HOME » NEWS » Films

ਰਾਖੀ ਨੇ ਸ਼ਹਿਨਾਜ ਦੇ ਪਿਉ ਨੂੰ ਸੁਣਾਈਆਂ ਖਰੀਆਂ-ਖਰੀਆਂ, ਬੋਲੀ- ਮੇਰਾ ਨਾਂ ਇੱਜ਼ਤ ਨਾਲ ਲੈਣ

News18 Punjabi | News18 Punjab
Updated: February 22, 2020, 3:10 PM IST
share image
ਰਾਖੀ ਨੇ ਸ਼ਹਿਨਾਜ ਦੇ ਪਿਉ ਨੂੰ ਸੁਣਾਈਆਂ ਖਰੀਆਂ-ਖਰੀਆਂ, ਬੋਲੀ- ਮੇਰਾ ਨਾਂ ਇੱਜ਼ਤ ਨਾਲ ਲੈਣ
ਰਾਖੀ ਨੇ ਸ਼ਹਿਨਾਜ ਦੇ ਪਿਉ ਨੂੰ ਸੁਣਾਈਆਂ ਖਰੀਆਂ-ਖਰੀਆਂ, ਬੋਲੀ- ਮੇਰਾ ਨਾਂ ਇੱਜ਼ਤ ਨਾਲ ਲੈਣ

ਇੱਕ ਇੰਟਰਵਿਊ ਵਿੱਚ ਰਾਖੀ ਨੇ ਕਿਹਾ ਕਿ ਸੰਤੋਖ ਸਿੰਘ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਧੀ ਮੇਰੇ ਨਕਸ਼ੇ ਕਦਮਾਂ ਉਤੇ ਚਲ ਰਹੀ ਹੈ। ਉਹ ਪੰਜਾਬ ਦੀ ਰਾਖੀ ਸਾਵੰਤ ਹੈ।

  • Share this:
  • Facebook share img
  • Twitter share img
  • Linkedin share img
ਆਖਰਕਾਰ ਰਾਖੀ ਸਾਵੰਤ ਨੇ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਦੀਆਂ ਗੱਲਾਂ ਦਾ ਮੋੜਵਾਂ ਜਵਾਬ ਦਿੱਤਾ ਹੈ। ਬੀਤੇ ਦਿਨੀਂ ਸ਼ਹਿਨਾਜ ਦੇ ਪਿਉ ਨੇ ਕੁਮੈਂਟ ਕੀਤਾ ਸੀ ਕਿ ਮੈਂ ਆਪਣੀ ਧੀ ਨੂੰ ਕੈਟਰੀਨਾ ਕੈਫ ਤੋਂ ਰਾਖੀ ਸਾਵੰਤ ਨਹੀਂ ਬਣਾਉਣਾ ਚਾਹੁੰਦਾ। ਮੈਂ ਆਪਣੀ ਧੀ ਨੂੰ ਅਜਿਹਾ ਸ਼ੋਅ ਵਿਚ ਕੰਮ ਨਹੀਂ ਕਰਨ ਦੇਵਾਂਗਾ ਅਤੇ ਨਾ ਹੀ ਅਜਿਹੇ ਸ਼ੋਅ ਵਿਚ ਵਿਆਹ ਕਰਨ ਦੇਵਾਂਗਾ। ਹਾਲਾਂਕ ਸ਼ਹਿਨਾਜ ਗਿੱਲ ਬਿਗ ਬਾਸ ਤੋਂ ਬਾਅਦ 'ਮੁਝ ਸੇ ਸ਼ਾਦੀ ਕਰੋਗੇ' ਵਿਚ ਦੁਬਾਰਾ ਲੋਕਾਂ ਦਾ ਦਿਲ ਜਿੱਤ ਰਹੀ ਹੈ।

ਬਾਲੀਵੁੱਡ ਦੀ ਡਰਾਮਾ ਰਾਣੀ ਇੰਨੇ ਦਿਨਾਂ ਤੱਕ ਇਸ ਮਾਮਲੇ 'ਤੇ ਚੁੱਪ ਰਹੀ ਉਸਦੇ ਪ੍ਰਸ਼ੰਸਕ ਇਸ ਗੱਲ ਤੋਂ ਕਾਫ਼ੀ ਹੈਰਾਨ ਸਨ। ਪਰ ਇੰਨੇ ਦਿਨਾਂ ਤੱਕ ਚੁੱਪ ਰਹਿਣ ਤੋਂ ਬਾਅਦ, ਰਾਖੀ ਸਾਵੰਤ ਨੇ ਚੁੱਪੀ ਤੋੜ ਦਿੱਤੀ ਅਤੇ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਘੇਰਿਆ। ਹਾਲ ਹੀ ਵਿੱਚ ਸਪਾਟਬੌਏ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਰਾਖੀ ਨੇ ਕਿਹਾ ਕਿ ਸੰਤੋਖ ਸਿੰਘ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਧੀ ਮੇਰੇ ਨਕਸ਼ੇ ਕਦਮਾਂ ਉਤੇ ਚਲ ਰਹੀ ਹੈ। ਉਹ ਪੰਜਾਬ ਦੀ ਰਾਖੀ ਸਾਵੰਤ ਹੈ। ਤੁਸੀਂ ਇਸਦੀ ਤੁਲਨਾ ਕੈਟਰੀਨਾ ਕੈਫ ਨਾਲ ਕਿਵੇਂ ਕਰ ਸਕਦੇ ਹੋ। ਉਹ ਕਦੇ ਵੀ ਕੈਟਰੀਨਾ ਨਹੀਂ ਬਣ ਸਕਦੀ। ਮੇਰਾ ਨਾਮ ਸਤਿਕਾਰ ਨਾਲ ਲਓ। ਮੈਂ ਬੜੇ ਯਤਨਾਂ ਨਾਲ ਇਸ ਮੁਕਾਮ 'ਤੇ ਪਹੁੰਚੀ ਹਾਂ।

ਰਾਖੀ ਸਾਵੰਤ ਨੇ ਅੱਗੇ ਕਿਹਾ ਕਿ ਮੈਂ ਪ੍ਰਿਆਦਰਸ਼ਨ, ਯਸ਼ਰਾਜ ਅਤੇ ਰਾਕੇਸ਼ ਰੋਸ਼ਨ ਜਿਹੇ ਮਸ਼ਹੂਰ ਲੋਕਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸ਼ਹਿਨਾਜ ਦੀ ਤਰ੍ਹਾਂ ਮਾਪਿਆਂ ਦਾ ਸਹਾਰਾ ਨਹੀਂ ਮਿਲਿਆ ਸੀ।
 
First published: February 22, 2020
ਹੋਰ ਪੜ੍ਹੋ
ਅਗਲੀ ਖ਼ਬਰ