HOME » NEWS » Films

ਵਿਆਹ ਤੋਂ 9 ਦਿਨ ਬਾਅਦ ਸੁੰਗਧਾ ਮਿਸ਼ਰਾ ਖਿਲਾਫ FIR ਦਰਜ, ਜਲੰਧਰ ਦੇ ਹੋਟਲ ‘ਤੇ ਵੀ ਕਾਰਵਾਈ ਹੋਵੇਗੀ

News18 Punjabi | News18 Punjab
Updated: May 6, 2021, 5:57 PM IST
share image
ਵਿਆਹ ਤੋਂ 9 ਦਿਨ ਬਾਅਦ ਸੁੰਗਧਾ ਮਿਸ਼ਰਾ ਖਿਲਾਫ FIR ਦਰਜ, ਜਲੰਧਰ ਦੇ ਹੋਟਲ ‘ਤੇ ਵੀ ਕਾਰਵਾਈ ਹੋਵੇਗੀ
ਵਿਆਹ ਤੋਂ 9 ਦਿਨ ਬਾਅਦ ਸੁੰਗਧਾ ਮਿਸ਼ਰਾ ਖਿਲਾਫ FIR

  • Share this:
  • Facebook share img
  • Twitter share img
  • Linkedin share img
ਕਪਿਲ ਸ਼ਰਮਾ ਸ਼ੋਅ ਵਿਚ ਪ੍ਰਸਿੱਧ ਕਾਮੇਡੀਅਨ ਸੁਗੰਧਾ ਮਿਸ਼ਰਾ ਅਤੇ ਸੰਕੇਤ ਭੋਂਸਲੇ ਦਾ 9 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਕੋਰੋਨਾ ਦੌਰ ਵਿੱਚ ਹੋਇਆ ਵਿਆਹ ਹੁਣ ਕਾਨੂੰਨੀ ਮੁਸੀਬਤ ਵਿੱਚ ਫਸ ਗਿਆ ਹੈ। ਖਬਰ ਹੈ ਕਿ ਵੀਰਵਾਰ ਨੂੰ ਸੁਗੰਧਾ ਖਿਲਾਫ ਫਗਵਾੜਾ ਵਿਚ ਕੋਰੋਨਾ ਸੇਫਟੀ ਪ੍ਰੋਟੋਕੋਲ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ ਸੁਗੰਧਾ ਅਤੇ ਸੰਕੇਤ ਦੋਵਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਵਿਆਹ ਵਿਚ ਸਿਰਫ ਪਰਿਵਾਰਕ ਮੈਂਬਰ ਸਨ, ਪਰ ਉਨ੍ਹਾਂ ਉਤੇ ਦੋਸ਼ ਹੈ ਕਿ ਵਿਆਹ ਵਿਚ ਨਿਯਮਤ ਨੰਬਰ ਨਾਲੋਂ ਜ਼ਿਆਦਾ ਭੀੜ ਸੀ। ਸੁਗੰਧਾ ਤੋਂ ਇਲਾਵਾ ਸਬੰਧਤ ਹੋਟਲ ਦੇ ਪ੍ਰਬੰਧਨ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ, ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰੀ ਨਹੀਂ ਹੋਈ।

ਖਬਰ  ਹੈ ਕਿ ਸੁਗੰਧਾ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਤੇ ਹੁਣ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਸੁਗੰਧਾ ਦਾ ਵਿਆਹ ਜਲੰਧਰ ਦੇ ਇੱਕ ਹੋਟਲ ਵਿੱਚ ਹੋਇਆ, ਉਸ ਦੇ ਪ੍ਰਬੰਧਨ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਪਹਿਲਾਂ ਹੀ 26 ਅਪ੍ਰੈਲ ਨੂੰ ਕਲੱਬ ਕੈਬਾਨਾ ਰਿਜੋਰਟ ਵਿਖੇ ਸੁਗੰਧਾ ਨੇ ਆਪਣੇ ਬੁਆਏਫ੍ਰੈਂਡ ਡਾ. ਸੰਕੇਤ ਭੌਂਸਲੇ ਨਾਲ ਵਿਆਹ ਕਰਵਾ ਸੀ। ਇਸ ਵਿਆਹ ਵਿਚ ਸ਼ਾਮਲ ਹੋਏ ਸਾਰੇ ਪਤਵੰਤਿਆਂ ਨੂੰ 24 ਘੰਟਿਆਂ ਲਈ ਕੁਆਰੰਟੀਨ ਕੀਤਾ ਗਿਆ ਸੀ।

ਸੁਗੰਧਾ ਨੇ ਵਿਆਹ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਆਪਣਾ ਵਿਆਹ ਧੂਮਧਾਮ ਨਾਲ ਕਰਵਾਉਣਾ ਚਾਹੁੰਦੀ ਹੈ, ਪਰ ਕੋਰੋਨਾ ਦੇ ਕਾਰਨ ਇਹ ਇੱਕ ਨਿਜੀ ਸਮਾਗਮ ਵਾਂਗ ਹੋ ਗਿਆ। ਸੁਗੰਧਾ ਨੇ ਆਪਣੇ ਵਿਆਹ ਦੀਆਂ ਸਾਰੀਆਂ ਖਰੀਦਦਾਰੀ ਆਨ ਲਾਈਨ ਵੀ ਕੀਤੀਆਂ ਸਨ।
ਇਸ ਜੋੜੀ ਖਿਲਾਫ ਵਿਆਹ ਤੋਂ 9 ਦਿਨ ਬਾਅਦ ਫਗਵਾੜਾ ਦੇ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐਫਆਈਆਰ ਦੇ ਅਨੁਸਾਰ ਇਸ ਵਿਆਹ ਵਿੱਚ 100 ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਦੋਂਕਿ ਸਰਕਾਰ ਵੱਲੋਂ 40 ਤੋਂ ਵੱਧ ਭੀੜ ਇਕੱਠੀ ਕਰਨ ‘ਤੇ ਪਾਬੰਦੀ ਸੀ।
Published by: Ashish Sharma
First published: May 6, 2021, 5:57 PM IST
ਹੋਰ ਪੜ੍ਹੋ
ਅਗਲੀ ਖ਼ਬਰ