬਰ, ਖੰਡ ਦਾ ਖੇਡਨਾ, ਵੇ ਸੱਜਨਾ ਵਰਗੇ ਹਿੱਟ ਗੀਤ ਸ਼ਾਮਿਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi Cinema, Punjabi industry, Punjabi singer, Singer