• Home
  • »
  • News
  • »
  • entertainment
  • »
  • TV KBC 11 AMITABH BACHCHAN SHARES PICTURES OF A CAT ON SETS JOKES SHE HAS COME TO PLAY THE GAME

KBC 11: ਜਦੋਂ ਅਮਿਤਾਭ ਬੱਚਨ ਨਾਲ ਕੇਬੀਸੀ ਖੇਡਣ ਆਈ ਬਿੱਲੀ

ਸੋਸ਼ਲ ਮੀਡੀਆ ਉਤੇ ਐਕਟਿਵ ਰਹਿਣ ਵਾਲੇ ਬਿਗ ਬੀ ਆਪਣੇ ਫੈਂਸ ਦੇ ਨਾਲ ਸ਼ੋਅ ਨਾਲ ਜੁੜ ਅਪਡੇਟ ਅਤੇ ਦਿਲਚਸਪ ਜਾਣਕਾਰੀਆਂ ਸ਼ੇਅਰ ਕੀਤਾ ਹੈ। ਹਾਲ ਹੀ ਵਿਚ ਕੇਬੀਸੀ ਦੇ ਸੈਟ ਉਤੇ ਇਕ ਅਜਿਹਾ ਮਹਿਮਾਨ ਆਇਆ, ਜਿਸ ਦੀ ਫੋਟੋ ਅਮਿਤਾਭ ਬੱਚਨ ਨੇ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ।

KBC 11: ਜਦੋਂ ਅਮਿਤਾਭ ਬੱਚਨ ਨਾਲ ਕੇਬੀਸੀ ਖੇਡਣ ਆਈ ਬਿੱਲੀ

  • Share this:
    ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ (Amitabh Bachchan) 'ਕੌਣ ਬਣੇਗਾ ਕਰੋੜਪਤੀ 11' (Kaun Banega Crorepati 11) ਨੂੰ ਹੋਸਟ ਕਰ ਰਹੇ ਹਨ। ਸੋਸ਼ਲ ਮੀਡੀਆ ਉਤੇ ਐਕਟਿਵ ਰਹਿਣ ਵਾਲੇ ਬਿਗ ਬੀ ਆਪਣੇ ਫੈਂਸ ਦੇ ਨਾਲ ਸ਼ੋਅ ਨਾਲ ਜੁੜ ਅਪਡੇਟ ਅਤੇ ਦਿਲਚਸਪ ਜਾਣਕਾਰੀਆਂ ਸ਼ੇਅਰ ਕੀਤਾ ਹੈ। ਹਾਲ ਹੀ ਵਿਚ ਕੇਬੀਸੀ ਦੇ ਸੈਟ ਉਤੇ ਇਕ ਅਜਿਹਾ ਮਹਿਮਾਨ ਆਇਆ, ਜਿਸ ਦੀ ਫੋਟੋ ਅਮਿਤਾਭ ਬੱਚਨ ਨੇ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ। ਇਹ ਨਵੀਂ ਮਹਿਮਾਨ ਇੱਕ ਬਿੱਲੀ ਹੈ, ਜੋ 'ਕੌਣ ਬਣੇਗਾ ਕਰੋੜਪਤੀ 11' ਦੇ ਸੈਟ ਉਤੇ ਨਜ਼ਰ ਆ ਰਹੀ ਹੈ। ਅਮਿਤਾਭ ਬੱਚਨ ਵੱਲੋਂ ਸ਼ੇਅਰ ਕੀਤੀ ਫੋਟੋ ਲੋਕਾਂ ਦਾ ਖੂਬ ਧਿਆਨ ਖਿੱਚ ਰਹੀ ਹੈ।

    ਫੋਟੋ ਨੂੰ ਸ਼ੇਅਰ ਕਰਦਿਆਂ ਅਮਿਤਾਭ ਬੱਚਨ ਨੇ ਇਕ ਛੋਟੀ ਜਿਹੀ ਕਵਿਤਾ ਵੀ ਲਿਖੀ ਹੈ, ਜਿਸ ਨੂੰ ਪੜ ਕੇ ਕਿਸੇ ਨੂੰ ਵੀ ਹਾਸਾ ਆ ਜਾਵੇਗਾ। ਅਮਿਤਾਭ ਬੱਚਨ ਨੇ ਲਿਖਿਆ - 'ਏ ਬਿਲੌਰੀ, ਬਿੱਲੀ ਬਿੱਲੀ, ਖੇਲਣ ਚਲੀ KBC, ਜੈਸੇ ਆਈ Fastest Finger, ਲੋਟ ਪੋਟ ਹੋ ਗਈ ਵਹੀਂ'

    ਉਨ੍ਹਾਂ ਦੇ ਫੋਲੋਅਰਸ ਨੇ ਅਮਿਤਾਭ ਬੱਚਨ ਦੇ ਟਵਿਟ ਉਤੇ ਮਜੇਦਾਰ ਕੁਮੈਂਟਰ ਕੀਤੇ ਹਨ। ਇਕ ਯੂਜਰ ਨੇ ਲਿਖਿਆ ਕਿ ਅਮਿਤ ਜੀ ਤੁਸੀਂ ਇਸ ਧਰਤੀ ਉਤੇ ਸਾਰੀ ਚੀਜਾਂ ਨੂੰ ਆਪਣੇ ਵੱਲ ਖਿਚਦੇ ਹੋ। ਹਾਟ ਸੀਟ ਵੱਲ ਜਾਂਦੇ ਹੋਏ ਉਹ ਕਾਫੀ ਮਸ਼ਹੂਰ ਹੋ ਗਈ ਹੈ। ਸੈਲਫੀ ਵਿਦ ਅਮਿਤ ਜੀ। ਇਕ ਹੋਰ ਯੂਜਰ ਨੇ ਲਿਖਿਆ ਹੈ ਕਿ ਇਹ ਅੰਦਰ ਕਿਵੇਂ ਆ ਗਈ, ਇਸਦਾ ਦਾ ਆਡੀਸ਼ਨ ਵੀ ਨਹੀਂ ਹੋਇਆ। ਇਕ ਹੋਰ ਯੂਜਰ ਨੇ ਲਿਖਿਆ ਕਿ ਬਿਗ ਬੀ ਦੀ ਪਰਸਨੈਲਿਟੀ ਹੀ ਅਜਿਹੀ ਹੈ ਕਿ ਜੋ ਖਿੱਚ ਪਾਉਂਦੀ ਹੈ।
    First published:
    Advertisement
    Advertisement