Home /News /entertainment /

Dakuaan Da Munda 2 Trailer: ਦੇਵ ਖਰੌੜ ਦੀ ਫਿਲਮ "ਡਾਕੂਆਂ ਦਾ ਮੁੰਡਾ 2" ਦਾ ਟ੍ਰੈਲਰ 1 ਮਈ ਨੂੰ ਹੋਵੇਗਾ ਰਿਲੀਜ਼

Dakuaan Da Munda 2 Trailer: ਪੰਜਾਬੀ ਅਦਾਕਾਰ ਦੇਵ ਖਰੌੜ (Dev Kharoud) ਆਪਣੀ ਦੋ ਨਵੀਆਂ ਫਿਲਮਾਂ ਦੇ ਚੱਲਦੇ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਦੇਵ ਬਹੁਤ ਜਲਦ ਫਿਲਮ 'ਸ਼ਰੀਕ 2' (Shareek 2) ਅਤੇ "ਡਾਕੂਆਂ ਦਾ ਮੁੰਡਾ" (Dakuaan da munda 2) ਦੇ ਜ਼ਰਿਏ ਸਿਨੇਮਾਘਰਾਂ ਵਿੱਚ ਧਮਾਕਾ ਕਰਦੇ ਹੋਏ ਨਜ਼ਰ ਆਓਣਗੇ। ਇਸ ਵਿਚਕਾਰ ਉਨ੍ਹਾਂ ਦੀ ਫਿਲਮ "ਡਾਕੂਆਂ ਦਾ ਮੁੰਡਾ 2" ਦੇ ਟ੍ਰੈਲਰ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਾ ਹੈ। ਜਿਸਦੀ ਜਾਣਕਾਰੀ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ ...
  • Share this:

View this post on Instagram

A post shared by Dev Kharoud (@dev_kharoud)

ਅਦਾਕਾਰ ਦੇਵ ਖਰੌੜ ਨੇ ਫਿਲਮ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਅਕਾਊਂਟ ਤੇ ਸ਼ੇਅਰ ਕਰਦੇ ਹੋਏ ਲਿਖਿਆ- #ਡਾਕੂਆਂ ਦਾ ਮੁੰਡਾ 2 ਦਾ ਟ੍ਰੇਲਰ ਕੱਲ ਰਿਲੀਜ਼ ਹੋ ਰਿਹਾ ਹੈ। ਖਰੌੜ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਕਲਿੱਪ ਵਿੱਚ ਉਨ੍ਹਾਂ ਦਾ ਧਮਾਕੇਦਾਰ ਅੰਦਾਜ਼ ਨਜ਼ਰ ਆ ਰਿਹਾ ਹੈ। ਜਿਸਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਕਮੈਂਟਾ ਦੇ ਜਰਿਏ ਕਲਾਕਾਰ ਦੀ ਖੂਬ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਦੇਵ ਖਰੌੜ ਦੀ ਇਹ ਫਿਲਮ ਡਾਕੂਆਂ ਦਾ ਮੁੰਡਾ 2 ਅਗਲੇ ਮਹੀਨੇ 27 ਮਈ ਨੂੰ ਰਿਲੀਜ਼ ਹੋਵੇਗੀ। ਕਾਬਿਲੇਗੌਰ ਹੈ ਕਿ ਇਹ ਫਿਲਮ ਪਹਿਲਾਂ 23 ਜੁਲਾਈ ਨੂੰ ਰਿਲੀਜ਼ ਹੋਣੀ ਸੀ। ਪਰ ਬਾਅਦ ਵਿੱਚ ਇਸਦੀ ਰਿਲੀਜ਼ ਡੇਟ ਬਦਲ ਕੇ 27 ਮਈ ਕਰ ਦਿੱਤੀ ਗਈ। ਮੰਗਾ ਸਿੰਘ ਅਟਾਲ ਦੀ ਜੀਵਨੀ ਉੱਤੇ ਅਧਾਰਿਤ ਇਸ ਫਿਲਮ 'ਚ ਜਪਜੀ ਖਹਿਰਾ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਫਿਲਮ ਦੀ ਝਲਕ ਸਟਾਰ ਕਾਸਟ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਦੇਵ ਖਰੌੜ ਫਿਲਮ 'ਸ਼ਰੀਕ 2' ਵਿੱਚ ਵੀ ਨਜ਼ਰ ਆਓਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰ ਜਿੰਮੀ ਸ਼ੇਰਗਿੱਲ (Jimmy Shergill) ਅਤੇ ਯੋਗਰਾਜ ਸਿੰਘ (Yograj Singh) ਅਹਿਮ ਕਿਰਦਾਰ ਵਿੱਚ ਦਿਖਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ ਪਹਿਲਾ 29 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਹ 24 ਜੂਨ ਨੂੰ ਰਿਲੀਜ਼ ਹੋਵੇਗੀ। ਇਸਦੀ ਜਾਣਕਾਰੀ ਅਦਾਕਾਰ ਜਿੰਮੀ ਸ਼ੇਰਗਿੱਲ, ਦੇਵ ਖਰੌੜ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਸੀ। ਫਿਲਹਾਲ ਫੈਨਜ਼ ਦੇਵ ਦੀਆਂ ਇਨ੍ਹਾਂ ਦੋਵਾਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published by:rupinderkaursab
First published:

Tags: Dev kharoud, Entertainment, Entertainment news, Pollywood, Punjabi industry

ਅਗਲੀ ਖਬਰ