HOME » NEWS » Films

ਟੀਵੀ ਅਦਾਕਾਰਾ ਲੀਨਾ ਅਚਾਰੀਆ ਦੀ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਗਈ ਜਾਨ

News18 Punjabi | News18 Punjab
Updated: November 22, 2020, 10:25 AM IST
share image
ਟੀਵੀ ਅਦਾਕਾਰਾ ਲੀਨਾ ਅਚਾਰੀਆ ਦੀ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਗਈ ਜਾਨ
ਟੀਵੀ ਅਦਾਕਾਰਾ ਲੀਨਾ ਅਚਾਰੀਆ ਦੀ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਗਈ ਜਾਨ (photo credit: instagram/@viralbhayani)

  • Share this:
  • Facebook share img
  • Twitter share img
  • Linkedin share img
ਟੀਵੀ ਅਦਾਕਾਰਾ ਲੀਨਾ ਅਚਾਰੀਆ (Leena Acharya) ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਾ ਕਾਰਨ ਕਿਡਨੀ ਫੇਲ (Leena Acharya Passes Away) ਹੋਣਾ ਦੱਸਿਆ ਜਾ ਰਿਹਾ ਹੈ। ਲੀਨਾ ਅਚਾਰੀਆ ਬੀਤੇ ਤਕਰੀਬਨ ਡੇਢ ਸਾਲ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ।

ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਮਾਂ ਨੇ ਆਪਣੀ ਕਿਡਨੀ ਲੀਨਾ ਨੂੰ ਦਾਨ ਕੀਤੀ ਸੀ, ਪਰ ਇਸ ਦੇ ਬਾਅਦ ਵੀ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ। ਲੀਨਾ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਆਖ਼ਰੀ ਸਾਹ ਲਿਆ।

ਲੀਨਾ ਅਚਾਰੀਆ ਕਈ ਟੀਵੀ ਸ਼ੋਅ 'ਸੇਠ ਜੀ', 'ਆਪ ਕੇ ਆ ਜਾਨੇ ਸੇ', 'ਮੇਰੀ ਹਾਨੀਕਾਰਕ ਬੀਵੀ' ਵਰਗੇ ਸ਼ੋਅ 'ਚ ਨਜ਼ਰ ਆ ਚੁੱਕੀ ਹੈ। ਇੰਨਾ ਹੀ ਨਹੀਂ, ਉਸ ਨੇ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਵਿਚ ਵੀ ਕੰਮ ਕੀਤਾ ਹੈ, ਜਿਸ ਵਿਚ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' ਵੀ ਸ਼ਾਮਲ ਹੈ। ਲੀਨਾ ਦੀ ਮੌਤ ਦੀ ਖ਼ਬਰ ਨੇ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਲੀਨਾ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਨੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।
ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਲੀਨਾ ਅਚਾਰੀਆ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ, ਪਰ ਬਾਅਦ ਵਿੱਚ ਇਹ ਸਪਸ਼ਟ ਹੋ ਗਿਆ ਕਿ ਕਿਡਨੀ ਫੇਲ੍ਹ ਹੋਣ ਕਾਰਨ ਲੀਨਾ ਅਚਾਰੀਆ ਦੀ ਮੌਤ ਹੋ ਗਈ। 'ਯੇ ਰਿਸ਼ਤਾ ਕਿਆ ਕਾਹਲਤਾ ਹੈ' ਫੇਮ ਰੋਹਨ ਮਹਿਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲੀਨਾ ਅਚਾਰੀਆ ਨੂੰ ਯਾਦ ਕਰਦਿਆਂ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸਦੇ ਨਾਲ ਉਨ੍ਹਾਂ ਨੇ ਲੀਨਾ ਆਚਾਰਿਆ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
Published by: Gurwinder Singh
First published: November 22, 2020, 10:24 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading