ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਨੇ ਲੋਕਾਂ ਨੂੰ ਆਰਿਥਕ ਪੱਖੋਂ ਝੰਬ ਕੇ ਰੱਖ ਦਿੱਤਾ ਹੈ। ਤਾਲਾਬੰਦੀ ਕਾਰਨ ਲੋਕ ਆਪਣੀਆਂ ਨੌਕਰੀਆਂ ਅਤੇ ਰੁਜ਼ਗਾਰ ਗੁਆ ਬੈਠੇ। ਤਾਲਾਬੰਦੀ ਕਾਰਨ ਟੀਵੀ ਇੰਡਸਟਰੀ ਸਭ ਤੋਂ ਵੱਧ ਪ੍ਰਭਾਵਤ ਹੋਈ ਹੈ।
ਟੀਵੀ ਸੀਰੀਅਲਾਂ ਦੀ ਸ਼ੂਟਿੰਗ 'ਤੇ ਬਰੇਕ ਲੱਗ ਗਈ ਅਤੇ ਕਈ ਕਲਾਕਾਰ ਸੜਕ 'ਤੇ ਆ ਗਏ। ਟੀਵੀ 'ਹਨੂਮਾਨ' ਨਿਰਭੈ ਵਧਵਾ (Nirbhay Wadhwa) ਪਿਛਲੇ ਤਕਰੀਬਨ ਡੇਢ ਸਾਲ ਤੋਂ ਬੇਰੁਜ਼ਗਾਰ ਹੈ। ਤਾਲਾਬੰਦੀ ਦੌਰਾਨ ਕੋਈ ਕੰਮ ਨਾ ਮਿਲਣ ਕਰਕੇ ਉਸ ਨੂੰ ਆਰਥਿਕ ਤੌਰ 'ਤੇ ਮੁਸ਼ਕਲ ਸਥਿਤੀ ਵਿਚ ਪਾ ਦਿੱਤਾ ਗਿਆ ਅਤੇ ਅਦਾਕਾਰ ਨੂੰ ਆਪਣੀ ਮਨਪਸੰਦ ਸੁਪਰਬਾਈਕ ਵੇਚਣੀ ਪਈ।
ਟੀਵੀ 'ਹਨੂਮਾਨ' ਨਿਰਭੈ ਵਧਵਾ ਨੇ ਆਪਣੇ ਇਸ ਮੁਸ਼ਕਲ ਦੌਰ ਬਾਰੇ ਖੁੱਲ੍ਹ ਕੇ ਦੱਸਿਆ ਹੈ। ਈਟਾਈਮਜ਼ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ, “ਤਕਰੀਬਨ ਡੇਢ ਸਾਲ ਘਰ ਬੈਠੇ ਰਹਿਣ ਨਾਲ ਸਾਰੀਆਂ ਚੀਜ਼ਾਂ ਵਿਗੜ ਗਈਆਂ ਅਤੇ ਇਸ ਤਾਲਾਬੰਦੀ ਕਾਰਨ ਮੇਰੀ ਸਾਰੀ ਬਚਤ ਖਤਮ ਹੋ ਗਈ। ਕੋਈ ਕੰਮ ਨਹੀਂ ਸੀ, ਲਾਈਵ ਸ਼ੋਅ ਵੀ ਨਹੀਂ ਹੋ ਰਹੇ ਸਨ। ਕੁਝ ਪੇਮੈਂਟ ਬਾਕੀ ਸੀ, ਉਹ ਵੀ ਨਹੀਂ ਮਿਲਿਆ।
ਉਨ੍ਹਾਂ ਨੇ ਇਸ ਗੱਲਬਾਤ ਵਿਚ ਦੱਸਿਆ ਕਿ ਮੈਂ ਐਡਵੈਂਚਰ ਦਾ ਸ਼ੌਕੀਨ ਹਾਂ। ਇਸ ਲਈ ਉਸ ਕੋਲ ਇੱਕ ਸੁਪਰ ਬਾਈਕ ਸੀ। ਮਜਬੂਰੀ ਵਿਚ ਉਸ ਨੂੰ ਵੇਚਣਾ ਪਿਆ। ਖਰਚੇ ਚਲਾਉਣ ਲਈ ਉਸ ਨੇ ਬਾਈਕ ਵੇਚਣ ਦਾ ਵੱਡਾ ਫੈਸਲਾ ਲਿਆ।
ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਇਹ ਬਾਇਕ ਵੇਚਣਾ ਸੌਖਾ ਨਹੀਂ ਸੀ, ਕਿਉਂਕਿ ਇਹ ਬਹੁਤ ਮਹਿੰਗੀ ਬਾਈਕ ਸੀ। ਨਿਰਭੈ ਨੇ ਦੱਸਿਆ ਕਿ ਉਸ ਨੇ ਆਪਣੀ ਬਾਈਕ ਨੂੰ 22 ਲੱਖ ਰੁਪਏ ਵਿੱਚ ਖਰੀਦਿਆ ਸੀ।
ਇਸ ਲਈ ਖਰੀਦਦਾਰਾਂ ਨੂੰ ਲੱਭਣਾ ਮੁਸ਼ਕਲ ਹੋ ਗਿਆ। ਆਖਰਕਾਰ ਸਾਢੇ ਨੌਂ ਲੱਖ ਵਿੱਚ ਕੰਪਨੀ ਨੂੰ ਵੇਚ ਦਿੱਤਾ ਗਿਆ। ਨਿਰਭੈ ਦੀਆਂ ਬਹੁਤ ਸਾਰੀਆਂ ਯਾਦਾਂ ਇਸ ਬਾਈਕ ਨਾਲ ਜੁੜੀਆਂ ਸਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।