HOME » NEWS » Films

ਸਿਧਾਰਥ ਸ਼ੁਕਲਾ ਨੇ ਬਿੱਗ ਬੌਸ 13 ਦੀ ਟ੍ਰਾਫੀ ਕੀਤੀ ਆਪਣੇ ਨਾਮ

News18 Punjabi | News18 Punjab
Updated: February 16, 2020, 5:41 PM IST
share image
ਸਿਧਾਰਥ ਸ਼ੁਕਲਾ ਨੇ ਬਿੱਗ ਬੌਸ 13 ਦੀ ਟ੍ਰਾਫੀ ਕੀਤੀ ਆਪਣੇ ਨਾਮ
ਸਿਧਾਰਥ ਸ਼ੁਕਲਾ ਨੇ ਬਿੱਗ ਬੌਸ 13 ਦੀ ਟ੍ਰਾਫੀ ਕੀਤੀ ਆਪਣੇ ਨਾਮ

ਸਿਧਾਰਥ ਸ਼ੁਕਲਾ, ਬਿੱਗ ਬੌਸ 13 ਦੀ ਟ੍ਰਾਫੀ ਦੇ ਨਾਲ-ਨਾਲ 50 ਲੱਖ ਰੁਪਏ ਦੀ ਪ੍ਰਾਇਜ਼ ਮਨੀ ਨੂੰ ਵੀ ਆਪਣੇ ਘਰ ਲੈ ਜਾ ਰਹੇ ਹਨ। ਦੱਸ ਦਈਏ ਕਿ ਆਖਿਰ ’ਚ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੇ ਵਿਚਾਲੇ ਮੁਕਾਬਲਾ ਹੋਇਆ।

  • Share this:
  • Facebook share img
  • Twitter share img
  • Linkedin share img
ਕਲਰਸ ਚੈਨਲ ਦੇ ਸੁਪਰਹਿੱਟ ਰਿਆਲਿਟੀ ਸ਼ੋਅ ਬਿੱਗ ਬੌਸ 13 ਦੀ ਟ੍ਰਾਫੀ ਉਤੇ ਸਿਧਾਰਥ ਸ਼ੁਕਲਾ ਨੇ ਆਪਣਾ ਕਬਜ਼ਾ ਕਰ ਲਿਆ ਹੈ। ਜਿਸ ਤੋਂ ਬਾਅਦ ਹੁਣ ਬਿੱਗ ਬੌਸ 13 ਦਾ ਸਫਰ ਖਤਮ ਹੋ ਗਿਆ ਹੈ। ਸਿਧਾਰਥ ਸ਼ੁਕਲਾ, ਬਿੱਗ ਬੌਸ 13 ਦੀ ਟ੍ਰਾਫੀ ਦੇ ਨਾਲ-ਨਾਲ 50 ਲੱਖ ਰੁਪਏ ਦੀ ਪ੍ਰਾਇਜ਼ ਮਨੀ ਨੂੰ ਵੀ ਆਪਣੇ ਘਰ ਲੈ ਜਾ ਰਹੇ ਹਨ।

ਦੱਸ ਦਈਏ ਕਿ ਆਖਿਰ ’ਚ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੇ ਵਿਚਾਲੇ ਮੁਕਾਬਲਾ ਹੋਇਆ। ਲਾਇਵ ਵੋਟਿੰਗ ਦੇ ਜਰੀਏ ਜੇਤੂ ਦੀ ਚੋਣ ਕੀਤੀ ਗਈ। ਜਿਸ ਵਿਚ ਸਿਧਾਰਥ ਸ਼ੁਕਲਾ ਆਸਿਮ ਰਿਆਜ਼ ਨੂੰ ਪਿੱਛੇ ਛੱਡਦੇ ਹੋਏ ਬਿੱਗ ਬੌਸ 13 ਦੀ ਟ੍ਰਾਫੀ ਨੂੰ ਆਪਣੇ ਨਾਂਅ ਕਰ ਲਿਆ। ਕਾਬਲੇਗੌਰ ਹੈ ਕਿ ਬਿੱਗ ਬੌਸ 13ਵਾਂ ਸੀਜ਼ਨ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਵਾਰ ਇਸ ਸ਼ੋਅ ਵਿਚ ਰੁਮਾਂਸ, ਝਗੜੇ ਤੋਂ ਲੈ ਕੇ ਸਭ ਕੁਝ ਦਿਖਾਇਆ ਗਿਆ। ਦਰਸ਼ਕਾਂ ਵਿਚ ਸ਼ੋਅ ’ਚ ਇੰਨਾ ਜਿਆਦਾ ਕ੍ਰੇਜ਼ ਦੇਖਦੇ ਹੋਏ ਇਸ ਸ਼ੋਅ ਨੂੰ 4 ਹਫਤੇ ਲਈ ਵਧਾ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਸ਼ੋਅ ਦੇ 4 ਹਫਤੇ ਹੋਰ ਵਧ ਜਾਣ ਤੋਂ ਬਾਅਦ ਸਲਮਾਨ ਖਾਨ ਇਸ ਸ਼ੋਅ ਨੂੰ ਛੱਡ ਦੇਣਗੇ। ਪਰ ਅਜਿਹਾ ਕੁਝ ਨਹੀਂ ਹੋਇਆ, ਸਲਮਾਨ ਖਾਨ ਇਸ ਸ਼ੋਅ ਦੇ ਆਖਿਰ ਤੱਕ ਬਣੇ ਰਹੇ। ਇਸ ਦੌਰਾਨ ਸਲਮਾਨ ਖਾਨ ਦਾ ਹੋਸਟਿੰਗ ਦਾ ਅੰਦਾਜ ਵੀ ਕਾਫੀ ਖਾਸ ਰਿਹਾ।
First published: February 16, 2020, 5:41 PM IST
ਹੋਰ ਪੜ੍ਹੋ
ਅਗਲੀ ਖ਼ਬਰ