ਮੁੰਬਈ ਦੇ ਪਾਸ਼ ਇਲਾਕੇ ਜੁਹੂ 'ਚ ਦਿਲ ਕੰਬਾਊ ਘਟਨਾ ਵਾਪਰੀ ਹੈ, ਜਿਸ ਨੇ ਟੀਵੀ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਹੈ। ਇੱਥੋਂ ਦੇ ਇੱਕ ਫਲੈਟ ਵਿੱਚ ਪੁੱਤਰ ਨੇ ਆਪਣੀ 70 ਸਾਲਾ ਮਾਂ ਦਾ ਬੈਟ ਮਾਰ ਕੇ ਕਤਲ ਕਰ ਦਿੱਤਾ। ਜਿਸ ਮਹਿਲਾ ਦਾ ਕਤਲ ਹੋਇਆ ਹੈ, ਉਹ ਕੋਈ ਹੋਰ ਨਹੀਂ ਸਗੋਂ ਮਸ਼ਹੂਰ ਅਦਾਕਾਰਾ ਵੀਨਾ ਕਪੂਰ (Veena Kapoor) ਹੈ। ਇਹ ਜਾਣਕਾਰੀ ਮਸ਼ਹੂਰ ਟੀਵੀ ਅਦਾਕਾਰਾ ਨੀਲੂ ਕੋਹਲੀ (Nilu Kohli) ਨੇ ਦਿੱਤੀ ਹੈ।
ਦਰਅਸਲ, ਨੀਲੂ ਨੇ ਇਕ ਨਿਊਜ਼ ਪੋਰਟਲ ਨਾਲ ਗੱਲਬਾਤ 'ਚ ਦੱਸਿਆ ਕਿ ਉਨ੍ਹਾਂ ਨੇ ਵੀਨਾ ਜੀ ਨਾਲ ਟੀਵੀ ਸ਼ੋਅ 'ਮੇਰੀ ਭਾਬੀ' 'ਚ ਕਰੀਬ 5 ਸਾਲ ਕੰਮ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੀਰੀਅਲ ਤੋਂ ਬਾਅਦ ਵੀ ਦੋਹਾਂ ਨੇ ਇਕ ਹੋਰ ਸੀਰੀਅਲ 'ਚ ਇਕੱਠੇ ਕੰਮ ਕੀਤਾ ਸੀ।
ਨੀਲੂ ਨੇ ਇਹ ਵੀ ਦੱਸਿਆ ਕਿ ਕੋਰੋਨਾ ਤੋਂ ਬਾਅਦ ਉਸ ਦਾ ਵੀਨਾ ਜੀ ਨਾਲ ਸੰਪਰਕ ਟੁੱਟ ਗਿਆ, ਕਿਉਂਕਿ ਉਹ ਆਪਣੇ ਪ੍ਰੋਜੈਕਟ ਵਿੱਚ ਰੁੱਝ ਗਈ ਸੀ, ਹੁਣ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਵੀਨਾ ਕਪੂਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ।
ਜੁਹੂ ਇਲਾਕੇ 'ਚ ਪੁੱਤ ਨੇ ਬੈਟ ਨਾਲ ਆਪਣੀ 70 ਸਾਲਾ ਮਾਂ ਦੀ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਉਸ ਦੀ ਲਾਸ਼ ਨੂੰ ਮਾਥੇਰਾਨ 'ਚ ਸੁੱਟ ਦਿੱਤਾ। ਉਸ ਦੇ ਅਮਰੀਕਾ ਵੱਸਦੇ ਬੇਟੇ ਨੂੰ ਸ਼ੱਕ ਹੋਇਆ ਅਤੇ ਉਸ ਨੇ ਜੁਹੂ ਪੁਲਿਸ ਨੂੰ ਸੂਚਿਤ ਕੀਤਾ।
ਉਸ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, 'ਪੁੱਛਗਿੱਛ ਦੌਰਾਨ ਪੁੱਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਗੁੱਸੇ 'ਚ ਆ ਕੇ ਆਪਣੀ ਮਾਂ ਦੇ ਸਿਰ 'ਤੇ ਬੇਸਬਾਲ ਦੇ ਬੈਟ ਨਾਲ ਕਈ ਵਾਰ ਮਾਰ ਕੇ ਹੱਤਿਆ ਕਰ ਦਿੱਤੀ।''
ਮੁੰਬਈ ਪੁਲਿਸ ਮੁਤਾਬਕ ਪੁੱਤਰ ਨੇ ਮੁੰਬਈ ਦੇ ਪਾਸ਼ ਇਲਾਕੇ ਜੁਹੂ 'ਚ 12 ਕਰੋੜ ਦੇ ਫਲੈਟ 'ਤੇ ਕਬਜ਼ਾ ਕਰਨ ਲਈ ਆਪਣੀ ਮਾਂ ਦਾ ਕਤਲ ਕਰ ਦਿੱਤਾ। ਮਾਂ ਦਾ ਕਤਲ ਕਰਨ ਤੋਂ ਬਾਅਦ ਪੁੱਤਰ ਨੇ ਲਾਸ਼ ਨੂੰ ਡੱਬੇ 'ਚ ਪਾ ਕੇ ਮੁੰਬਈ ਤੋਂ 90 ਕਿਲੋਮੀਟਰ ਦੂਰ ਮਾਥੇਰਾਨ ਦੇ ਜੰਗਲਾਂ 'ਚ ਸੁੱਟ ਦਿੱਤਾ।
ਪੁਲਿਸ ਮੁਤਾਬਕ ਵੀਨਾ ਦੇ ਛੋਟੇ ਬੇਟੇ ਸਚਿਨ ਕਪੂਰ ਨੇ 12 ਕਰੋੜ ਦੇ ਇਸ ਘਰ ਦੇ ਅੰਦਰ ਹੀ ਉਸ ਦਾ ਕਤਲ ਕੀਤਾ ਹੈ। ਕਤਲ ਡੰਡੇ ਨਾਲ ਵਾਰ ਕਰਕੇ ਕੀਤਾ ਗਿਆ ਹੈ। ਕਤਲ ਕਰਨ ਤੋਂ ਬਾਅਦ ਪੁੱਤਰ ਨੇ ਆਪਣੀ ਮਾਂ ਦੀ ਲਾਸ਼ ਨੂੰ ਫਰਿੱਜ ਦੇ ਡੱਬੇ 'ਚ ਪੈਕ ਕਰ ਦਿੱਤਾ, ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਇੰਨਾ ਵੱਡਾ ਡੱਬਾ ਇਕੱਲੇ ਰੱਖਣ ਲਈ ਪੁੱਤਰ ਨੇ ਘਰ ਦੇ ਨੌਕਰ ਦਾ ਸਹਾਰਾ ਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Murder