ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦਾ ਅਚਾਨਕ ਦੁਨੀਆਂ ਨੂੰ ਛੱਡਣਾ ਸਭ ਦੇ ਲਈ ਹੈਰਾਨੀਜਨਕ ਸੀ। ਇਸ ਤੋਂ ਬਾਅਦ ਅਦਾਕਾਰਾ ਦੀ ਮੌਤ 'ਤੇ ਕਈ ਸਵਾਲ ਖੜੇ ਹੋ ਰਹੇ ਹਨ। ਇਸ ਮਾਮਲੇ 'ਚ ਤੁਨੀਸ਼ਾ ਸ਼ਰਮਾ ਦੇ ਕੋ-ਐਕਟਰ ਸ਼ੀਜ਼ਾਨ ਮੁਹੰਮਦ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤੁਨੀਸ਼ਾ ਦੇ ਪਰਿਵਾਰ ਨੇ ਜ਼ੀਸ਼ਾਨ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਹੈ। ਹੁਣ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ। ਇਸ ਐਫਆਈਆਰ ਮੁਤਾਬਕ ਤੁਨੀਸ਼ਾ ਸ਼ੀਜਾਨ ਨਾਲ ਰਿਸ਼ਤੇ ਵਿੱਚ ਸੀ। ਦੋਵਾਂ ਦਾ 15 ਦਿਨ ਪਹਿਲਾਂ ਬ੍ਰੇਕਅੱਪ ਹੋ ਗਿਆ ਸੀ, ਜਿਸ ਕਾਰਨ ਉਹ ਤਣਾਅ 'ਚ ਸੀ।
ਐਫਆਈਆਰ ਦੀ ਕਾਪੀ ਵਿੱਚ ਲਿਖਿਆ ਹੋਇਆ ਹੈ ਕਿ ਤੁਨੀਸ਼ਾ ਸ਼ਰਮਾ ਅਤੇ ਸ਼ੀਜਾਨ ਖਾਨ ਰਿਲੇਸ਼ਨਸ਼ਿਪ ਵਿੱਚ ਸਨ। ਸ਼ੀਜਾਨ ਦਾ 15 ਦਿਨ ਪਹਿਲਾਂ ਉਸ ਨਾਲ ਸਬੰਧ ਟੁੱਟ ਗਿਆ ਸੀ, ਜਿਸ ਕਾਰਨ ਉਹ ਤਣਾਅ ਵਿਚ ਰਹਿਣ ਲੱਗ ਪਈ ਸੀ। ਇਸ ਕਾਰਨ ਉਹ ਡਿਪ੍ਰੈਸ਼ਨ ਵਿੱਚ ਸੀ। ਪੁਲਿਸ ਮੁਤਾਬਕ ਇਸੇ ਕਾਰਨ ਉਸ ਨੇ ਇਹ ਵੱਡਾ ਕਦਮ ਚੁੱਕਿਆ।
ਤੁਨੀਸ਼ਾ ਦੀ ਮੌਤ 'ਤੇ ਉੱਠੇ ਸਵਾਲ
ਤੁਨੀਸ਼ਾ ਸ਼ਰਮਾ ਦੀ ਮੌਤ 'ਤੇ ਸਵਾਲ ਚੁੱਕੇ ਜਾ ਰਹੇ ਹਨ। ਜਿਵੇਂ ਕਿ ਤੁਨੀਸ਼ਾ ਨੇ 24 ਘੰਟਿਆਂ ਵਿੱਚ ਕਿਸ ਨਾਲ ਗੱਲ ਕੀਤੀ? ਤੁਨੀਸ਼ਾ ਅਤੇ ਸ਼ੀਜਾਨ ਵਿਚਕਾਰ ਕੀ ਲੜਾਈ ਸੀ? ਪੁਲਿਸ ਨੂੰ ਸੂਚਿਤ ਕਰਨ ਵਿੱਚ ਦੇਰੀ ਕਿਉਂ ਹੋਈ? ਸ਼ੀਜ਼ਾਨ ਦੀ ਭੈਣ ਫਲਕ ਨਾਜ਼ ਨੂੰ ਉਨ੍ਹਾਂ ਦੀ ਲੜਾਈ ਬਾਰੇ ਕੀ ਪਤਾ ਸੀ? ਇਸ ਝਗੜੇ 'ਚ ਅਜਿਹਾ ਕੀ ਸੀ ਕਿ ਤੁਨੀਸ਼ਾ ਇੰਨੀ ਤਣਾਅ 'ਚ ਕਿਉਂ ਆਈ? ਤੁਨੀਸ਼ਾ ਦੀ ਮਾਂ ਨੇ ਸ਼ੀਜਾਨ 'ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
ਦੱਸ ਦੇਈਏ ਕਿ ਪੁਲਿਸ ਸੂਤਰਾਂ ਮੁਤਾਬਕ ਪੋਸਟਮਾਰਟਮ ਮੁਤਾਬਕ ਤੁਨੀਸ਼ਾ ਦੀ ਮੌਤ ਫਾਹਾ ਲਾ ਕੇ ਹੋਈ ਹੈ। ਤੁਨੀਸ਼ਾ ਨੇ ਸੈੱਟ 'ਤੇ ਫੋਨ 'ਤੇ ਜਿਸ ਨਾਲ ਵੀ ਗੱਲ ਕੀਤੀ ਉਨ੍ਹਾਂ ਸਾਰਿਆਂ ਦੇ ਬਿਆਨ ਦਰਜ ਕੀਤੇ ਗਏ ਹਨ।
ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਸ਼ੀਜ਼ਾਨ ਖਾਨ
ਪੁਲਿਸ ਅਨੁਸਾਰ ਉਹ ਸ਼ੀਜਾਨ ਖਾਨ ਦੀ ਅਦਾਲਤ ਤੋਂ ਰਿਮਾਂਡ ਦੀ ਮੰਗ ਕਰੇਗੀ, , ਕਿਉਂਕਿ ਸ਼ੀਜਾਨ ਹੁਣ ਤੱਕ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ। ਝਗੜੇ ਦਾ ਕਾਰਨ ਪੁੱਛਣ ’ਤੇ ਉਲਟਾ ਬਿਆਨ ਦੇ ਰਹੇ ਹਨ। ਦੋਸ਼ੀ ਸ਼ੀਜਾਨ ਖਾਨ ਦੀ ਭੈਣ ਅਤੇ ਉਸ ਦਾ ਵਕੀਲ ਵਾਲੀਵ ਥਾਣੇ ਪਹੁੰਚ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।