
(File pic)
ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਰਾਸ਼ਟਰਪਤੀ ਮਹਾਤਮਾ ਗਾਂਧੀ (Kangana Ranaut) ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ 'ਤੇ ਹੰਗਾਮਾ ਹੋ ਗਿਆ ਹੈ।
ਅਦਾਕਾਰਾ ਕੰਗਨਾ ਰਣੌਤ ਨੇ ਦਾਅਵਾ ਕੀਤਾ ਕਿ ਸੁਭਾਸ਼ ਚੰਦਰ ਬੋਸ ਅਤੇ ਭਗਤ ਸਿੰਘ ਨੂੰ ਮਹਾਤਮਾ ਗਾਂਧੀ ਤੋਂ ਕੋਈ ਸਮਰਥਨ ਨਹੀਂ ਮਿਲਿਆ ਸੀ। ਇਹੀ ਨਹੀਂ ਉਸ ਨੇ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਮੰਤਰ ਦਾ ਮਜ਼ਾਕ ਉਡਾਉਂਦਿਆਂ ਆਖਿਆ ਕਿ ਦੂਜਾ ਗੱਲ੍ਹ ਅੱਗੇ ਕਰ ਦੇਣ ਨਾਲ ਤੁਹਾਨੂੰ ‘ਭੀਖ’ ਹੀ ਮਿਲੇਗੀ, ਆਜ਼ਾਦੀ ਨਹੀਂ।
ਇੰਸਟਾਗ੍ਰਾਮ ’ਤੇ ਕਈ ਪੋਸਟਾਂ ਪਾਉਂਦਿਆਂ ਕੰਗਨਾ ਨੇ ਇਸ ਵਾਰ ਮਹਾਤਮਾ ਗਾਂਧੀ ’ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ‘ਆਪਣੇ ਨਾਇਕ ਸਿਆਣਪ ਨਾਲ ਚੁਣੋ।’ ਉਸ ਨੇ ਅੱਜ ਇੱਕ ਪੁਰਾਣੀ ਖ਼ਬਰ ਵੀ ਸਾਂਝੀ ਕੀਤੀ ਜਿਸ ਦਾ ਸਿਰਲੇਖ ਸੀ- ‘ਗਾਂਧੀ, ਹੋਰਾਂ ਨੇ ਨੇਤਾਜੀ ਦੀ ਸਪੁਰਦਗੀ ਲਈ ਸਹਿਮਤੀ ਪ੍ਰਗਟਾਈ।’
ਉਸ ਨੇ ਇਸ ਖ਼ਬਰ ਹੇਠ ਕੈਪਸ਼ਨ ਦਿੰਦਿਆਂ ਲਿਖਿਆ,‘ਜਾਂ ਤਾਂ ਤੁਸੀਂ ਗਾਂਧੀ ਦੇ ਪ੍ਰਸ਼ੰਸਕ ਹੋ ਸਕਦੇ ਹੋ ਤੇ ਜਾਂ ਨੇਤਾਜੀ ਦੇ ਸਮਰਥਕ। ਤੁਸੀਂ ਦੋਵੇਂ ਨਹੀਂ ਬਣ ਸਕਦੇ... ਚੁਣੋ ਅਤੇ ਫ਼ੈਸਲਾ ਕਰੋ।’
ਉਧਰ, ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਵੀ ਕੰਗਨਾ ਰਣੌਤ 'ਤੇ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਨੇ ਨਿਊਜ਼18 ਨੂੰ ਕਿਹਾ ਕਿ ਕੰਗਨਾ ਰਣੌਤ ਸਿਰਫ ਲਾਈਮਲਾਈਟ 'ਚ ਰਹਿਣਾ ਪਸੰਦ ਕਰਦੀ ਹੈ। ਇਸੇ ਲਈ ਉਹ ਫਜ਼ੂਲ ਗੱਲਾਂ ਕਰਦੀ ਰਹਿੰਦੀ ਹੈ। ਉਹ ਕਹਿੰਦਾ ਹੈ, 'ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ 'ਤੇ ਟਿੱਪਣੀ ਕਰਨੀ ਚਾਹੀਦੀ ਹੈ। ਅਸੀਂ ਉਸ (ਕੰਗਨਾ) ਨੂੰ ਵੱਡਾ ਨਹੀਂ ਬਣਾਉਣਾ ਚਾਹੁੰਦੇ..ਕੋਈ ਟਿੱਪਣੀ ਨਹੀਂ।'
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।