Home /News /entertainment /

ਕੁਸ਼ਲ ਪੰਜਾਬੀ ਤੋਂ ਬਾਅਦ ਹੁਣ ਇਸ ਵੱਡੀ ਅਦਾਕਾਰਾ ਨੇ ਕੀਤੀ ਖੁਦਕੁਸ਼ੀ

ਕੁਸ਼ਲ ਪੰਜਾਬੀ ਤੋਂ ਬਾਅਦ ਹੁਣ ਇਸ ਵੱਡੀ ਅਦਾਕਾਰਾ ਨੇ ਕੀਤੀ ਖੁਦਕੁਸ਼ੀ

  • Share this:

ਕੁਸ਼ਲ ਪੰਜਾਬੀ (Kushal Punjabi) ਤੋਂ ਬਾਅਦ ਹੁਣ ਟੀਵੀ ਦੁਨੀਆਂ ਤੋਂ ਇਕ ਹੋਰ ਖੁਦਕੁਸ਼ੀ ਦੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਕ, ਸਟਾਰ ਪਲੱਸ ਦੇ ਸੀਰੀਅਲ ‘ਦਿਲ ਤੋ ਹੈਪੀ ਹੈ ਜੀ’ (TV Show Dil Toh happy Hai Ji) ਦੀ ਅਦਾਕਾਰਾ ਸੇਜ਼ਲ ਸ਼ਰਮਾ (Sejal Sharma) ਨੇ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰ ਦੀ ਦੱਸੀ ਜਾ ਰਹੀ ਹੈ।

ਨਿੱਜੀ ਜ਼ਿੰਦਗੀ ‘ਚ ਚੱਲ ਰਹੀ ਸੀ ਪਰੇਸ਼ਾਨੀ

ਇਕ ਰਿਪੋਰਟ ਦੇ ਮੁਤਾਬਿਕ ਸੇਜ਼ਲ ਨਿੱਜੀ ਜਿੰਦਗੀ ‘ਚ ਪਰੇਸ਼ਾਨ ਚੱਲ ਰਹੀ ਸੀ। ਇਹ ਘਟਨਾ ਸਵੇਰ 4 ਵਜੇ ਦੀ ਹੈ। ਮੁੰਬਈ ਦੇ ਮੀਰਾ ਰੋਡ ਦੇ ਕਨਕੀਆ ਪੁਲਿਸ ਸਟੇਸ਼ਨ ‘ਚ ਐਕਸੀਡੈਂਟਲ ਡੈਥ ਰਿਪੋਰਟ (ADR) ਦਰਜ ਹੋਈ ਹੈ। ਡਿਪਰੈਸ਼ਨ ਦੇ ਕਾਰਨ ਖੁਦਕੁਸ਼ੀ ਦੱਸੀ ਜਾ ਰਹੀ ਹੈ। ਸੇਜ਼ਲ ਸ਼ਰਮਾ ਮੀਰਾ ਰੋਡ (ਪੂਰਬ) ਦੇ ਸ਼ਿਵਾਰ ਗਾਰਡਨ ਸਥਿਤ ਰਾਇਲ ਨੇਸਟ ਸੁਸਾਇਟੀ ‘ਚ ਦੋਸਤਾਂ ਨਾਲ ਰਹਿੰਦੀ ਸੀ। ਪੁਲਿਸ ਇੰਸਪੈਕਟਰ ਸੰਦੀਪ ਕਦਮ ਨੇ ਦੱਸਿਆ ਕਿ ਸੇਜ਼ਲ ਦੇ ਘਰ ਤੋਂ ਇਕ ਸੁਸਾਈਡ ਨੋਟ ਮਿਲਿਆ ਹੈ। ਜਿਸ ‘ਚ ਉਸ ਨੇ ਖੁਦਕੁਸ਼ੀ ਦਾ ਨਿੱਜੀ ਕਾਰਨ ਲਿਖਿਆ ਹੈ।

ਸੇਜ਼ਲ ਹਮੇਸ਼ਾ ਖੁਸ਼ ਰਹਿੰਦੀ ਸੀ : ਜੈਸਮੀਨ ਭਸੀਨ

‘ਦਿਲ ਤੋ ਹੈਪੀ ਹੈ ਜੀ’ ‘ਚ ਮੁੱਖ ਭੂਮਿਕਾ ਨਿਭਾਉਣ ਵਾਲੀ ਟੀਵੀ ਅਦਾਕਾਰਾ ਜੈਸਮਨੀ ਭਸੀਨ ਨੇ ਸਪਾੱਟਬਵਾਏ ਦੇ ਨਾਲ ਗੱਲਬਾਤ ‘ਚ ਸੇਜ਼ਲ ਦੀ ਮੌਤ ਉਤੇ ਦੁੱਖ ਜਾਹਰ ਕੀਤਾ। ਭਸੀਨ ਨੇ ਕਿਹਾ, ਸੇਜ਼ਲ ਬਹੁਤ ਚੰਗੀ ਲੜਕੀ ਸੀ। ਉਹ ਹਮੇਸ਼ਾ ਖੁਸ਼ ਰਹਿੰਦੀ ਸੀ। ਸੇਜ਼ਲ ਦੀ ਖੁਦਕੁਸ਼ੀ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਅਸੀਂ ਅਕਸਰ ਇਕੱਠੇ ਸਮਾਂ ਗੁਜ਼ਾਰਦੇ ਸੀ। ਜੈਸਮੀਨ ਭਸੀਨ ਨੇ ਕਿਹਾ, ਮੈਨੂੰ ਨਹੀਂ ਲਗਦਾ ਕੀ ਖੁਦਕੁਸ਼ੀ ਦਾ ਕੋਈ ਕਾਰਨ ਰਿਹਾ ਹੋਵੇਗਾ। ਜੇਕਰ ਇਸ ਤਰ੍ਹਾਂ ਕੁੱਝ ਹੈ ਤਾਂ ਇਹ ਬਹੁਤ ਅਫਸੋਸ ਦੀ ਗੱਲ ਹੈ। ਇਹ ਕਾਫੀ ਦੁੱਖ ਦੀ ਗੱਲ ਹੈ।

ਕਈ ਬਾਲੀਵੁੱਡ ਅਦਾਕਾਰਾਂ ਨਾਲ ਕਰ ਚੁੱਕੀ ਹੈ ਕੰਮ

ਟੀਵੀ ਉਤੇ ਆਉਣ ਤੋਂ ਪਹਿਲਾਂ ਸੇਜ਼ਲ ਸ਼ਰਮਾ ਵਿਗਿਆਪਨ ਦੁਨੀਆਂ ਦਾ ਮੰਨਿਆ ਚਿਹਰਾ ਸੀ। ਸੇਜ਼ਲ ਨੇ ਕਈ ਬਾਲੀਵੁੱਡ ਅਦਾਕਾਰਾਂ ਨਾਲ ਟੀਵੀ ਵਿਗਿਆਪਨ ‘ਚ ਕੰਮ ਕੀਤਾ ਹੈ। ਸੇਜ਼ਲ ਮੂਲ ਤੌਰ ਉਤੇ ਰਾਜਸਥਾਨ ਦੇ ਉਦੈਪੁਰ ਦੀ ਰਹਿਣ ਵਾਲੀ ਸੀ ਅਤੇ 2017 ‘ਚ ਮੁੰਬਈ ਆ ਗਈ ਸੀ। ਉਸ ਨੇ ਆਜਾਦ ਪਰਿੰਦੇ ਨਾਂ ਦੀ ਇਕ ਵੈਬ ਸੀਰੀਜ਼ ‘ਚ ਵੀ ਕੰਮ ਕੀਤਾ ਹੈ।

Published by:Gurwinder Singh
First published:

Tags: Bollywood actress, Suicide