HOME » NEWS » Films

ਅਮਿਤਾਭ ਨੇ ਕਪਿਲ ਸ਼ਰਮਾ ਨੂੰ ਦੱਸੇ 'ਸੁਖੀ ਵਿਆਹ' ਦੇ ਗੁਰ, ਕਿਹਾ, "ਹਮੇਸ਼ਾ ਘਰਵਾਲੀ ਨੂੰ ਕਹੋ SORRY"

News18 Punjab
Updated: November 22, 2018, 8:08 PM IST
ਅਮਿਤਾਭ ਨੇ ਕਪਿਲ ਸ਼ਰਮਾ ਨੂੰ ਦੱਸੇ 'ਸੁਖੀ ਵਿਆਹ' ਦੇ ਗੁਰ, ਕਿਹਾ,
ਅਮਿਤਾਭ ਨੇ ਕਪਿਲ ਸ਼ਰਮਾ ਨੂੰ ਦੱਸੇ 'ਸੁਖੀ ਵਿਆਹ' ਦੇ ਗੁਰ, ਕਿਹਾ, "ਹਮੇਸ਼ਾ ਘਰਵਾਲੀ ਨੂੰ ਕਹੋ SORRY"
News18 Punjab
Updated: November 22, 2018, 8:08 PM IST
ਕੌਨ ਬਨੇਗਾ ਕਰੋੜਪਤੀ 10 ਦੇ ਅਾਖਿਰੀ ਹਫ਼ਤੇ ਵਿੱਚ ਮੰਗਲਵਾਰ ਨੂੰ ਜਮਸ਼ੇਦਪੁਰ, ਝਾਰਖੰਡ ਤੋਂ ਆਏ ਅਭਿਸ਼ੇਕ, ਮਹਿਜ਼ 3 ਸੈਕਿੰਡ ਵਿੱਚ ਫਾਸਟੈਸਟ ਫਿੰਗਰ ਨੂੰ ਪਾਰ ਕਰਕੇ ਹਾੱਟ ਸੀਟ ਉੱਤੇ ਪਹੁੰਚੇ। ਅਭਿਸ਼ੇਕ ਬੁੱਧਵਾਰ ਦੇ ਐਪੀਸੋਡ ਵਿੱਚ ਰੋਲ ਓਵਰ ਕੰਟੈਸਟੈਂਟ ਦੇ ਤੌਰ ਤੇ ਅਮਿਤਾਭ ਦੇ ਸਵਾਲਾਂ ਦਾ ਜਵਾਬ ਦੇਣਗੇ, ਉਹ ਇੱਥੇ 50 ਲੱਖ ਰੁਪਏ ਜਿੱਤ ਚੁੱਕੇ ਹਨ।

ਇਸ ਤੋਂ ਇਲਾਵਾ ਕੇਬੀਸੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਕਾੱਮੇਡੀਅਨ ਕਪਿਲ ਸ਼ਰਮਾ ਨਜ਼ਰ ਆਉਣ ਵਾਲੇ ਹਨ। ਜਿੱਥੇ ਉਹ 'ਦ ਅਰਥ ਸੇਵੀਅਰਸ ਫਾਊਂਡੇਸ਼ਨ' ਦੇ ਫਾਊਂਡਰ ਰਵੀ ਕਾਲਰਾ ਦੇ ਨਾਲ ਜੋੜੀਦਾਰ ਦੇ ਰੂਪ ਵਿੱਚ ਮੌਜੂਦ ਰਹਿਣਗੇ। ਹਾਲ ਹੀ ਵਿੱਚ ਸੋਨੀ ਟੀਵੀ ਦੇ ਆੱਫੀਸ਼ੀਅਲ ਟਵਿੱਟਰ ਹੈਂਡਲ ਉੱਤੇ ਇਸ ਐਪੀਸੋਡ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ।

Loading...
ਵੀਡੀਓ ਵਿੱਚ ਕਪਿਲ ਸ਼ਰਮਾ, ਸ਼ੋਅ ਵਿੱਚ ਆਉਂਦੇ ਹੀ ਮਾਹੌਲ ਨੂੰ ਆਪਣੇ ਜੋਕਸ ਨਾਲ ਖੁਸ਼ਨੁਮਾ ਬਣਾ ਦਿੰਦੇ ਹਨ। ਦੱਸ ਦਈਏ ਕਿ ਕਪਿਲ, ਦਸੰਬਰ ਵਿੱਚ ਆਪਣੀ ਗਰਲਫਰੈਂਡ ਗਿੰਨੀ ਨਾਲ ਵਿਆਹ ਕਰਨ ਜਾ ਰਹੇ ਹਨ। ਅਜਿਹੇ ਵਿੱਚ ਜਦ ਉਹ ਬਿੱਗ ਬੀ ਦੇ ਸ਼ੋਅ ਕੇਬੀਸੀ ਵਿੱਚ ਪਹੁੰਚੇ ਤਾਂ ਅਮਿਤਾਭ, ਕਪਿਲ ਨੂੰ ਕਹਿੰਦੇ ਹਨ ਕਿ 'ਸੁਨਾ ਹੈ ਆਪ ਸ਼ਾਦੀ ਕਰਨੇ ਜਾ ਰਹੇ ਹੈਂ?'
ਇਸ 'ਤੇ ਕਪਿਲ, ਅਮਿਤਾਭ ਨੂੰ ਕਹਿੰਦੇ ਹਨ, "ਆਪਕੀ ਥੋੜੀ ਰਾਏ ਚਾਹੀਏ ਥੀ ਕਿ ਅਗਰ ਅਪਨੀ ਬੀਵੀ ਕੋ ਖੁਸ਼ ਰੱਖਨਾ ਹੈ ਤੋ ਕੋਈ ਗੁਰੂਮੰਤਰ ਬਤਾਈਏ" ਇਹ ਸਵਾਲ ਸੁਣ ਕੇ ਅਮਿਤਾਭ ਪੂਰੇ ਜੋਸ਼ ਵਿੱਚ ਆ ਜਾਂਦੇ ਹਨ ਤੇ ਕਹਿੰਦੇ ਹਨ ਕਿ ਪਤਨੀ ਕੁੱਝ ਵੀ ਬੋਲੇ, ਬੋਲਣ ਤੋਂ ਪਹਿਲਾਂ ਹੀ ਤੁਸੀਂ SORRY ਬੋਲ ਦਿਓ। ਤੁਹਾਡੇ ਸਾਰੇ ਦੁੱਖ-ਦਰਦ ਦੂਰ ਹੋ ਜਾਣਗੇ। ਇਸ ਤੋਂ ਬਾਅਦ ਕਪਿਲ ਆਪਣੇ ਅੰਦਾਜ਼ ਵਿੱਚ ਬਿੱਗ ਬੀ ਨੂੰ ਕਹਿੰਦੇ ਹਨ, "ਜੈਸੇ ਕਿ ਮਰਦ ਕੋ ਕਭੀ ਦਰਦ ਨਹੀਂ ਹੋਤਾ। ਸ਼ਹਿੰਸ਼ਾਹ, ਰਿਸ਼ਤੇ ਮੇਂ ਤੋ ਹਮ ਤੁਮਹਾਰੇ ਬਾਪ ਲਗਤੇ ਹੈ।" ਪਰ ਜਦ ਬਾਪ ਦਾ ਇਹੀ ਹਾਲ ਹੈ ਤਾਂ ਸਾਡਾ ਬੱਚਿਆਂ ਦਾ ਕਿਵੇਂ ਦਾ ਹੋਵੇਗਾ।

ਇਹ ਸੁਣਦੇ ਹੀ ਅਮਿਤਾਭ ਤੇ ਉੱਥੇ ਮੌਜੂਦ ਪੂਰੀ ਆੱਡੀਅੰਸ ਹਾਸੇ-ਠੱਠੇ ਲਗਾਉਣ ਉੱਤੇ ਮਜਬੂਰ ਹੋ ਗਈ। ਕਪਿਲ ਸ਼ਰਮਾ ਤੇ ਅਮਿਤਾਭ ਦੇ ਨਾਲ ਇਹ ਐਪੀਸੋਡ ਗਰੈਂਡ ਫਿਨਾਲੇ ਉੱਤੇ ਆਉਣ ਵਾਲਾ ਹੈ। ਕੌਨ ਬਨੇਗਾ ਕਰੋੜਪਤੀ ਦਾ ਇਹ ਸੀਜ਼ਨ ਤਕਰੀਬਨ ਪੂਰਾ ਹੋ ਚੁੱਕਿਆ ਹੈ। ਆਉਣ ਵਾਲੇ ਸ਼ੁਕਰਵਾਰ ਨੂੰ ਇਸ ਸ਼ੋਅ ਦਾ ਆਖਿਰੀ ਐਪੀਸੋਡ ਦਿਖਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਹੁਣ ਕਪਿਲ ਦਾ ਕਾੱਮੇਡੀ ਸ਼ੋਅ, ਕੇਬੀਸੀ ਦੀ ਟਾਈਮਿੰਗ ਲੈਣ ਵਾਲਾ ਹੈ।
First published: November 22, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...