HOME » NEWS » Films

VIDEO: ਕਪਿਲ ਸ਼ਰਮਾ ਨੇ ਸਾਰਾ ਨੂੰ ਕਹੀ ਅਜਿਹੀ ਗੱਲ, ਹੱਥ ਜੋੜ ਕੇ ਮੰਗਣੀ ਪਈ ਮੁਆਫੀ

News18 Punjabi | News18 Punjab
Updated: February 9, 2020, 4:09 PM IST
share image
VIDEO: ਕਪਿਲ ਸ਼ਰਮਾ ਨੇ ਸਾਰਾ ਨੂੰ ਕਹੀ ਅਜਿਹੀ ਗੱਲ, ਹੱਥ ਜੋੜ ਕੇ ਮੰਗਣੀ ਪਈ ਮੁਆਫੀ
VIDEO: ਕਪਿਲ ਸ਼ਰਮਾ ਨੇ ਸਾਰਾ ਨੂੰ ਕਹੀ ਅਜਿਹੀ ਗੱਲ, ਹੱਥ ਜੋੜ ਕੇ ਮੰਗਣੀ ਪਈ ਮੁਆਫੀ

ਕਾਰਤਿਕ ਆਰੀਅਨ (Kartik Aaryan) ਅਤੇ ਸਾਰਾ ਅਲੀ ਖਾਨ (Sara Ali Khan) ਆਪਣੀ ਆਉਣ ਵਾਲੀ ਫਿਲਮ 'ਲਵ ਆਜ ਕਲ੍ਹ 2' (Love Aaj Kal) ਦੇ ਪਰਮੋਸ਼ਨ ਲਈ ਕਾਮੇਡੀ ਕਿੰਗ ਕਪਿਲ ਸ਼ਰਮਾ (Kapil Sharma) ਦੇ ਸ਼ੋਅ ‘ਚ ਪਹੁੰਚੇ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਸਟਾਰ ਕਾਰਤਿਕ ਆਰੀਅਨ (Kartik Aaryan) ਅਤੇ ਸਾਰਾ ਅਲੀ ਖਾਨ (Sara Ali Khan) ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਲਵ ਆਜ ਕਲ੍ਹ 2' (Love Aaj Kal) ਦੇ ਪਰਮੋਸ਼ਨ ‘ਚ ਰੁੱਝੇ ਹਨ। ਦੋਵਾਂ ਦੀ ਇਹ ਫਿਲਮ 14 ਫਰਵਰੀ ਨੂੰ ਵੈਲੇਨਟਾਈਨਸ-ਡੇ (Valentine's day) ਦੇ ਮੌਕੇ ਰਿਲੀਜ਼ ਹੋ ਰਹੀ ਹੈ।

ਇਸੇ ਤਹਿਤ ਫਿਲਮ ਦੇ ਦੋਵੇਂ ਸਟਾਰ, ਕਾਮੇਡੀ ਕਿੰਗ ਕਪਿਲ ਸ਼ਰਮਾ (Kapil Sharma) ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਵਿਚ ਪਹੁੰਚੇ, ਜਿੱਥੇ ਸਾਰਾ ਅਲੀ ਖਾਨ ਤੋਂ ਸਵਾਲ ਕਰਕੇ ਕਪਿਲ ਆਪ ਹੀ ਫਸ ਗਏ। ਕਪਿਲ ਦੇ ਸਵਾਲ ਉਤੇ ਸਾਰਾ ਅਲੀ ਖਾਨ ਨੇ ਖੂਬ ਝਾੜ ਲਾਈ, ਜਿਸ ਤੋਂ ਬਾਅਦ ਕਪਿਲ ਨੇ ਸਾਰਾ ਤੋਂ ਮੁਆਫ਼ੀ ਮੰਗੀ।


ਦਰਅਸਲ, ਕਾਰਤਿਕ ਆਰੀਅਨ (Kartik Aaryan) ਅਤੇ ਸਾਰਾ ਅਲੀ ਖਾਨ (Sara Ali Khan) ਕਾਮੇਡੀ ਦੇ ਕਿੰਗ ਮਤਲਬ ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੇ ਤਾਂ ਕਪਿਲ ਨੇ ਸਾਰਾ ਤੋਂ ‘ਲਵ ਆਜਕਲ੍ਹ 2’ (Love Aaj Kal) ਦੇ ਰੀਮੇਕ ਨੂੰ ਲੈ ਕੇ ਸਵਾਲ ਕੀਤਾ। ਕਪਿਲ ਸ਼ਰਮਾ ਨੇ ਸਾਰਾ ਨੂੰ ਕਿਹਾ ਕਿ ‘ਲਵ ਆਜਕਲ੍ਹ’ (Love Aaj Kal) ਦੇ ਪਹਿਲੇ ਭਾਗ ‘ਚ ਇਨ੍ਹਾਂ ਦੇ ਪਾਪਾ ਸੈਫ ਅਲੀ ਖਾਨ ਨੇ ਲੀਡ ਰੋਲ ਅਦਾ ਕੀਤਾ ਸੀ, ਦੂਜੀ ਵਿਚ ਤੁਸੀਂ ਕਰ ਰਹੀ ਹੋ, ਅਸੀਂ ਕਿ ਸਮਝੀਏ ਤੀਜੀ ਵਿਚ ਇਬਰਾਹੀਮ ਅਤੇ ਚੌਥੀ ‘ਚ ਤੈਮੂਰ ਅਲੀ ਖਾਨ ਦਿਖਾਈ ਦੇਣਗੇ। ਇਸ ਉਤੇ ਸਾਰਾ ਅਲੀ ਖਾਨ ਉਨ੍ਹਾਂ ਨੂੰ ਜਵਾਬ ਦਿੰਦੀ ਹੈ ਕਿ ਦੂਜੀ ਵਿਚ ਮੈਂ ਨਹੀਂ ਕਾਰਤਿਕ ਕਰ ਰਹੇ ਹਨ, ਇਹ ਰੋਲ।

ਕਪਿਲ ਸ਼ਰਮਾ ਨੇ ਕਿਹਾ ਕਿ ਲਵ ਆਜਕਲ੍ਹ 2 ‘ਚ ਤੁਸੀਂ ਅਦਾਕਾਰਾ ਹੋ ਅਤੇ ਪਹਿਲੇ ਦੇ ਵਿਚ ਸੈਫ ਸਰ ਸੀ। ਸਾਰਾ ਨੇ ਕਪਿਲ ਦੀ ਇਹ ਗੱਲ ਸੁਣ ਕੇ ਜਵਾਬ ਦਿੱਤਾ ਅਤੇ ਕਿਹਾ, ਸੈਫ ਸਰ ਅਦਾਕਾਰਾ ਨਹੀਂ ਸੀ, ਤੁਸੀਂ ਕੀ ਬੋਲ ਰਹੇ ਹੋ ਕਪਿਲ ? ਇਸ ਫਿਲਮ ‘ਚ ਉਨ੍ਹਾਂ ਦੀ ਥਾਂ ਕਾਰਤਿਕ ਆਰੀਅਨ ਨੇ ਰੋਲ ਅਦਾ ਕੀਤਾ ਹੈ। ਸਾਰਾ ਅਲੀ ਖਾਨ ਦੀਆਂ ਇਹ ਗੱਲਾਂ ਸੁਣ ਕੇ ਕਪਿਲ ਨੇ ਉਨ੍ਹਾਂ ਤੋਂ ਹੱਥ ਜੋੜ ਕੇ ਮਾਫੀ ਮੰਗੀ। ਸਾਰਾ ਅਤੇ ਕਪਿਲ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ।
First published: February 9, 2020
ਹੋਰ ਪੜ੍ਹੋ
ਅਗਲੀ ਖ਼ਬਰ