ਟੋਨੀ ਕੱਕੜ ਦਾ ਨਵਾਂ ਗਾਣਾ ਹੋਇਆ ਰਿਲੀਜ਼, ਨਿੱਕੀ ਤੰਬੋਲੀ ਨਾਲ਼ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਿਹਾ- “ਨੰਬਰ ਲਿਖ”

ਟੋਨੀ ਕੱਕੜ ਦਾ ਨਵਾਂ ਗਾਣਾ ਹੋਇਆ ਰਿਲੀਜ਼, ਨਿੱਕੀ ਤਬੋਲੀ ਨਾਲ਼ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਿਹਾ- “ਨੰਬਰ ਲਿਖ”

 • Share this:
  ਮੁੰਬਈ- ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਦਾ ਨਵਾਂ ਮਿਊਜ਼ਿਕ ਵੀਡੀਓ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਵਿੱਚ ਟੋਨੀ ਬਿੱਗ ਬਾੱਸ-14 ਫੇਮ ਨਿੱਕੀ ਤੰਬੋਲੀ ਦੇ ਨਾਲ਼ ਰੋਮਾਂਸ ਕਰਦੇ ਦਿਖ ਰਹੇ ਹਨ ।ਦੋਵਾਂ ਦੀ ਰੋਮਾਂਟਿਕ ਜੋੜੀ ਇਸ ਗਾਣੇ ਵਿਚ ਕਮਾਲ ਲੱਗ ਰਹੀ ਹੈ । ਇਸ ਦੇ ਨਾਲ ਹੀ ਗਾਣੇ ਦੀ ਧੁਨ ਅਤੇ ਬੋਲ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਨ ਵਾਲ਼ੇ ਹਨ। ਟੋਨੀ ਦਾ ਨਵਾਂ ਗਾਣਾ 'ਨੰਬਰ ਲਿੱਖ' ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

  ਟੋਨੀ ਕੱਕੜ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਂਊਟ ਤੇ ਦਿੱਤੀ ਹੈ ।ਇਸ ਗਾਣੇ ਵਿੱਚ, ਟੋਨੀ ਆਪਣੇ ਆਪ ਨੂੰ ਇੱਕ ਛੋਟਾ ਜਿਹਾ ਅੰਗਰੇਜ਼ੀ ਜਾਣਕਾਰ ਦੱਸਦਾ ਹੋਇਆ ਨਿੱਕੀ ਤੰਬੋਲੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਆਪਣਾ ਮੋਬਾਈਲ ਨੰਬਰ ਲਿਖਣ ਲਈ ਕਹਿ ਰਿਹਾ ਹੈ ।ਇਸ ਵੀਡੀਓ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਟੋਨੀ ਨੇ ਕੈਪਸ਼ਨ ਵਿੱਚ ਲਿਖਿਆ ‘ ਨੰਬਰ ਲਿਖ’, ਇਸ ਪੋਸਟ 'ਤੇ ਹੁਣ ਤੱਕ ਸਾਢੇ 5 ਲੱਖ ਤੋਂ ਵੱਧ ਵਿਊ ਮਿਲ਼ ਚੁੱਕੇ ਹਨ । ਇਸ ਤੇ ਫੈਨਜ਼ ਜਮ ਕੇ ਕਮੈਂਟ ਕਰ ਰਹੇ ਹਨ । ਉਹ ਫਾਇਰ ਇਮੋਜੀ ਸ਼ੇਅਰ ਕਰ ਆਪਣਾ ਪਿਆਰ ਜਤਾ ਰਹੇ ਹਨ ।
  View this post on Instagram


  A post shared by Tony Kakkar (@tonykakkar)

  ਇਸ ਮਿਊਜ਼ਿਕ ਵੀਡੀਓ ਦੇ ਡਾਇਰੈਕਟਰ ਅੰਸ਼ੁਲ ਗਰਗ ਹਨ। ਇਸਦਾ ਨਿਰਦੇਸ਼ਨ ਅਗਮ ਮਾਨ ਅਤੇ ਅਜ਼ੀਮ ਮਾਨ ਨੇ ਕੀਤਾ ਹੈ। ਇਸ ਗਾਣੇ ਦੇ ਬੋਲ ਅਤੇ ਸੰਗੀਤ ਟੋਨੀ ਦੇ ਹਨ। ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਭਰਾ ਟੋਨੀ ਕੱਕੜ ਦੇ ਇਸ ਨਵੇਂ ਗਾਣੇ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਹ ਗਾਣਾ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।

  ਹਾਲਾਂਕਿ ਇਸ ਮਿਊਜ਼ਿਕ ਵੀਡੀਓ ਦੀ ਕਾਫ਼ੀ ਸਮੇਂ ਤੋਂ ਚਰਚਾ ਹੋ ਰਹੀ ਸੀ । ਇਸ ਦੀ ਸ਼ੂਟਿੰਗ ਦੀਆਂ ਕੁਝ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਇੱਕ ਅਫਵਾਹ ਫੈਲ ਗਈ ਕਿ ਨਿੱਕੀ ਤੰਬੋਲੀ ਅਤੇ ਟੋਨੀ ਕੱਕੜ ਦੇ ਵਿਚਕਾਰ ਅਫੇਅਰ ਚਲ਼ ਰਿਹਾ ਹੈ । ਇਹ ਨਿੱਕੀ ਦਾ ਦੂਜਾ ਮਯੂਜਿਕ ਵੀਡੀਓ ਹੈ । ਇਸ ਤੋਂ ਪਹਿਲਾਂ ਉਸ ਦਾ ਮਿਯੂਜ਼ਿਕ ਵੀਡੀਓ 'ਬਰਥਡੇ ਪਾਵਰੀ' ਰਿਲੀਜ਼ ਕੀਤਾ ਜਾ ਚੁੱਕਾ ਹੈ।
  Published by:Ramanpreet Kaur
  First published:
  Advertisement
  Advertisement