ਬਿੱਗ ਬੌਸ 13 ਦਾ ਗ੍ਰੇੈਂਡ ਫਿਨਾਲੇ ਵਿਚ ਕੁਝ ਹੀ ਦਿਨ ਰਹਿ ਗਏ ਹਨ ਪਰ ਇਸ ਦੌਰਾਨ ਬਿੱਗ ਬੌਸ ਦੇ ਘਰ ਵਿਚ ਕਈ ਕਨੈਕਸ਼ਨ ਬਣੇ ਜੋ ਅੱਜ ਦਰਸ਼ਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਹਨ। ਘਰ ਵਿਚ ਕੁਝ ਇਸ ਤਰ੍ਹਾਂ ਦੇ ਕੁਨੈਕਸ਼ਨ ਵੀ ਬਣੇ ਹਨ ਜਿਨ੍ਹਾਂ ਨੂੰ ਲੈਕੇ ਹਰ ਕੋਈ ਕਨਫਿਊਜ਼ ਹੈ। ਆਮਿਸ ਰਿਆਜ ਤੇ ਹਿਮਾਸ਼ੀ ਖੁਰਾਨਾ ਦੇ ਰਿਸ਼ਤੇ ਨੂੰ ਲੈ ਕੇ ਹਰ ਕੋਈ ਕਨਫਿਊਜ਼ ਹੈ। ਸ਼ੋਅ ਦੇ ਬਾਹਰ ਆਉਂਦੇ ਹੀ ਹਿਮਾਸੀ ਖੁਰਾਨਾ ਫੈਮਿਲੀ ਵੀਕ ਦੇ ਦੌਰਾਨ ਆਸਿਮ ਰਿਆਜ ਦਾ ਕੁਨੈਕਸ਼ਨ ਬਣ ਕੇ ਐਂਟਰੀ ਕੀਤੀ।
Asim ki puri family to @realhimanshi K b against hai.. Agr support ni kr skte to hate spread Krne ka to mtlb ni.. Andr Ki baatein kisi ko ni pta hoti.. Thode tym ka show Dekh k judge krlo bs.. https://t.co/xKGKA9hMF4
— Nidhi K (@nidhe_k) February 3, 2020
ਇਸ ਦੌਰਾਨ ਆਮਿਸ ਨੇ ਹਿਮਾਸ਼ੀ ਨੂੰ ਪ੍ਰਪੋਜ ਕਰਦੇ ਹੋਏ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਖੈਰ, ਹੁਣ ਹਿਮਾਸ਼ੀ ਖੁਰਾਨਾ ਘਰ ਤੋਂ ਬਾਹਰ ਆ ਚੁੱਕੀ ਹੈ। ਘਰ ਤੋਂ ਬਾਹਰ ਆਉਂਦੇ ਹੀ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ। ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਹਿਮਾਸ਼ੀ ਦੀ ਮੈਨੇਜਰ ਨਿਧੀ ਨੇ ਟਵੀਟ ਕਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਸਿਮ ਰਿਆਜ ਦਾ ਪੂਰਾ ਪਰਿਵਾਰ ਹਿਮਾਸ਼ੀ ਖੁਰਾਨਾ ਦੇ ਖਿਲਾਫ ਹੈ। ਜੇਕਰ ਉਹ ਸਪੋਰਟ ਨਹੀਂ ਕਰ ਸਕਦੇ ਤਾਂ ਨਫਰਤ ਫੈਲਾਉਣ ਦਾ ਵੀ ਕੋਈ ਮਤਲਬ ਨਹੀਂ। ਅੰਦਰ ਦੀ ਗੱਲ ਕਿਸੇ ਨੂੰ ਵੀ ਪਤਾ ਨਹੀਂ ਹੁੰਦੀ ਹੈ। ਥੋੜੇ ਸਮੇਂ ਦਾ ਸ਼ੋਅ ਦੇਖ ਕੇ ਜੱਜ ਕਰਲੋ ਬੱਸ।
ਕਾਬਲੇਗੌਰ ਹੈ ਕਿ ਸੋਸ਼ਲ ਮੀਡੀਆ ਉਤੇ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਹਿਮਾਸ਼ੀ ਤੇ ਆਮਿਸ ਦੇ ਰਿਸ਼ਤੇ ਨੂੰ ਲੈ ਕੇ ਕਨਫਿਊਜ਼ ਹਨ। ਘਰ ਅੰਦਰ ਜਦੋਂ ਆਸਿਮ ਨੇ ਹਿਮਾਸ਼ੀ ਨੂੰ ਪ੍ਰਪੋਜ ਕੀਤਾ ਸੀ ਤਾਂ ਹਿਮਾਸ਼ੀ ਨੇ ਕਿਹਾ ਕਿ ਬਾਹਰ ਜਾ ਕੇ ਗੱਲ ਕਰਾਂਗੇ। ਦੂਜੇ ਪਾਸੇ ਆਮਿਸ ਦੀ ਬਾਹਰੀ ਦੁਨੀਆ ’ਚ ਕੋਈ ਹੋਰ ਹੋਣ ਉਤੇ ਸਲਮਾਨ ਖਾਨ ਨੇ ਉਨ੍ਹਾਂ ਦੀ ਕਲਾਸ ਲਗਾਈ ਸੀ। ਘਰ ਤੋਂ ਬਾਹਰ ਆਉਂਦੇ ਹੀ ਹਿਮਾਸ਼ੀ ਨੇ ਆਸਿਮ ਰਿਆਜ ਦੇ ਭਰਾ ਨੂੰ ਅਨਫੋਲੋ ਵੀ ਕਰ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13