• Home
 • »
 • News
 • »
 • entertainment
 • »
 • TV BIRTHDAY ANNIVERSARY SIDDHARTH SHUKLA WAS A GOOD FOOTBALLER WHO WAS FOND OF RAPPING ONCE PLAYED AGAINST AC MILLAN AP

Siddharth Shukla Birth Anniversary: ਬੇਹਤਰੀਨ ਅਦਾਕਾਰ ਹੋਣ ਦੇ ਨਾਲ ਨਾਲ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਸ਼ਖ਼ਸ ਸੀ ਸਿਧਾਰਥ ਸ਼ੁਕਲਾ, ਪੜ੍ਹੋ ਉਨ੍ਹਾਂ ਬਾਰੇ ਕੁੱਝ ਖ਼ਾਸ ਗੱਲਾਂ

ਜੇ ਅੱਜ ਸਿਧਾਰਥ ਦੁਨੀਆ `ਚ ਹੁੰਦੇ ਤਾਂ ਆਪਣਾ 41ਵਾਂ ਜਨਮਦਿਨ ਮਨਾ ਰਹੇ ਹੁੰਦੇ। ਜੀ ਹਾਂ ਸਿਧਾਰਥ ਸ਼ੁਕਲਾ ਦਾ ਜਨਮ 12 ਦਸੰਬਰ 1980 ਨੂੰ ਹੋਇਆ ਸੀ। ਅੱਜ ਦੇ ਦਿਨ ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇ ਕੇ ਉਨ੍ਹਾਂ ਦਾ ਜਨਮਦਿਨ ਮਨਾ ਰਹੇ ਹਨ। ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁੱਝ ਦਿਲਚਸਪ ਕਿੱਸੇ ਖ਼ਾਸ ਉਨ੍ਹਾਂ ਦੇ ਜਨਮਦਿਨ ਦੇ ਮੌਕੇ `ਤੇ:

Siddharth Shukla Birth Anniversary: ਬੇਹਤਰੀਨ ਅਦਾਕਾਰ ਹੋਣ ਦੇ ਨਾਲ ਨਾਲ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਸ਼ਖ਼ਸ ਸੀ ਸਿਧਾਰਥ ਸ਼ੁਕਲਾ, ਪੜ੍ਹੋ ਉਨ੍ਹਾਂ ਬਾਰੇ ਕੁੱਝ ਖ਼ਾਸ ਗੱਲਾਂ

 • Share this:
  ਸਿਧਾਰਥ ਸ਼ੁਕਲਾ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਹਨ, ਪਰ ਅੱਜ ਵੀ ਉਹ ਆਪਣੇ ਫ਼ੈਨਜ਼ ਦੇ ਦਿਲ ਵਿੱਚ ਵੱਸੇ ਹੋਏ ਹਨ। 2 ਸਤੰਬਰ ਦੇ ਉਸ ਦਿਨ ਨੂੰ ਕੋਈ ਭੁੱਲ ਨਹੀਂ ਸਕਦਾ, ਜਦੋਂ ਸਿਧਾਰਥ ਸ਼ੁਕਲਾ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸੀ। ਉਨ੍ਹਾਂ ਦੇ ਫ਼ੈਨਜ਼ ਤੇ ਚਾਹੁਣ ਵਾਲੇ ਹਾਲੇ ਤੱਕ ਉਨ੍ਹਾਂ ਦੀ ਮੌਤ ਦੇ ਗ਼ਮ ਤੋਂ ਉੱਭਰ ਨਹੀਂ ਸਕੇ ਹਨ।

  ਜੇ ਅੱਜ ਸਿਧਾਰਥ ਦੁਨੀਆ `ਚ ਹੁੰਦੇ ਤਾਂ ਆਪਣਾ 41ਵਾਂ ਜਨਮਦਿਨ ਮਨਾ ਰਹੇ ਹੁੰਦੇ। ਜੀ ਹਾਂ ਸਿਧਾਰਥ ਸ਼ੁਕਲਾ ਦਾ ਜਨਮ 12 ਦਸੰਬਰ 1980 ਨੂੰ ਹੋਇਆ ਸੀ। ਅੱਜ ਦੇ ਦਿਨ ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇ ਕੇ ਉਨ੍ਹਾਂ ਦਾ ਜਨਮਦਿਨ ਮਨਾ ਰਹੇ ਹਨ। ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁੱਝ ਦਿਲਚਸਪ ਕਿੱਸੇ ਖ਼ਾਸ ਉਨ੍ਹਾਂ ਦੇ ਜਨਮਦਿਨ ਦੇ ਮੌਕੇ `ਤੇ:

  ਇੰਟੀਰੀਅਰ ਡਿਜ਼ਾਈਨਿੰਗ ਦੀ ਕੀਤੀ ਸੀ ਪੜ੍ਹਾਈ
  ਸਿਧਾਰਥ ਸ਼ੁਕਲਾ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਅਸ਼ੋਕ ਸ਼ੁਕਲਾ ਸਿਵਲ ਇੰਜੀਨੀਅਰ ਸਨ। ਉਨ੍ਹਾਂ ਨੇ ਭਾਰਤੀ ਰਿਜ਼ਰਵ ਬੈਂਕ ਵਿੱਚ ਸਿਵਲ ਇੰਜੀਨੀਅਰ ਵਜੋਂ ਕੰਮ ਕੀਤਾ। ਸ਼ੁਕਲਾ ਆਪਣੀ ਮਾਂ ਰੀਟਾ ਸ਼ੁਕਲਾ ਦੇ ਬਹੁਤ ਕਰੀਬ ਸੀ। ਅਦਾਕਾਰ ਦੀਆਂ ਦੋ ਵੱਡੀਆਂ ਭੈਣਾਂ ਹਨ। ਸਿਧਾਰਥ ਦਾ ਜਨਮ 12 ਦਸੰਬਰ 1980 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਨੇ ਇੰਟੀਰੀਅਰ ਡਿਜ਼ਾਈਨਿੰਗ ਦੀ ਡਿਗਰੀ ਹਾਸਲ ਕੀਤੀ ਸੀ।
  ਮਾਡਲਿੰਗ ਵਿੱਚ ਮਿਲੀ ਸ਼ੋਹਰਤ
  ਸਿਧਾਰਥ ਨੇ ਮਾਡਲਿੰਗ 'ਚ ਹੱਥ ਅਜ਼ਮਾਇਆ। ਉਹ 2004 ਵਿੱਚ 'ਗਲੈਡਰੈਗਸ ਮੈਨਹੰਟ' ਅਤੇ 'ਮੈਗਾ ਮਾਡਲ ਮੁਕਾਬਲੇ' ਵਿੱਚ ਉਪ ਜੇਤੂ ਰਹੇ ਸੀ। ਫਿਰ ਉਹ 'ਰੇਸ਼ਮ ਕਾ ਰੁਮਾਲ' ਸਿਰਲੇਖ ਦੇ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਏ, ਜਿਸਨੂੰ ਇਲਾ ਅਰੁਣ ਦੁਆਰਾ ਗਾਇਆ ਗਿਆ ਸੀ। 2005 ਵਿੱਚ, ਉਨ੍ਹਾਂ ਨੇ ਤੁਰਕੀ ਵਿੱਚ ਆਯੋਜਤ 'ਵਰਲਡ ਬੈਸਟ ਮਾਡਲ ਮੁਕਾਬਲੇ' ਜਿੱਤ ਕੇ ਭਾਰਤੀਆਂ ਦਾ ਮਾਣ ਵਧਾਇਆ। ਸਿਧਾਰਥ ਇਸ ਮੁਕਾਬਲੇ ਨੂੰ ਜਿੱਤਣ ਵਾਲੇ ਪਹਿਲੇ ਏਸ਼ੀਆਈ ਵਿਅਕਤੀ ਰਹੇ।
  ਸਿਧਾਰਥ ਸ਼ੁਕਲਾ ਖੇਡਾਂ ਵਿੱਚ ਵੀ ਬਹੁਤ ਵਧੀਆ ਸੀ ਅਤੇ ਆਪਣੇ ਸਕੂਲ ਦੀ ਟੈਨਿਸ ਅਤੇ ਫੁੱਟਬਾਲ ਟੀਮ ਦਾ ਹਿੱਸਾ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਅੰਡਰ-19 ਫੁੱਟਬਾਲ ਟੀਮ ਦਾ ਵੀ ਹਿੱਸਾ ਸੀ, ਜੋ ਮਸ਼ਹੂਰ ਇਤਾਲਵੀ ਕਲੱਬ ਏਸੀ ਮਿਲਾਨ ਦੇ ਖਿਲਾਫ ਖੇਡੀ ਸੀ ਜਦੋਂ ਉਹ 'ਫੇਸਟਾ ਇਟਾਲੀਆਨਾ' ਦੇ ਤਹਿਤ ਮੁੰਬਈ ਆਈ ਸੀ।

  'ਬਾਲਿਕਾ ਵਧੂ' ਨੇ ਬਣਾਇਆ ਸਟਾਰ
  ਸਿਧਾਰਥ ਨੇ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ 2008 ਵਿੱਚ ਕੀਤੀ ਸੀ। ਉਹ ਪਹਿਲੀ ਵਾਰ ਟੀਵੀ ਸ਼ੋਅ 'ਬਾਬੁਲ ਕਾ ਆਂਗਨ ਛੋਟੇ ਨਾ' 'ਚ ਨਜ਼ਰ ਆਏ। ਉਹ ਟੀਵੀ ਸ਼ੋਅ 'ਬਾਲਿਕਾ ਵਧੂ' ਨਾਲ ਘਰ-ਘਰ ਮਸ਼ਹੂਰ ਹੋ ਗਏ ਸੀ। ਸਿਧਾਰਥ ਨੂੰ 2014 'ਚ ਫਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆ' 'ਚ ਦੇਖਿਆ ਗਿਆ ਸੀ, ਜਿਸ 'ਚ ਉਨ੍ਹਾਂ ਨੇ ਅੰਗਦ ਬੇਦੀ ਦੇ ਕਿਰਦਾਰ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਵਰੁਣ ਧਵਨ ਅਤੇ ਆਲੀਆ ਭੱਟ ਨਾਲ ਇਹ ਉਨ੍ਹਾਂ ਦੀ ਪਹਿਲੀ ਫਿਲਮ ਸੀ।

  ਸ਼ਹਿਨਾਜ਼ ਗਿੱਲ ਨਾਲ ਮੁਹਬੱਤ

  ਸਿਧਾਰਥ ਨੇ ਬਿੱਗ ਬੌਸ 13 ਦੀ ਟਰਾਫ਼ੀ ਜਿੱਤੀ ਸੀ। ਦੱਸ ਦਈਏ ਕਿ ਬਿੱਗ ਬੌਸ 13 ਹੀ ਉਹ ਪਲੇਟਫ਼ਾਰਮ ਸੀ, ਜਿੱਥੇ ਸਿਧਾਰਥ ਤੇ ਸ਼ਹਿਨਾਜ਼ ਗਿੱਲ ਦਾ ਪਿਆਰ ਪਰਵਾਨ ਚੜ੍ਹਿਆ ਸੀ। ਇਨ੍ਹਾਂ ਦੋਵਾਂ ਦੇ ਫ਼ੈਨਜ਼ ਨੂੰ ਇਨ੍ਹਾਂ ਦੀ ਜੋੜੀ ਖ਼ੂਬ ਪਸੰਦ ਆਈ ਸੀ। ਫ਼ੈਨਜ਼ ਇਨ੍ਹਾਂ ਨੁੰ ਪਿਆਰ ਨਾਲ ਸਿਡਨਾਜ਼ ਵੀ ਕਹਿੰਦੇ ਸੀ।

  ਸਿਧਾਰਥ ਸ਼ੁਕਲਾ ਦੀ ਅਚਾਨਕ ਮੌਤ ਨਾਲ ਸ਼ਹਿਨਾਜ਼ ਗਿੱਲ ਬੁਰੀ ਤਰ੍ਹਾਂ ਟੁੱਟ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤਕਰੀਬਨ 2 ਮਹੀਨੇ ਲਈ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ। ਉਨ੍ਹਾਂ ਦੇ ਨੇੜਲੇ ਸੂਤਰਾਂ ਦੇ ਮੁਤਾਬਕ ਸਿਧਾਰਥ ਦੀ ਮੌਤ ਦਾ ਸ਼ਹਿਨਾਜ਼ ਨੂੰ ਕਾਫ਼ੀ ਡੂੰਘਾ ਦੁੱਖ ਪਹੁੰਚਿਆ ਸੀ। ਇਸ ਦੌਰਾਨ ਨਾ ਤਾਂ ਉਹ ਠੀਕ ਤਰ੍ਹਾਂ ਖਾ ਪੀ ਰਹੀ ਸੀ ਅਤੇ ਨਾ ਹੀ ਕਿਸੇ ਨਾਲ ਬਹੁਤਾ ਮਿਲਣਾ ਜੁਲਣਾ ਹੀ ਪਸੰਦ ਕਰਦੀ ਸੀ। ਬੱਸ ਉਹ ਆਪਣਾ ਕਮਰਾ ਬੰਦ ਕਰਕੇ ਬੈਠੀ ਰਹਿੰਦੀ ਸੀ ਅਤੇ ਸਿਧਾਰਥ ਨੂੰ ਯਾਦ ਕਰ ਰੋਂਦੀ ਰਹਿੰਦੀ ਸੀ।  ਸ਼ਹਿਨਾਜ਼ ਨੂੰ ਦੁਬਾਰਾ ਪਬਲਿਕ `ਚ ਉਦੋਂ ਦੇਖਿਆ ਗਿਆ, ਜਦੋਂ ਉਨ੍ਹਾਂ ਦੀ ਫ਼ਿਲਮ ਹੌਸਲਾ ਰੱਖ ਰਿਲੀਜ਼ ਹੋਣ ਵਾਲੀ ਸੀ। ਇਸ ਦੌਰਾਨ ਉਹ ਆਪਣੇ ਕੋ-ਐਕਟਰਜ਼ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ। ਪਰ ਉਥੇ ਵੀ ਸ਼ਹਿਨਾਜ਼ ਦੀ ਜ਼ੁਬਾਨ `ਤੇ ਸਿਰਫ਼ ਸਿੱਧਾਰਥ ਦਾ ਹੀ ਜ਼ਿਕਰ ਸੀ। ਇਸ ਦੌਰਾਨ ਸਿਧਾਰਥ ਬਾਰੇ ਗੱਲ ਕਰਦੀ ਕਰਦੀ ਸਨਾ ਫੁੱਟ ਫੁੱਟ ਕੇ ਰੋਈ ਅਤੇ ਉਨ੍ਹਾਂ ਨੂੰ ਫ਼ਿਲਮ `ਚ ਸਨਾ ਦੇ ਕੋ ਐਕਟਰ ਦਿਲਜੀਤ ਦੋਸਾਂਝ ਨੇ ਉਨ੍ਹਾਂ ਨੂੰ ਸੰਭਾਲਿਆ।

  ਕਾਬਿਲੇਗ਼ੌਰ ਹੈ ਕਿ ਸਿਧਾਰਥ ਸ਼ੁਕਲਾ ਦਾ ਅਚਾਨਕ ਦਿਹਾਂਤ ਉਨ੍ਹਾਂ ਦੇ ਫ਼ੈਨਜ਼ ਦੇ ਨਾਲ ਨਾਲ ਪੂਰੀ ਟੀਵੀ ਇੰਡਸਟਰੀ ਲਈ ਵੀ ਵੱਡਾ ਘਾਟਾ ਹੈ, ਅਤੇ ਇਸ ਘਾਟੇ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ।
  Published by:Amelia Punjabi
  First published: