ਬਿੱਗ ਬੌਸ ਦੇ 13ਵੇਂ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਨਵਾਂ ਸ਼ੋਅ ਸ਼ੁਰੂ ਹੋ ਚੁੱਕਾ ਹੈ। ਇਸ ਸ਼ੋਅ ਉਤੇ ਵੀ ਬਿੱਗ ਬੌਸ ਦੇ ਹੀ ਦੋ ਸਭ ਤੋਂ ਮਸ਼ਹੂਰ ਕੰਟੇਸਟੈਂਟ ਦਿਖਾਈ ਦੇ ਰਹੇ ਹਨ। ਜੀ ਹਾਂ, ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ ਗਿੱਲ ਤੇ ਪਾਰਸ ਛਾਬੜਾ ਦਾ ਸਵੈਮਵਰ ਕੀਤਾ ਜਾ ਰਿਹਾ। ਇਸ ਸ਼ੋਅ ਦਾ ਨਾਂ ਹੈ, 'ਮੁਝਸੇ ਸ਼ਾਦੀ ਕਰੋਗੇ।' ਇਸ ਦੌਰਾਨ ਜਸਲੀਨ ਮਥਾਰੂ ਵੀ ਪਾਰਸ ਛਾਬੜਾ ਦੇ ਨਾਲ ਵਿਆਹ ਕਰਨ ਲਈ ਪਹੁੰਚੀ। ਪਰ ਉਨ੍ਹਾਂ ਨੂੰ ਇਸ ਸ਼ੋਅ ’ਚ ਕਈ ਸਵਾਲਾਂ ਦਾ ਜਵਾਬ ਦੇਣਾ ਪਿਆ।
ਦੱਸ ਦਈਏ ਕਿ ਬਿੱਗ ਬੌਸ ਦੇ ਘਰ ਵਿਚ ਜਸਲੀਨ ਮਥਾਰੂ ਅਨੂਪ ਜਲੋਟਾ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ’ਚ ਸੀ। ਅਜਿਹੇ ’ਚ ਪਾਰਸ ਦੇ ਸਾਹਮਣੇ ਵੀ ਜਸਲੀਨ ਨੂੰ ਅਨੂਪ ਜਲੋਟਾ ਨੂੰ ਲੈ ਕੇ ਕੁਝ ਸਵਾਲਾਂ ਦੇ ਜਵਾਬ ਦੇਣਾ ਪਿਆ। ਇਸ ਦੌਰਾਨ ਜਸਲੀਨ ਦੀ ਹਾਲਤ ਕਾਫੀ ਖਰਾਬ ਦਿਖਾਈ ਦਿੱਤੀ।
ਦੱਸ ਦਈਏ ਕਿ ਬਿੱਗ ਬੌਸ ਦੇ ਘਰ ਵਿਚ ਜਸਲੀਨ ਮਥਾਰੂ ਅਨੁਪ ਜਲੋਟਾ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ’ਚ ਸੀ। ਅਜਿਹੇ ’ਚ ਪਾਰਸ ਦੇ ਸਾਹਮਣੇ ਵੀ ਜਸਲੀਨ ਨੂੰ ਅਨੁਪ ਜਲੋਟਾ ਨੂੰ ਲੈਕੇ ਕੁਝ ਸਵਾਲਾਂ ਦੇ ਜਵਾਬ ਦੇਣਾ ਪਿਆ। ਇਸ ਦੌਰਾਨ ਜਸਲੀਨ ਦੀ ਹਾਲਤ ਕਾਫੀ ਖਰਾਬ ਦਿਖਾਈ ਦਿੱਤੀ।
ਜਸਲੀਨ ਦੀ ਦੋਸਤ ਨੇ ਚੁੱਕੇ ਸਵਾਲ...
ਸ਼ੋਅ ’ਚ ਕਈ ਕੁੜੀਆਂ ਆ ਰਹੀਆਂ ਹਨ। ਇਸ ਦੌਰਾਨ ਜਸਲੀਨ ਦੇ ਨਾਲ ਉਨ੍ਹਾਂ ਦੀ ਇਕ ਦੋਸਤ ਵੀ ਆਈ ਹੈ ਜਿਸਨੇ ਜਸਲੀਨ ਤੇ ਅਨੁਪ ਜਲੋਟਾ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਚੁੱਕੇ। ਦੱਸ ਦਈਏ ਕਿ ਸ਼ੋਅ ’ਚ ਹਿਨਾ ਪਾਚਾਲ ਵੀ ਸ਼ਾਮਲ ਹਨ ਜੋ ਕਿ ਜਸਲੀਨ ਦੀ ਦੋਸਤ ਹਨ।
ਦੋਹਾਂ ਨੇ ਪਹਿਲਾਂ ਦੋਸਤੀ ਵਿਖਾਈ ’ਤੇ ਫਿਰ ਪਾਰਸ ਨੂੰ ਇੰਮਪਰੈਸ ਕਰਨ ਦੇ ਚੱਕਰ ’ਚ ਦੋਹਾਂ ਨੇ ਮੁਕਾਬਲਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹਿਨਾ ਨੇ ਜਸਲੀਨ ਤੋਂ ਅਨੁਪ ਜਲੋਟਾ ਦੇ ਨਾਲ ਰਿਸ਼ਤੇ ’ਤੇ ਸਵਾਲ ਚੁੱਕੇ ਜਿਸ ਦਾ ਜਵਾਬ ਦਿੰਦੇ ਹੋਏ ਜਸਲੀਨ ਦੀ ਹਾਲਤ ਕਾਫੀ ਖਰਾਬ ਨਜ਼ਰ ਆਈ। ਦੋਹਾਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13