ਸ਼ਹਿਨਾਜ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਫਿਰ ਤੋਂ ਲੜਾਈ ਹੋ ਗਈ। ਸਿਧਾਰਥ ਸ਼ਹਿਨਾਜ ਤੋਂ ਨਾਰਾਜ਼ ਹਨ। ਇੰਨਾ ਹੀ ਨਹੀਂ, ਸਿਧਾਰਥ ਨੇ ਸ਼ਹਿਨਾਜ ਦੀ ਥਾਂ ਉਤੇ ਆਰਤੀ ਨੂੰ ਸੇਫ ਕੀਤਾ ਜਿਸ ਕਾਰਨ ਦੋਹਾਂ ਵਿਚਾਲੇ ਕਾਫੀ ਲੜਾਈ ਹੋਈ। ਜਿਸ ਤੋਂ ਬਾਅਦ ਗੌਤਮ ਗੁਲਾਟੀ ਨੇ ਸ਼ਹਿਨਾਜ ਗਿੱਲ ਦਾ ਸਾਥ ਦਿੱਤਾ।
ਬਿੱਗ ਬੌਸ 13 ਟੀਵੀਪੁਰ ਦਾ ਸਭ ਤੋਂ ਪਸੰਦੀਦਾ ਸ਼ੋਅ ਹੈ। ਇਸ ਸੀਜ਼ਨ ਵਿਚ ਸ਼ਹਿਨਾਜ ਗਿੱਲ ਨੂੰ ਇੰਟਰਟੇਨ ਦਾ ਟੈਗ ਦਿੱਤਾ ਗਿਆ ਹੈ। ਜਿਸ ਕਾਰਨ ਸ਼ਹਿਨਾਜ ਗਿੱਲ ਦੀ ਬਹੁਤ ਹੀ ਵੱਡੀ ਫੈਨ ਫੋਲੋਇੰਗ ਬਣ ਗਈ ਹੈ। ਇਸ ਤੋਂ ਇਲਾਵਾ ਸਿਧਾਰਥ ਤੇ ਸ਼ਹਿਨਾਜ਼ ਨੂੰ ਇੱਕਠੇ ਦੇਖਣਾ ਵੀ ਪਸੰਦ ਕਰਦੇ ਹਨ। ਪਰ ਜਦੋਂ ਦੋਹਾਂ ਵਿਚਾਲੇ ਲੜਾਈ ਹੋ ਜਾਂਦੀ ਹੈ ਤਾਂ ਸਾਰੇ ਇਹੀ ਦੁਆ ਕਰਦੇ ਹਨ ਕਿ ਦੋਵੇਂ ਇੱਕਠੇ ਹੋ ਜਾਣ। ਪਰ ਲੱਗਦਾ ਹੈ ਕਿ ਦੋਹਾਂ ਵਿਚਾਲੇ ਫਿਰ ਤੋਂ ਝਗੜਾ ਹੋ ਗਿਆ ਹੈ। ਜਿਸ ਤੋਂ ਲ਼ੱਗ ਰਿਹਾ ਹੈ ਕਿ ਇਸ ਝਗੜੇ ਤੋਂ ਬਾਅਦ ਦੋਵੇਂ ਸ਼ਾਇਦ ਵੱਖ ਹੋ ਜਾਣ।
ਸਿਧਾਰਥ ਤੇ ਸ਼ਹਿਨਾਜ਼ ਦੀ ਫਿਰ ਹੋਈ ਲੜਾਈ
#ShehnaazGill ho gayi upset jab @sidharth_shukla ne nominations mein save kiya @ArtiSingh005 ko!
Dekhiye aaj raat 10:30 baje.
Anytime on @justvoot.@Vivo_India @AmlaDaburIndia @bharatpeindia @BeingSalmanKhan #BiggBoss13 #BiggBoss #BB13 #SalmanKhan pic.twitter.com/PHOOSMbo02
— Bigg Boss (@BiggBoss) January 22, 2020
ਸਿਧਾਰਥ ਸ਼ੁਕਲਾ ਸ਼ਹਿਨਾਜ਼ ਗਿੱਲ ਨਾਲ ਵੀਕੈਂਡ ਦੇ ਵਾਰ ਤੋਂ ਗੱਲ ਨਹੀਂ ਕਰ ਰਹੇ ਹਨ। ਸਿਧਾਰਥ ਨੇ ਸ਼ਹਿਨਾਜ ਨੂੰ ਸਾਫ ਸ਼ਬਦਾਂ ਵਿਚ ਕਿਹਾ ਕਿ ਮੈਂ ਇਕ ਗੱਲ ਨੂੰ ਕਾਫੀ ਸਮੇਂ ਤੋਂ ਸਮਝ ਚੁੱਕਾ ਹਾਂ ਜੋ ਆਪਣੇ ਮਾਂ ਬਾਪ ਦੀ ਸਕਾ ਨਹੀਂ ਹੁੰਦਾ, ਉਹ ਕਿਸੇ ਦਾ ਵੀ ਸਕਾ ਨਹੀਂ ਹੋ ਸਕਦਾ। ਇਹ ਗੱਲ ਤੂੰ (ਸ਼ਹਿਨਾਜ) ਕਈ ਵਾਰ ਦਿਖਾ ਚੁੱਕੀ ਹੈ। ਇਸ ਤੋਂ ਬਾਅਦ ਸ਼ਹਿਨਾਜ ਕਾਫੀ ਉਦਾਸ ਹੋ ਜਾਂਦੀ ਹੈ। ਇਹ ਗੱਲ ਇੱਥੇ ਹੀ ਨਹੀਂ ਰੁਕੀ, ਸਿਧਾਰਥ ਨੇ ਨੋਮੀਨੈਸ਼ਨ ਰਾਉਂਡ ’ਚ ਸ਼ਹਿਨਾਜ ਦੀ ਥਾਂ ਉਤੇ ਆਰਤੀ ਨੂੰ ਚੁਣਿਆ ਜਿਸ ਕਾਰਨ ਸ਼ਹਿਨਾਜ਼ ਹੋਰ ਵੀ ਜਿਆਦਾ ਗੁੱਸਾ ਹੋ ਜਾਂਦੀ ਹੈ।
ਗੌਤਮ ਨੇ ਕੀਤਾ ਸ਼ਹਿਨਾਜ ਦਾ ਸਪੋਰਟ
ਸ਼ਹਿਨਾਜ ਤੇ ਸਿਧਾਰਥ ਦੇ ਵਿਚਾਲੇ ਹੋਈ ਲੜਾਈ ਤੋਂ ਬਾਅਦ ਗੌਤਮ ਗੁਲਾਟੀ ਸ਼ਹਿਨਾਜ਼ ਦਾ ਸਪੋਰਟ ਕਰਦੇ ਹੋਏ ਨਜਰ ਆਏ ਹਨ। ਨਾਲ ਹੀ ਗੌਤਮ ਗੁਲਾਟੀ ਨੇ ਸਿਧਾਰਥ ਦੇ ਜਿਆਦਾ ਗੁੱਸੇ ਵਾਲੇ ਸੁਭਾਅ ਲਈ ਫਟਕਾਰਿਆ। ਗੌਤਮ ਗੁਲਾਟੀ ਨੇ ਟਵੀਟ ਜਰੀਏ ਕਿਹਾ ਕਿ ਮੈਂ ਸਿਧਾਰਥ ਨੂੰ ਦੱਸਿਆ ਸੀ ਕਿ ਉਹ ਵਧਿਆ ਕਰ ਰਿਹਾ ਹੈ ਜਿਸ ਨਾਲ ਬਾਹਰ ਉਸ ਬਹੁਤ ਹੀ ਵਧਿਆ ਫੈਨ ਫੋਲੋਇੰਗ ਹੋ ਚੁੱਕੀ ਹੈ। ਪਰ ਉਨ੍ਹਾਂ ਦਾ ਗੁੱਸਾ ਉਨ੍ਹਾਂ ਦੀ ਗੇਮ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਜੋ ਉਨ੍ਹਾਂ ਨੂੰ ਸਮਝ ਨਹੀਂ ਆਇਆ। ਪਰ ਮੈਂ ਆਪਣੇ ਫੈਨਸ ਤੋਂ ਚਾਹੁੰਦਾ ਹਾਂ ਕਿ ਉਹ ਸਾਰੇ ਸ਼ਹਿਨਾਜ ਨੂੰ ਸਪੋਰਟ ਕਰਨ। ਕਿਉਂਕਿ ਮੈਂ ਇੰਟਰਟੇਂਨ ਦੇ ਪੁਆਇੰਟ ਤੋਂ ਨੋਟਿਸ ਕਰਦਾ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13