HOME » NEWS » Films

Drugs ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਗ੍ਰਿਫਤਾਰ, NCB ਵੱਲੋਂ ਪਤੀ ਹਰਸ਼ ਲਿੰਬਾਚਿਆ ਤੋਂ ਪੁੱਛਗਿੱਛ ਜਾਰੀ

News18 Punjabi | News18 Punjab
Updated: November 21, 2020, 7:49 PM IST
share image
Drugs ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਗ੍ਰਿਫਤਾਰ, NCB ਵੱਲੋਂ ਪਤੀ ਹਰਸ਼ ਲਿੰਬਾਚਿਆ ਤੋਂ ਪੁੱਛਗਿੱਛ ਜਾਰੀ
Drugs ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਗ੍ਰਿਫਤਾਰ

ਭਾਰਤੀ ਸਿੰਘ ਨੂੰ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਤੀ ਹਰਸ਼ ਲਿੰਬਾਚੀਆ ਨੇ ਗਾਂਜਾ ਲੈਣ ਦੀ ਗੱਲ ਸਵੀਕਾਰ ਕੀਤੀ ਹੈ। ਇਸ ਮਾਮਲੇ ਵਿੱਚ ਐਨਸੀਬੀ ਦੀ ਹਰਸ਼ ਤੋਂ ਪੁੱਛਗਿੱਛ ਜਾਰੀ ਹੈ।

  • Share this:
  • Facebook share img
  • Twitter share img
  • Linkedin share img
ਡਰਗਜ਼ ਮਾਮਲੇ ਵਿਚ ਕਾਮੇਡੀਅਨ ਭਾਰਤੀ ਸਿੰਘ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਉਨ੍ਹਾਂ ਦੇ ਘਰ ਛਾਪਾ ਮਾਰਨ ਅਤੇ ਪੁੱਛਗਿੱਛ ਲਈ ਬੁਲਾਉਣ ਤੋਂ ਬਾਅਦ ਭਾਰਤੀ ਨੂੰ ਸ਼ਨੀਵਾਰ ਨੂੰ ਕੀਤਾ ਗਿਆ। ਇਸ ਦੇ ਨਾਲ ਹੀ, ਐਨਸੀਬੀ ਦੀ ਇਸ ਮਾਮਲੇ ਵਿੱਚ ਭਾਰਤੀ ਦੇ ਪਤੀ ਹਰਸ਼ ਲਿੰਬਾਚੀਆ ਤੋਂ ਪੁੱਛਗਿੱਛ ਚੱਲ ਰਹੀ ਹੈ। ਕੁਝ ਘੰਟੇ ਪਹਿਲਾਂ ਹੀ ਭਾਰਤੀ ਆਪਣੇ ਪਤੀ ਹਰਸ਼ ਨਾਲ ਮੁੰਬਈ ਦੇ ਐਨਸੀਬੀ ਦਫ਼ਤਰ ਪਹੁੰਚੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਹਰਸ਼ ਨੇ ਗਾਂਜਾ ਲੈਣ ਦੀ ਗੱਲ ਕਬੂਲ ਕੀਤੀ ਹੈ। ਇਸ ਵੇਲੇ ਐਨਸੀਬੀ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹਨ।



ਇਸ ਮਾਮਲੇ ਵਿਚ ਸਮਾਚਾਰ ਏਜੰਸੀ ਦੀ ਇਕ ਰਿਪੋਰਟ ਦੇ ਅਨੁਸਾਰ, ਐਨਸੀਬੀ ਨੇ ਕਾਮੇਡੀਅਨ ਭਾਰਤੀ ਸਿੰਘ ਦੇ ਪ੍ਰੋਡਕਸ਼ਨ ਹਾਊਸ ਅਤੇ ਦਫਤਰ ਦੋਵਾਂ 'ਤੇ ਛਾਪਾ ਮਾਰਿਆ ਹੈ। ਜਿੱਥੋਂ 86.5 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਭਾਰਤੀ ਅਤੇ ਹਰਸ਼ ਦੋਵਾਂ ਨੇ ਗਾਂਜਾ ਲੈਣ ਦੀ ਗੱਲ ਕਬੂਲ ਕੀਤੀ ਹੈ। ਭਾਰਤੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਨਸੀਬੀ ਭਾਰਤੀ ਦੇ ਪਤੀ ਹਰਸ਼ ਲਿੰਬਾਚਿਆ ਤੋਂ ਪੁਛਗਿੱਛ ਕਰ ਰਹੀ ਹੈ।

ਇਸ ਤੋਂ ਪਹਿਲਾਂ ਅੱਜ ਐਨਸੀਬੀ ਨੇ ਭਾਰਤੀ ਦੇ ਘਰ ਛਾਪਾ ਮਾਰਿਆ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਦੋਵਾਂ ਦੀਆਂ ਫੋਟੋਆਂ ਐਨਸੀਬੀ ਦਫਤਰ ਦੇ ਬਾਹਰੋਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ ਸ਼ਨੀਵਾਰ ਨੂੰ ਭਾਰਤੀਆ ਸਿੰਘ ਦੇ ਅੰਧੇਰੀ ਖੇਤਰ ਵਿੱਚ ਇੱਕ ਘਰ ਵਿੱਚ ਛਾਪਾ ਮਾਰਿਆ ਅਤੇ ਉਥੋਂ ਡਰਗਜ਼ ਬਰਾਮਦ ਕੀਤੇ। ਜਿਸ ਸਮੇਂ ਐਨਸੀਬੀ ਦੀ ਟੀਮ ਨੇ ਇਹ ਕਾਰਵਾਈ ਕੀਤੀ, ਉਸ ਸਮੇਂ ਭਾਰਤੀਆ ਸਿੰਘ ਅਤੇ ਉਸਦਾ ਪਤੀ ਹਰਸ਼ ਘਰ ਵਿੱਚ ਮੌਜੂਦ ਸਨ।
Published by: Ashish Sharma
First published: November 21, 2020, 6:55 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading