HOME » NEWS » Films

ਗਾਂਜਾ ਬਰਾਮਦਗੀ: ਕਾਮੇਡੀਅਨ ਭਾਰਤੀ ਸਿੰਘ ਤੋਂ ਬਾਅਦ ਉਸ ਦਾ ਪਤੀ ਵੀ ਗ੍ਰਿਫ਼ਤਾਰ

News18 Punjabi | News18 Punjab
Updated: November 22, 2020, 10:26 AM IST
share image
ਗਾਂਜਾ ਬਰਾਮਦਗੀ: ਕਾਮੇਡੀਅਨ ਭਾਰਤੀ ਸਿੰਘ ਤੋਂ ਬਾਅਦ ਉਸ ਦਾ ਪਤੀ ਵੀ ਗ੍ਰਿਫ਼ਤਾਰ
ਗਾਂਜਾ ਬਰਾਮਦੀ: ਕਾਮੇਡੀਅਨ ਭਾਰਤੀ ਸਿੰਘ ਤੋਂ ਬਾਅਦ ਉਸ ਦਾ ਪਤੀ ਵੀ ਗ੍ਰਿਫ਼ਤਾਰ

  • Share this:
  • Facebook share img
  • Twitter share img
  • Linkedin share img
ਕਮੇਡੀਅਨ ਭਾਰਤੀ ਸਿੰਘ ਤੋਂ ਬਾਅਦ ਉਸ ਦੇ ਪਤੀ ਅਤੇ ਟੀਵੀ ਐਂਕਰ ਹਰਸ਼ ਲਿੰਬਾਚੀਆ ਨੂੰ ਵੀ ਨਾਰਕੋਟਿਕਸ  ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ ਕਰ ਲਿਆ ਹੈ। ਹਰਸ਼ਾ ਨੂੰ ਉਸ ਦੇ ਘਰੋਂ 86.5 ਗ੍ਰਾਮ ਗਾਂਜਾ ਬਰਾਮਦ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਨਿਊਜ਼ ਏਜੰਸੀ ਏ ਐਨ ਆਈ ਦੇ ਅਨੁਸਾਰ, ਹਰਸ਼ ਅਤੇ ਭਾਰਤੀ ਦੋਵਾਂ ਨੇ ਆਪਣੇ ਦਫਤਰ ਅਤੇ ਘਰ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਨਸ਼ਿਆਂ ਦਾ ਸੇਵਨ ਕਰਨਾ ਸਵੀਕਾਰ ਕੀਤਾ ਹੈ।

ਇਸ ਤੋਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਕਾਮੇਡੀਅਨ ਭਾਰਤੀ ਸਿੰਘ ਨੂੰ ਉਸ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਸੀ। ਐੱਨਸੀਬੀ ਨੇ ਸਵੇਰੇ ਭਾਰਤੀ ਦੇ ਉਪਨਗਰੀ ਅੰਧੇਰੀ ਸਥਿਤ ਘਰ ਦੀ ਤਲਾਸ਼ੀ ਲਈ। ਕੇਂਦਰੀ ਏਜੰਸੀ ਦੀ ਇਹ ਕਾਰਵਾਈ ਹਿੰਦੀ ਫ਼ਿਲਮ ਸਨਅਤ ਵਿਚ ਕਥਿਤ ਡਰੱਗ ਦੀ ਵਰਤੋਂ ਬਾਰੇ ਹੋ ਰਹੀ ਜਾਂਚ ਨਾਲ ਜੁੜੀ ਹੋਈ ਸੀ। ਕੇਂਦਰੀ ਏਜੰਸੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਪਹਿਲਾਂ ਭਾਰਤੀ ਦੇ ਲੋਖੰਡਵਾਲਾ ਕੰਪਲੈਕਸ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਤੇ ਮਗਰੋਂ ਉਸ ਦੇ ਪ੍ਰੋਡਕਸ਼ਨ ਹਾਊਸ ਦੀ ਵੀ ਤਲਾਸ਼ੀ ਲਈ ਗਈ।

ਏਜੰਸੀ ਨੂੰ ਤਲਾਸ਼ੀ ਦੌਰਾਨ 86.5 ਗਰਾਮ ਗਾਂਜਾ ਬਰਾਮਦ ਹੋਇਆ ਹੈ। ਐਨਸੀਬੀ ਨੇ ਕਿਹਾ ਕਿ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੇ ਗਾਂਜਾ ਲੈਣ ਬਾਰੇ ਮੰਨ ਲਿਆ ਹੈ। ਭਾਰਤੀ ਸਿੰਘ ਨੂੰ ਐਨਡੀਪੀਐੱਸ ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਐਨਸੀਬੀ ਨੇ ਕਿਹਾ ਕਿ ਐਕਟ ਤਹਿਤ ਭਾਰਤੀ ਕੋਲੋਂ ਬਰਾਮਦ ਗਾਂਜਾ ‘ਕਾਫ਼ੀ ਘੱਟ ਹੈ’, ਇਹ ‘ਵਪਾਰਕ ਮਾਤਰਾ’ ਵਿਚ ਨਹੀਂ ਹੈ। ਹਜ਼ਾਰ ਗਰਾਮ ਤੱਕ ਬਰਾਮਦ ਗਾਂਜਾ ਘੱਟ ਮਾਤਰਾ ਵਿਚ ਮੰਨਿਆ ਜਾਂਦਾ ਹੈ। ਕਾਨੂੰਨ ਮੁਤਾਬਕ ਇਸ ਲਈ ਛੇ ਮਹੀਨੇ ਤੱਕ ਦੀ ਕੈਦ ਜਾਂ ਦਸ ਹਜ਼ਾਰ ਦਾ ਜੁਰਮਾਨਾ ਅਤੇ ਦੋਵੇਂ ਵੀ ਹੋ ਸਕਦੇ ਹਨ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਦਾ ਨਾਂ ਪੁੱਛਗਿੱਛ ਦੌਰਾਨ ਡਰੱਗ ਤਸਕਰ ਨੇ ਲਿਆ ਸੀ। ਏਜੰਸੀ ਨੇ ਮੁੰਬਈ ਵਿਚ ਦੋ ਹੋਰ ਥਾਵਾਂ ਦੀ ਵੀ ਤਲਾਸ਼ੀ ਲਈ ਹੈ।
ਜ਼ਿਕਰਯੋਗ ਹੈ ਕਿ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਏਜੰਸੀ ਵੱਲੋਂ ਫ਼ਿਲਮ ਜਗਤ ਵਿਚ ਨਸ਼ੇ ਦੀ ਸਪਲਾਈ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਵਟਸਐਪ ਸੁਨੇਹਿਆਂ ਵਿਚ ਇਨ੍ਹਾਂ ਦਾ ਜ਼ਿਕਰ ਸੀ। -ਪੀਟੀਆਈ
Published by: Gurwinder Singh
First published: November 22, 2020, 9:45 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading