ਟੌਮ ਹੈਂਕਸ ਨੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਸਰਪ੍ਰਾਈਜ਼, ਹੈਰਾਨ ਰਹਿ ਗਏ ਸਾਰੇ, Viral ਹੋ ਰਹੀ ਵੀਡੀਓ

ਹਾਲੀਵੁੱਡ ਅਭਿਨੇਤਾ ਟੌਮ ਹੈਂਕਸ ਆਪਣੇ ਨਿੱਘੇ ਸੁਭਾਅ ਲਈ ਜਾਣੇ ਜਾਂਦੇ ਹਨ। ਕਈ ਵੱਡੇ ਖਿਤਾਬ ਜਿੱਤਣ ਤੋਂ ਬਾਅਦ ਵੀ ਇਹ ਦਿੱਗਜ ਅਦਾਕਾਰ ਆਮ ਲੋਕਾਂ ਵਿੱਚ ਵਿਚਰਦੇ ਹੋਏ ਦੇਖੇ ਜਾ ਸਕਦੇ ਹਨ। ਟੌਮ ਹੈਂਕਸ ਨੇ ਹਾਲਹੀ ਵਿੱਚ ਕੈਲੀਫੋਰਨੀਆ ਦੇ ਸੈਂਟਾ ਮੋਨਿਕਾ ਵਿੱਚ ਵਿਆਹ ਸਮਾਗਮ ਦੌਰਾਨ ਨਵ-ਵਿਆਹੇ ਜੋੜੇ ਨੂੰ ਵਧਾਈ ਦੇਣ ਦਾ ਫੈਸਲਾ ਕੀਤਾ ਤੇ ਇਸ ਜੋੜੇ ਦੇ ਵਿਆਹ ਨੂੰ ਹੋਰ ਯਾਦਗਾਰ ਬਣਾ ਦਿੱਤਾ ਹੈ।

ਟੌਮ ਹੈਂਕਸ ਨੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਸਰਪ੍ਰਾਈਜ਼, ਹੈਰਾਨ ਰਹਿ ਗਏ ਸਾਰੇ, Viral ਹੋ ਰਹੀ ਵੀਡੀਓ

  • Share this:
ਹਾਲੀਵੁੱਡ ਅਭਿਨੇਤਾ ਟੌਮ ਹੈਂਕਸ ਆਪਣੇ ਨਿੱਘੇ ਸੁਭਾਅ ਲਈ ਜਾਣੇ ਜਾਂਦੇ ਹਨ। ਕਈ ਵੱਡੇ ਖਿਤਾਬ ਜਿੱਤਣ ਤੋਂ ਬਾਅਦ ਵੀ ਇਹ ਦਿੱਗਜ ਅਦਾਕਾਰ ਆਮ ਲੋਕਾਂ ਵਿੱਚ ਵਿਚਰਦੇ ਹੋਏ ਦੇਖੇ ਜਾ ਸਕਦੇ ਹਨ। ਟੌਮ ਹੈਂਕਸ ਨੇ ਹਾਲਹੀ ਵਿੱਚ ਕੈਲੀਫੋਰਨੀਆ ਦੇ ਸੈਂਟਾ ਮੋਨਿਕਾ ਵਿੱਚ ਵਿਆਹ ਸਮਾਗਮ ਦੌਰਾਨ ਨਵ-ਵਿਆਹੇ ਜੋੜੇ ਨੂੰ ਵਧਾਈ ਦੇਣ ਦਾ ਫੈਸਲਾ ਕੀਤਾ ਤੇ ਇਸ ਜੋੜੇ ਦੇ ਵਿਆਹ ਨੂੰ ਹੋਰ ਯਾਦਗਾਰ ਬਣਾ ਦਿੱਤਾ ਹੈ। 22 ਅਕਤੂਬਰ ਨੂੰ ਵਿਆਹ ਕਰਵਾਉਣ ਵਾਲੇ ਡਿਸਿਮਬਰੇ ਅਤੇ ਤਾਸ਼ੀਆ ਫਰੀਸ ਆਪਣੇ ਵਿਆਹ ਸਮਾਗਮ ਦੌਰਾਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਆਸਕਰ ਜੇਤੂ ਅਭਿਨੇਤਾ ਉਨ੍ਹਾਂ ਦੇ ਵਿਆਹ ਸਮਾਗਮ ਵਿੱਚ ਪਹੁੰਚੇ।
ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਾਸ਼ੀਆ ਨੇ ਅਦਾਕਾਰ ਦੇ ਨਾਲ ਤਸਵੀਰਾਂ ਪੋਸਟ ਕਰਦੇ ਹੋਏ ਲਿੱਖਿਆ “ਵਿਆਹ ਦਾ ਦਿਨ ਬਹੁਤ ਖਾਸ ਹੁੰਦਾ ਹੈ ਪਰ ਮੇਰੇ ਜੀਵਨ ਦਾ ਸਭ ਤੋਂ ਵਧੀਆ ਦਿਨ ਜ਼ਿੰਦਗੀ ਭਰ ਦੀ ਸਭ ਤੋਂ ਵਧੀਆ ਯਾਦ ਵਿੱਚ ਬਦਲ ਗਿਆ... ਸਾਡੇ ਸੁੰਦਰ ਅਤੇ ਸ਼ਾਨਦਾਰ ਦਿਨ ਨੂੰ ਹੋਰ ਵੀ ਵਧੀਆ ਬਣਾਉਣ ਲਈ ਟੌਮ ਹੈਂਕਸ ਦਾ ਧੰਨਵਾਦ!” ਤਾਸ਼ੀਆ ਨੇ ਅੱਗੇ ਦੱਸਿਆ ਕਿ ਟੌਮ ਹੈਂਕਸ ਸਾਡੇ ਕੋਲ ਅਚਾਨਕ ਆ ਗਏ ਤੇ ਅਸੀਂ ਸਭ ਹੈਰਾਨ ਰਹਿ ਗਏ ਸੀ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਇੰਨੀ ਵੱਡੀ ਸ਼ਖਸੀਅਤ ਸਾਡੇ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਗਈ ਹੈ। ਟੌਮ ਨੇ ਵਿਆਹ ਵਾਲੇ ਜੋੜੇ ਨੂੰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਉਹ ਦੋਵੇਂ ਬਹੁਤ ਸੋਹਣੇ ਲੱਗ ਰਹੇ ਹਨ।ਵਿਆਹ ਸਮਾਰੋਹ ਦਾ ਇੱਕ ਵੀਡੀਓ, ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ, ਜਿਸ ਵਿੱਚ 65 ਸਾਲਾ ਅਭਿਨੇਤਾ ਜੋੜੇ ਨੂੰ ਵਧਾਈ ਦਿੰਦੇ ਹੋਏ ਅਤੇ ਖੁਸ਼ੀ ਨਾਲ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਭਿਨੇਤਾ ਨੇ ਕਿਸੇ ਦੇ ਵਿਆਹ ਵਿੱਚ ਬੇਤਰਤੀਬੇ ਤੌਰ 'ਤੇ ਇੱਕ ਜੋੜੇ ਨੂੰ ਹੈਰਾਨ ਕੀਤਾ ਹੈ। ਸਾਲ 2016 ਵਿੱਚ, ਹੈਂਕਸ ਨੇ ਨਿਊਯਾਰਕ ਵਿੱਚ ਇੱਕ ਜੋੜੇ ਦੇ ਵਿਆਹ ਦੀ ਸ਼ੂਟਿੰਗ ਨੂੰ ਫੋਟੋਬੌਮ ਕੀਤੀ ਸੀ। ਦਰਅਸਲ ਨਵੀਂ ਵਿਆਹੀ ਜੋੜੀ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਫੋਟੋ ਸ਼ੂਰ ਕਰਵਾ ਰਹੀ ਸੀ। ਇਸ ਦੌਰਾਨ ਉੱਥੋਂ ਟੌਮ ਹੈਂਕਸ ਸੈਰ ਕਰਦੇ ਹੋਏ ਲੰਘੇ। ਟੌਮ ਅਚਾਨਕ ਉਨ੍ਹਾਂ ਦੇ ਸਾਹਮਣੇ ਆਏ ਤੇ ਉਨ੍ਹਾਂ ਨੂੰ ਵਧਾਈ ਦੇਣ ਲੱਗੇ, ਦੋਵਾਂ ਦੀ ਖੁਸ਼ੀ ਦੇਖਦੇ ਹੀ ਬਣਦੀ ਸੀ।
Published by:Amelia Punjabi
First published:
Advertisement
Advertisement