"ਮੇਰੇ ਹਸਬੰਡ ਮੁਝਕੋ ਪਿਆਰ ਨਹੀਂ ਕਰਤੇ " ਅੱਜ ਹੈ ਸੁਨੀਲ ਗਰੋਵਰ ਦਾ ਜਨਮਦਿਨ, ਜਾਣੋ ਗੁੱਥੀ ਬਾਰੇ ਅਹਿਮ ਗੱਲਾਂ

 ਅੱਜ ਹੈ ਸੁਨੀਲ ਗਰੋਵਰ ਦਾ ਜਨਮਦਿਨ, ਜਾਣੋ ਗੁੱਥੀ ਬਾਰੇ ਅਹਿਮ ਗੱਲਾਂ

ਅੱਜ ਹੈ ਸੁਨੀਲ ਗਰੋਵਰ ਦਾ ਜਨਮਦਿਨ, ਜਾਣੋ ਗੁੱਥੀ ਬਾਰੇ ਅਹਿਮ ਗੱਲਾਂ

  • Share this:

ਦੇਸ਼ ਦੇ ਸਭ ਤੋਂ ਪ੍ਰਤਿਭਾਸ਼ਾਲੀ ਕਾਮਿਕ ਅਦਾਕਾਰਾਂ ਵਿੱਚੋਂ ਇੱਕ ਵਜੋਂ ਮੰਨੇ ਜਾਂਦੇ ਸੁਨੀਲ ਗਰੋਵਰ ਨੂੰ ਕਾਮੇਡੀ ਨਾਈਟ ਵਿਦ ਕਪਿਲ ਅਤੇ ਦਿ ਕਪਿਲ ਸ਼ਰਮਾ ਸ਼ੋਅ ਤੋਂ ਉਨ੍ਹਾਂ ਦੇ ਕਿਰਦਾਰ ਦੇ ਨਾਮ ਗੁੱਥੀ ਅਤੇ ਡਾ ਮਸ਼ੂਰ ਗੁਲਾਟੀ ਨੇ ਸਬ ਤੋਂ ਵਧ ਪ੍ਰਸਿੱਧੀ ਦਿੱਤੀ ਹੈ। ਹਾਲਾਂਕਿ, ਕਾਮੇਡੀਅਨ ਲਈ ਪ੍ਰਸਿੱਧੀ ਅਤੇ ਸਫਲਤਾ ਆਸਾਨ ਨਹੀਂ ਸੀ। ਉਹ ਪਿਛਲੇ ਦੋ ਦਹਾਕਿਆਂ ਤੋਂ ਸ਼ੋਅਬਿਜ਼ ਦੇ ਆਲੇ-ਦੁਆਲੇ ਹੈ, ਪਰ ਉਸ ਦੀ ਪ੍ਰਸਿੱਧੀ ਦਾ ਪਲ ਗੁੱਥੀ ਦੇ ਚਿੱਤਰਣ ਨਾਲ ਆਇਆ। ਦਰਸ਼ਕਾਂ ਨੂੰ ਉਸ ਦਾ ਹਾਸਰਸ ਸਮਾਂ ਪਸੰਦ ਸੀ, 'ਗੁੱਥੀ' ਬਣ ਓਹ ਘਰ-ਘਰ ਮਸ਼ਹੂਰ ਹੋ ਗਏ


ਕਪਿਲ ਸ਼ਰਮਾ ਤੋਂ ਵੱਖ ਹੋਣ ਤੋਂ ਬਾਅਦ ਵੀ, ਉਸ ਦੇ ਪ੍ਰਸ਼ੰਸਕ ਉਸ ਨੂੰ ਸ਼ੋਅ ਵਿੱਚ ਯਾਦ ਕਰਦੇ ਰਹੇ। 3 ਅਗਸਤ, 1977 ਨੂੰ ਹਰਿਆਣਾ ਦੇ ਸਿਰਸਾ ਵਿੱਚ ਪੈਦਾ ਹੋਏ ਸੁਨੀਲ ਨੇ ਬਚਪਨ ਤੋਂ ਹੀ ਅਦਾਕਾਰੀ ਕਰਨਾ ਚਾਹੁੰਦੇ ਸੀ ਅਤੇ ਅਕਸਰ ਆਪਣੇ ਜਮਾਤੀਆਂ ਲਈ ਆਪਣੇ ਅਧਿਆਪਕਾਂ ਦੀ ਨਕਲ ਕਰਦੇ ਸਨ । ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਅਦਾਕਾਰੀ ਵਿਚ ਉਸ ਦੀ ਦਿਲਚਸਪੀ ਹੋਰ ਵਧਦੀ ਗਈ ਅਤੇ ਉਸ ਨੇ ਇਸ ਨੂੰ ਕੈਰੀਅਰ ਬਣਾਉਣ ਦਾ ਫੈਸਲਾ ਕੀਤਾ।


ਜਾਣੋ ਗੁੱਥੀ ਬਾਰੇ ਅਹਿਮ ਗੱਲਾਂ


1. ਥੀਏਟਰ ਅਤੇ ਟੀਵੀ ਸ਼ੋਅ ਵਿੱਚ ਜਾਣ ਤੋਂ ਪਹਿਲਾਂ ਸੁਨੀਲ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਥੀਏਟਰ ਵਿੱਚ ਮਾਸਟਰਜ਼ ਦੀ ਡਿਗਰੀ ਪੂਰੀ ਕੀਤੀ।


2. ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਸੁਨੀਲ ਨੇ ਮਹਾਨ ਕਾਮੇਡੀਅਨ ਮਰਹੂਮ ਜਸਪਾਲ ਭੱਟੀ ਨਾਲ ਕੰਮ ਕੀਤਾ ਅਤੇ ਕਈ ਸ਼ੋਅਜ਼ ਵਿੱਚ ਸ਼ਾਮਲ ਹੋਏ।


3. ਸੁਨੀਲ ਨੇ ਰੇਡੀਓ ਜੌਕੀ ਵਜੋਂ ਵੀ ਕੰਮ ਕੀਤਾ ਅਤੇ ਰੇਡੀਓ ਮਿਰਚੀ 'ਤੇ ਕਈ ਸਾਲਾਂ ਤੱਕ ਪ੍ਰਸਿੱਧ ਪ੍ਰੋਗਰਾਮ ‘ਹਂਸੀ ਕੇ ਫੁਆਰੇ’ ਦੀ ਮੇਜ਼ਬਾਨੀ ਕੀਤੀ। ਉਸਨੇ ਪ੍ਰੋਗਰਾਮ 'ਤੇ ਸੁਦਰਸ਼ਨ ਉਰਫ ਸੁਦ ਦਾ ਕਿਰਦਾਰ ਨਿਭਾਇਆ।


4. ਕੁਝ ਸਾਲਾਂ ਤੱਕ ਥੀਏਟਰ ਵਿੱਚ ਕੰਮ ਕਰਨ ਤੋਂ ਬਾਅਦ, ਸੁਨੀਲ ਨੇ ਚਲਾ ਲਲਨ ਹੀਰੋ ਬਨਨੇ ਨਾਲ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ।


5. ਅਸੀਂ ਸਾਰੇ ਸੁਨੀਲ ਦੇ ਕਾਮੇਡੀ ਨਾਈਟਸ ਵਿਦ ਕਪਿਲ ਵਿੱਚ ਗੁੱਥੀ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਕਿਰਦਾਰ ਅਸਲ ਜ਼ਿੰਦਗੀ ਦੇ ਕਿਰਦਾਰ ਤੋਂ ਪ੍ਰੇਰਿਤ ਸੀ? ਸੁਨੀਲ ਨੇ ਖੁਲਾਸਾ ਕੀਤਾ ਸੀ ਕਿ ਗੁੱਥੀ ਦਾ ਕਿਰਦਾਰ ਉਸ ਦੇ ਕਾਲਜ ਦੀ ਇੱਕ ਜਮਾਤੀ ਤੋਂ ਪ੍ਰੇਰਿਤ ਸੀ।


6. ਸੁਨੀਲ ਦੇ ਟੈਲੀਵਿਜ਼ਨ 'ਤੇ ਪ੍ਰਸਿੱਧੀ ਪ੍ਰਾਪਤ ਕਰਨ ਤੋਂ ਬਹੁਤ ਪਹਿਲਾਂ, ਉਸਨੇ ਅਜੇ ਦੇਵਗਨ ਅਤੇ ਕਾਜੋਲ ਸਟਾਰਰ ਪਿਆਰ ਤੋਂ ਹੋਨਾ ਹੀ ਥਾ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਵੀ ਨਿਭਾਈ ਸੀ ।Published by:Ramanpreet Kaur
First published: