ਨਵੀਂ ਦਿੱਲੀ: ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਫਿਲਹਾਲ ਬੰਦ ਹੋ ਗਿਆ ਹੈ। ਕਪਿਲ ਸ਼ਰਮਾ ਦੇ ਪ੍ਰਸ਼ੰਸਕ ਉਹਨਾਂ ਨੂੰ ਬਹੁਤ ਯਾਦ ਕਰ ਰਹੇ ਹਨ। ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਕਪਿਲ ਸ਼ਰਮਾ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਨੈੱਟਫਲਿਕਸ ‘ਤੇ ਨਜ਼ਰ ਆਉਣ ਵਾਲੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਕਪਿਲ ਦਾ ਸ਼ੋਅ 'ਕਪਿਲ ਸ਼ਰਮਾ ਕਾਮੇਡੀ ਸਪੈਸ਼ਲ' ਹੁਣ ਨੈੱਟਫਲਿਕਸ 'ਤੇ ਆ ਰਿਹਾ ਹੈ। ਇਸ ਘੋਸ਼ਣਾ ਤੋਂ ਬਾਅਦ ਕਪਿਲ ਦੇ ਪ੍ਰਸ਼ੰਸਕ ਸਵਾਲ ਕਰ ਰਹੇ ਹਨ ਕਿ ਕੀ ਕਪਿਲ ਹੁਣ ਸੋਨੀ ਟੀਵੀ 'ਤੇ ਵਾਪਸ ਨਹੀਂ ਆਉਣਗੇ? ਕੀ ਹੁਣ ਕਪਿਲ ਦੀ ਕਾਮੇਡੀ ਟੀਵੀ ਦੀ ਬਜਾਏ ਨੈੱਟਫਲਿਕਸ 'ਤੇ ਨਜ਼ਰ ਆਵੇਗੀ? ਇਸ ਦੇ ਨਾਲ ਹੀ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਅਜੇ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
View this post on Instagram
ਹਾਲਾਂਕਿ ਕਪਿਲ ਸ਼ਰਮਾ ਦੇ ਕੁਝ ਪ੍ਰਸ਼ੰਸਕ ਇਹ ਵੀ ਕਿਆਸ ਲਗਾ ਰਹੇ ਹਨ ਕਿ ਨੈੱਟਫਲਿਕਸ ਤੋਂ ਇਲਾਵਾ ਕਪਿਲ ਵੀ ਟੀਵੀ 'ਤੇ ਆਪਣੀ ਵਾਪਸੀ ਕਰਨਗੇ। ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਨੈੱਟਫਲਿਕਸ ਦਾ ਇੱਕ ਪ੍ਰੋਮੋ ਵੀ ਸਾਂਝਾ ਕੀਤਾ ਸੀ, ਜਿਸ ਤੇ ਕਪਿਲ ਨੇ ਲਿਖਿਆ ਸੀ, 'ਚਲੋ ਭਾਈ ਨੈੱਟਲਫਲਿਕਸ, ਬਹੁਤ ਲੰਬਾ ਸਮਾਂ ਹੋ ਗਿਆ ਹੈ, ਇਸ ਲਈ ਮੈਨੂੰ ਦੱਸੋ ਕਿ ਮੇਰਾ ਕਾਮੇਡੀ ਦਾ ਸਪੈਸ਼ਲ ਆਰਡਰ ਕਦੋਂ ਆਵੇਗਾ?' ਤੁਹਾਨੂੰ ਦੱਸ ਦਈਏ ਕਿ 30 ਜਨਵਰੀ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਦਾ ਟੈਲੀਕਾਸਟ ਕੀਤਾ ਗਿਆ ਸੀ, ਜਿਸ 'ਚ' ਵਾਗਲੇ ਕੀ ਦੁਨੀਆ' ਦੀ ਸਟਾਰਕਾਸਟ ਤੋਂ ਇਲਾਵਾ ਮਿਊਜ਼ਿਕ ਵੀਡੀਓ 'ਮਹਿੰਦੀ ਵਾਲੇ ਹੱਥ' ਫੇਮ ਗੁਰੂ ਰੰਧਾਵਾ ਅਤੇ ਸੰਜਨਾ ਸੰਘੀ ਪਹੁੰਚੀ ਸੀ।
ਹਾਲ ਹੀ ਵਿੱਚ ਕਪਿਲ ਸ਼ਰਮਾ ਦੂਜੀ ਵਾਰ ਪਿਤਾ ਬਣੇ ਹਨ। ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ ਕੁਝ ਦਿਨ ਪਹਿਲਾਂ ਹੀ ਇੱਕ ਬੇਟੇ ਨੂੰ ਜਨਮ ਦਿੱਤਾ ਸੀ, ਜਿਸ ਦੀ ਕਾਮੇਡੀਅਨ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਸੀ। ਆਪਣੇ ਬੇਟੇ ਦੇ ਜਨਮ ਦੀ ਘੋਸ਼ਣਾ ਕਰਦਿਆਂ ਕਪਿਲ ਸ਼ਰਮਾ ਨੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਅਰਦਾਸਾਂ ਲਈ ਧੰਨਵਾਦ ਵੀ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Kapil sharma