ਬਿਗ ਬਾਸ 13 ਦਾ ਫਿਨਾਲੇ 15 ਫਰਵਰੀ ਨੂੰ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਵਾਰੀ ਬਿੱਗ ਬਾਸ 13 ਦਾ ਫਿਨਾਲੇ ਗ੍ਰੈਂਡ ਹੋਵੇਗਾ ਅਤੇ ਇਸ ਉਤੇ 10 ਤੋਂ 12 ਕਰੋੜ ਦੀ ਰਕਮ ਖਰਚ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਿਧਾਰਥ ਸ਼ੁਕਲਾ, ਆਸਿਮ ਰਿਆਜ਼ ਅਤੇ ਸ਼ਹਿਨਾਜ ਗਿੱਲ ਫਿਨਾਲੇ ਦੀ ਰੇਸ ਵਿਚ ਇਕੱਠੇ ਹੋਣਗੇ। ਬਿਗ ਬਾਸ 13 ਸੀਜਨ ਹੁਣ ਤੱਕ ਦਾ ਸਭ ਤੋਂ ਹਿੱਟ ਸੀਜਨ ਰਿਹਾ ਹੈ।
ਖਬਰ ਹੈ ਕਿ ਇਸ ਵਾਰੀ ਬਿਗ ਬਾਸ ਦੇ ਜੇਤੂ ਦੀ ਚੋਣ ਵੱਖਰੇ ਤਰੀਕੇ ਨਾਲ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਫਿਨਾਲੇ ਦੇ ਦਿਨ ਹੀ ਲਾਈਵ ਵੋਟਿੰਗ ਕੀਤੀ ਜਾਵੇਗੀ, ਜਿਸ ਦੇ ਆਧਾਰ ਉਤੇ ਜੇਤੂ ਉਮੀਦਵਾਰ ਦੀ ਚੋਣ ਹੋਵੇਗੀ। ‘ਦ ਖਬਰੀ’ ਨਾਂ ਦੇ ਟਵਿਟਰ ਹੈਂਡਲ ਨੇ ਟਵਿਟ ਕੀਤਾ ਹੈ ਕਿ ਬੁਧਵਾਰ ਨੂੰ ਮਿਡ ਨਾਇਟ ਐਵੀਕਸ਼ਨ ਤੋਂ ਬਾਅਦ ਫਿਨਾਲੇ ਲਈ ਵੋਟਿੰਗ ਸ਼ੁਰੂ ਹੋ ਜਾਵੇਗੀ ਜੋ ਕਿ 48 ਘੰਟੇ ਤੱਕ ਚਲੇਗੀ।
Now as per Media Reports there will be live voting that will happen on Finale and that will decide who wins the show
VotingLines will Open for 48 Hours foe Top5 on Wed after Mid-NT Eviction.
Then After moneyBag Task Top2 Votings Could be Live
(Unconfirmed)
— The Khabri (@TheKhbri) February 10, 2020
ਇਸ ਵਾਰੀ ਫਿਨਾਲੇ ਤੋਂ ਪਹਿਲਾਂ ਡਬਲ ਐਵੀਕਸ਼ਨ ਹੋ ਜਾਵੇਗਾ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਨਲਾਇਨ ਵੋਟਿੰਗ ਤੋਂ ਪਹਿਲਾਂ ਇਕ ਖਾਸ ਟਾਸਕ ਵੀ ਕਰਵਾਇਆ ਜਾਵੇਗਾ, ਜੋ ਫਿਨਾਲੇ ਦੀ ਗੇਮ ਨੂੰ ਬਦਲ ਸਕਦਾ ਹੈ।
ਦੱਸਣਯੋਗ ਹੈ ਕਿ ਸ਼ੁਰੂਆਤ ਤੋਂ ਹੀ ਮੇਕਰਸ ਉਤੇ ਦੋਸ਼ ਲਾਇਆ ਜਾ ਰਿਹਾ ਕਿ ਉਹ ਲਗਾਤਾਰ ਸਿਧਾਰਥ ਸ਼ੁਕਲਾ ਨੂੰ ਸਪੋਰਟ ਕਰਦੇ ਰਹੇ ਹਨ। ਅਜਿਹੇ ਵਿਚ ਹੋ ਸਕਦਾ ਹੈ ਕਿ ਮੇਕਰਸ ਨੇ ਆਪਣੀ ਛਵੀ ਨੂੰ ਸੁਧਾਰਣ ਲਈ ਲਾਈਵ ਵੋਟਿੰਗ ਕਰਵਾਉਣ ਦਾ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਬਿਗ ਬਾਸ 13 ਵਿਚ ਹੁਣ 7 ਖਿਡਾਰੀ ਰਹਿ ਗਏ ਹਨ, ਜਿਨ੍ਹਾਂ ਵਿਚ ਸਿਧਾਰਥ ਸ਼ੁਕਲਾ, ਰਸ਼ਮੀ ਦੇਸਾਈ, ਆਰਤੀ ਸਿੰਘ, ਆਸਿਮ ਰਿਆਜ, ਪਾਰਸ ਛਾਬੜਾ, ਸ਼ਹਿਨਾਜ ਗਿੱਲ ਅਤੇ ਮਾਹਿਰਾ ਸ਼ਰਮਾ ਸ਼ਾਮਿਲ ਹਨ। ਇਸੇ ਹਫਤੇ ਬਿਗ ਬਾਸ 13 ਦੇ ਜੇਤੂ ਦਾ ਨਾਂ ਸਾਹਮਣੇ ਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13