ਆਯੁਸ਼ਮਾਨ ਖੁਰਾਨਾ (Ayushmann Khurrana) ਦੀ ਹਾਲਹੀ ਵਿੱਚ ਰਿਲੀਜ਼ ਹੋਈ ਫਿਲਮ ਡਾਕਟਰ ਜੀ ਬਾਕਸ ਆਫਿਸ ਉੱਤੇ ਜ਼ਿਆਦਾ ਕਮਾਲ ਨਹੀਂ ਦਿਖਾ ਪਾਈ। ਕਈਆਂ ਨੇ ਆਯੁਸ਼ਮਾਨ ਖੁਰਾਨਾ ਦੀ ਅਲੋਚਨਾ ਵੀ ਕੀਤੀ ਕਿ ਉਹ ਇੱਕੋਂ ਤਰ੍ਹਾਂ ਦੀਆਂ ਫਾਰਮੂਲਾ ਫਿਲਮਾਂ ਕਰ ਰਹੇ ਹਨ। ਪਰ ਹੁਣ ਕਲਰ ਯੈਲੋ ਪ੍ਰੋਡਕਸ਼ਨ ਅਤੇ ਟੀ-ਸੀਰੀਜ਼ ਵੱਲੋਂ 'ਐਨ ਐਕਸ਼ਨ ਹੀਰੋ' ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। 'ਐਨ ਐਕਸ਼ਨ ਹੀਰੋ'ਆਯੁਸ਼ਮਾਨ ਖੁਰਾਨਾ (Ayushmann Khurrana) ਦਾ ਆਉਣ ਵਾਲੀ ਨਵੀਂ ਫਿਲਮ ਹੈ। ਫਿਲਮ ਦਾ ਪੋਸਟਰ ਤੇ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।
ਪੋਸਟਰ ਵਿੱਚ ਉਹ ਬੰਦੂਕ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ ਅਤੇ ਪੋਸਟਰ 'ਚ ਫਿਲਮ ਦੇ ਚੇਜ਼ਿੰਗ ਸੀਨ ਦੀ ਝਲਕ ਹੈ। ਅੱਜ ਇਸ ਫਿਲਮ ਦਾ ਟ੍ਰੇਲਰ ਰੀਲੀਜ਼ ਕਰ ਦਿੱਤਾ ਗਿਆ ਹੈ। ਟ੍ਰੇਲਰ ਦੇਖ ਕੇ ਲੱਗ ਰਿਹਾ ਹੈ ਕਿ ਇਹ ਫਿਲਮ ਆਯੁਸ਼ਮਾਨ ਖੁਰਾਨਾ ਦੀਆਂ ਬਾਕੀ ਫਿਲਮਾਂ ਤੋਂ ਅਲੱਗ ਹੋਵੇਗੀ। ਇਸ ਵਿੱਚ ਉਹ ਪੂਰੀ ਤਰ੍ਹਾਂ ਐਕਸ਼ਨ ਭਰੇ ਅੰਦਾਜ਼ ਵਿੱਚ ਨਜ਼ਰ ਆਉਣਗੇ। 'ਐਨ ਐਕਸ਼ਨ ਹੀਰੋ' ਇਸ ਸਾਲ 2 ਦਸੰਬਰ ਨੂੰ ਵੱਡੇ ਪਰਦੇ 'ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਆਯੁਸ਼ਮਾਨ ਖੁਰਾਨਾ (Ayushmann Khurrana) ਦੇ ਫੈਨ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਦੇ ਟ੍ਰੇਲਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਆਫ ਬੀਟ ਹੋਵੇਗੀ। ਇਸ ਫਿਲਮ ਵਿੱਚ ਆਯੁਸ਼ਮਾਨ ਖੁਰਾਨਾ ਦੇ ਨਾਲ ਜੈਦੀਪ ਅਹਲਾਵਤ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਟ੍ਰੇਲਰ ਵਿੱਚ ਆਯੁਸ਼ਮਾਨ ਖੁਰਾਨਾ ਕਮਾਲ ਦੇ ਸਟੰਟ ਕਰਦੇ ਦਿਖ ਰਹੇ ਹਨ।
ਦੂਜੇ ਪਾਸੇ ਆਯੁਸ਼ਮਾਨ ਖੁਰਾਨਾ (Ayushmann Khurrana) ਆਪਣੀ ਮੋਸਟ ਅਵੇਟਿਡ ਫਿਲਮ 'ਡ੍ਰੀਮ ਗਰਲ 2' 'ਚ ਰੁੱਝੇ ਹੋਏ ਹਨ। ਖਬਰਾਂ ਮੁਤਾਬਕ ਇਹ ਫਿਲਮ ਅਗਲੇ ਸਾਲ 29 ਜੂਨ ਨੂੰ ਈਦ 'ਤੇ ਰਿਲੀਜ਼ ਹੋ ਸਕਦੀ ਹੈ। ਜੇਕਰ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਆਯੁਸ਼ਮਾਨ ਤੋਂ ਇਲਾਵਾ ਅਨੁ ਕਪੂਰ, ਪਰੇਸ਼ ਰਾਵਲ, ਸੀਮਾ ਪਾਹਵਾ, ਮਨੋਜ ਜੋਸ਼ੀ, ਰਾਜਪਾਲ ਯਾਦਵ, ਵਿਜੇ ਰਾਜ, ਮਨਜੋਤ ਸਿੰਘ ਅਤੇ ਅਭਿਸ਼ੇਕ ਬੈਨਰਜੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Actors, Ayushman Khurana, Film, Hindi Films, Movies