ਬਿੱਗ ਬੌਸ 13 ਦੇ ਘਰ ’ਚ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਦੋਵੇ ਹੀ ਮਜਬੂਤ ਕੰਟੇਸਟੇਟ ਚੋਂ ਇਕ ਹਨ ਪਰ ਦੋਹਾਂ ਵਿਚਾਲੇ ਕੁਝ ਵੀ ਸਹੀ ਨਹੀਂ ਚਲ ਰਿਹਾ ਹੈ। ਕਾਬਿਲੇਗੌਰ ਹੈ ਕਿ ਸਿਧਾਰਥ ਸੁਕਲਾ ਤੇ ਆਸੀਮ ਰਿਆਜ ਦੀ ਦੋਸਤੀ ਨੂੰ ਹਰ ਕਿਸੇ ਨੇ ਪਸੰਦ ਕੀਤਾ ਸੀ ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਦੋਹਾਂ ਦੇ ਵਿਚਾਲੇ ਲੜਾਈ ਵਧਦੀ ਜਾ ਰਹੀ ਹੈ। ਹੁਣ ਦੋਨੋਂ ਇਕ ਦੂਜੇ ਨੂੰ ਬਿਲਕੁੱਲ ਵੀ ਪਸੰਦ ਨਹੀਂ ਕਰਦੇ।
ਆਸੀਮ ਸਿਧਾਰਥ ਵਿਚਾਲੇ ਇਸ ਕਾਰਨ ਹੋਈ ਲੜਾਈ
ਬੀਤੇ ਐਪੀਸੋਡ ’ਚ ਸਿਧਾਰਥ-ਆਸੀਮ ਦੇ ਵਿਚਾਲੇ ਜਬਰਦਸਤ ਲੜਾਈ ਹੋਈ। ਸਾਰਾ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦੋ ਟਾਸਕ ਦੌਰਾਨ ਆਸੀ ਨੇ ਬਤੌਰ ਸੰਚਾਲਕ ਖੇਡ ’ਚ ਵਿਸ਼ਾਲ ਨੂੰ ਬਚਾਉਣ ਦੇ ਲਈ ਚੀਟਿੰਗ ਕੀਤੀ। ਆਸਿਮ ਦੀ ਇਹ ਗੱਲ੍ਹ ਸਿਧਾਰਥ ਨੂੰ ਬਿਲਕੁੱਲ ਵੀ ਚੰਗੀ ਨਹੀਂ ਲੱਗੀ। ਇਸ ਤੋਂ ਬਾਅਦ ਦੋਹਾਂ ਵਿਚਾਲੇ ਕਾਫੀ ਬਹਿਸਬਾਜੀ ਹੋਈ ਫਿਰ ਸਿਧਾਰਥ ਨੇ ਆਸਿਮ ਤੇ ਧੱਕਾ ਦੇਣ ਦਾ ਇਲਜ਼ਾਮ ਲਗਾਇਆ। ਇਸ ਤੋਂ ਬਾਅਦ ਸਿਧਾਰਥ ਨੇ ਆਸਿਮ ਨੂੰ ਗਾਲੀ ਦਿੱਤੀ।
ਹਿਨਾ ਸਾਹਮਣੇ ਭਿੜੇ ਆਸਿਮ ਤੇ ਸਿਧਾਰਥ
ਬਿੱਗ ਬੌਸ ਹਾਉਸ ’ਚ ਸਿਧਾਰਥ ਤੇ ਆਸਿਮ ਦੇ ਵਿਚਾਲੇ ਆਉਣ ਵਾਲੇ ਐਪੀਸੋਡ ’ਚ ਵੀ ਇਹ ਡਰਾਮਾ ਜਾਰੀ ਰਹੇਗਾ। ਆਉਣ ਵਾਲੇ ਐਪੀਸੋਡ ’ਚ ਹਿਨਾ ਖਾਨ ਦੇ ਸਾਹਮਣੇ ਸਿਧਾਰਥ ਤੇ ਆਸਿਮ ਦੀ ਜ਼ਬਰਦਸਤ ਲੜਾਈ ਹੋਵੇਗੀ। ਹਿਨਾ ਖਾਨ ਅਗਲੇ ਐਲੀਟ ਕਲੱਬ ਦੇ ਦੂਜੇ ਮੇਂਬਰ ਦੀ ਚੋਣ ਕਰਨ ਲਈ ਆਈ ਹੈ। ਇਸ ਦੌਰਾਨ ਦੋਹਾਂ ਦਾ ਗੁੱਸਾ ਇਸ ਕਦਰ ਵੱਧ ਜਾਂਦਾ ਹੈ ਕਿ ਬਿੱਗ ਬੌਸ ਵੱਡਾ ਫੈਸਲਾ ਲੈਂਦੇ ਹੋਏ ਆਸਿਮ ਕੋਲੋਂ ਐਲੀਟ ਮੈਂਬਰ ਦਾ ਖਿਤਾਬ ਵਾਪਸ ਲੈਂਦੇ ਹਨ।
ਕੀ ਸਿਧਾਰਥ ਛੱਡ ਦੇਣਗੇ ਸ਼ੋਅ
ਆਸਿਮ ਤੇ ਸਿਧਾਰਥ ਵਿਚਾਲੇ ਹੋਏ ਹੰਗਾਮੇ ਤੋਂ ਬਾਅਦ ਬਿੱਗ ਬੌਸ ਦੋਹਾਂ ਨੂੰ ਕੰਨਫੇਸ਼ਨ ਰੂਮ ਬੁਲਾਉਂਦੇ ਹਨ। ਇਸ ਦੌਰਾਨ ਸਿਧਾਰਥ ਸ਼ੁਕਲਾ ਕਾਫੀ ਗੁੱਸੇ ’ਚ ਨਜ਼ਰ ਆਉਂਦੇ ਹਨ। ਨਾਲ ਹੀ ਉਹ ਬਿੱਗ ਬੌਸ ਨੂੰ ਕਹਿੰਦੇ ਹਨ ਕਿ ਉਹ ਆਸਿਮ ਰਿਆਜ਼ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਜਿਸ ਕਾਰਨ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਜਾਵੇ ਤੇ ਆਸਿਮ ਨੂੰ ਇੱਥੇ ਰਹਿਣ ਦਿੱਤਾ ਜਾਵੇ। ਖੈਰ ਹੁਣ ਬਿੱਗ ਬੌਸ ਦਾ ਕੀ ਫੈਸਲਾ ਹੋਵੇਗਾ ਇਹ ਆਉਣ ਵਾਲੇ ਐਪੀਸੋਡ ਚ ਦੇਖਣ ਨੂੰ ਮਿਲੇਗਾ।
ਪਹਿਲਾਂ ਵੀ ਹੋ ਚੁੱਕੀ ਹੈ ਆਸਿਮ ਤੇ ਸਿਧਾਰਥ ਦੀ ਲੜਾਈ
ਕਾਬਿਲੇਗੌਰ ਹੈ ਕਿ ਬਿੱਗ ਬੌਸ 13 ਦਾ ਇਹ ਆਖਿਰੀ ਮਹੀਨਾ ਹੈ ਇਸ ਦੌਰਾਨ ਦੋਹਾਂ ਵਿਚਾਲੇ ਕਈ ਵਾਰ ਲੜਾਈ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਕਈ ਵਾਰ ਸਲਮਾਨ ਖਾਨ ਨੇ ਆਸਿਮ ਤੇ ਸਿਧਾਰਥ ਨੂੰ ਸਮਝਾਇਆ ਹੈ। ਨਾਲ ਹੀ ਘਰ ’ਚ ਆਉਣ ਵਾਲਾ ਹਰ ਇਕ ਮੈਂਬਰ ਵੀ ਆਸਿਮ ਨੂੰ ਸਿਧਾਰਥ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ ਪਰ ਇਸਦੇ ਬਾਵਜੁਦ ਵੀ ਦੋਹਾਂ ਵਿਚਾਲੇ ਕਿਸੇ ਨਾ ਕਿਸੇ ਕਾਰਨ ਤੋਂ ਲੜਾਈ ਦੇਖਣ ਨੂੰ ਮਿਲ ਹੀ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13