Home /News /entertainment /

Bigg Boss 15 ਵਿਚ ਐਂਟਰੀ ਲਵੇਗੀ ਅਫਸਾਨਾ ਖਾਨ? ਜਾਣੋ ਲਿਸਟ ਵਿਚ ਹੋਰ ਕਿਸਦਾ ਨਾਮ...

  • Share this:
    ਬਿੱਗ ਬੌਸ 15 ਦੇ ਨਾਲ ਹੁਣ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਨਾਮ ਵੀ ਚਰਚਾ ਵਿੱਚ ਹਨ ਜੋ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈ ਸਕਦੇ ਹਨ। ਬਿੱਗ ਬੌਸ 15 ਵਿਚ ਪੰਜਾਬੀ ਗਾਇਕਾ ਅਫਸਾਨਾ ਖਾਨ ਬਾਤੌਰ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆ ਸਕਦੀ ਹੈ।

    ਹੁਣ ਪਤਾ ਲੱਗਾ ਹੈ ਕਿ ਗਾਇਕਾ ਅਫਸਾਨਾ ਖਾਨ ਨੂੰ ਵੀ ਬਿੱਗ ਬੌਸ 15 ਲਈ ਅਪਰੋਚ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬੀ ਗਾਇਕਾ ਅਫਸਾਨਾ ਖਾਨ ਬਿੱਗ ਬੌਸ ਦੇ 15ਵੇਂ ਸੀਜ਼ਨ ਵਿੱਚ ਨਜ਼ਰ ਆ ਸਕਦੀ ਹੈ।

    ਅਫਸਾਨਾ ਖਾਨ ਸਿੰਗਿੰਗ ਰਿਐਲਿਟੀ ਸ਼ੋਅ ਵੌਇਸ ਆਫ਼ ਪੰਜਾਬ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ 'ਜਾਨੀ ਵੇ ਜਾਨੀ', 'ਚੰਡੀਗੜ੍ਹ ਸ਼ਹਿਰ', 'ਮਾਹੀ ਮਿਲੀਆ' ਅਤੇ 'ਜੁੱਤੀ ਝਾੜਕੇ' ਵਰਗੇ ਗੀਤ ਅਫਸਾਨਾ ਦੇ ਹਿੱਟ ਨੰਬਰਾਂ 'ਚ ਸ਼ਾਮਲ ਹਨ।

    ਬਿੱਗ ਬੌਸ 15 ਲਈ ਜਿਨ੍ਹਾਂ ਨਾਵਾਂ ਦੀ ਚਰਚਾ ਹੋ ਰਹੀ ਹੈ, ਉਨ੍ਹਾਂ ਵਿੱਚ ਨੇਹਾ ਮਰਦਾ ਅਤੇ ਅਰਜੁਨ ਬਿਜਲਾਨੀ ਵਰਗੇ ਟੀਵੀ ਸਿਤਾਰੇ ਵੀ ਸ਼ਾਮਲ ਹਨ। ਹਾਲ ਹੀ ਵਿੱਚ ਅਰਜੁਨ ਬਿਜਲਾਨੀ ਸਟੰਟ ਅਧਾਰਤ ਰਿਐਲਿਟੀ ਸ਼ੋਅ ਖਤਰੋਂ ਕੇ ਖਿਲਾੜੀ 11 ਵਿੱਚ ਨਜ਼ਰ ਆਏ ਹਨ। ਅਜਿਹੀਆਂ ਅਫਵਾਹਾਂ ਵੀ ਹਨ ਕਿ ਅਭਿਨੇਤਰੀ ਪ੍ਰਿਆ ਬੈਨਰਜੀ ਵੀ ਇਸ ਸਾਲ ਘਰ ਵਿੱਚ ਐਟਰੀ ਕਰ ਸਕਦੀ ਹੈ।
    Published by:Gurwinder Singh
    First published:

    Tags: Bigg Boss OTT

    ਅਗਲੀ ਖਬਰ