ਬਿੱਗ ਬੌਸ 13 (Bigg Boss 13) ਦਾ ਫਿਨਾਲੇ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਬਿੱਗ ਬੌਸ ਦੇ ਫੈਨਸ ਵੱਲੋਂ ਇਹ ਹੋਰ ਵੀ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਫਿਨਾਲੇ ਦਾ ਜੋਸ਼ ਵੀ ਘਰ ਦੇ ਹਰ ਇਕ ਕੰਟੇਸਟੈਂਟ ’ਚ ਦੇਖਣ ਨੂੰ ਮਿਲ ਰਿਹਾ ਹੈ। ਫਿਨਾਲੇ ਵਿਚ ਹੁਣ ਬੱਸ ਇਕ ਹਫਤਾ ਰਹਿ ਗਿਆ ਹੈ।
ਇਸ ਹਫਤੇ ਆਸਿਮ ਰਿਆਜ, ਰਸ਼ਮੀ ਦਿਸਾਈ ਅਤੇ ਸਿਧਾਰਥ ਸ਼ੁਕਲਾ ਸੁਰੱਖਿਅਤ ਹਨ। ਆਉਣ ਵਾਲਾ ਵੀਕੇਂਡ ਦਾ ਵਾਰ ਆਖਿਰੀ ਵੀਕੇਂਡ ਹੋਵੇਗਾ। ਜਿਸ ’ਚ ਸਲਮਾਨ ਖਾਨ ਫੈਂਸ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ। ਇਸ ਦੇ ਨਾਲ ਹੀ ਆਉਣ ਵਾਲੇ ਐਪੀਸੋਡ ’ਚ ਦੇਖਣ ਨੂੰ ਮਿਲੇਗਾ ਕਿ ਘਰ ਅੰਦਰ ਸ਼ਿਲਪਾ ਸ਼ੇਟੀ ਘਰਵਾਲਿਆਂ ਦਾ ਯੋਗਾ ਰਾਹੀਂ ਪਸੀਨਾ ਕੱਢਣ ਵਾਲੀ ਹੈ।
ਸ਼ਿਲਪਾ ਸ਼ੇਟੀ ਲਾਵੇਗੀ ਸਾਰੇ ਕੰਟੇਸਟੈਂਟਾਂ ਦੀ ਯੋਗਾ ਕਲਾਸ
ਬਿੱਗ ਬੌਸ 13 ਦਾ ਇਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਪ੍ਰੋਮੋ ’ਚ ਸ਼ਿਲਪਾ ਸ਼ੇਟੀ ਘਰ ਵਿਚ ਆਉਣਗੇ। ਇਸ ਦੌਰਾਨ ਉਹ ਸਾਰਿਆਂ ਦੀ ਯੋਗਾ ਕਲਾਸ ਲਗਾਏਗੀ। ਸਾਰਿਆਂ ਦਾ ਯੋਗਾ ਕਰਦੇ ਹੋਏ ਪਸੀਨਾ ਨਿਕਲਣ ਵਾਲਾ ਹੈ ਤੇ ਸਾਰੇ ਖੁਸ਼ ਵੀ ਦਿਖਾਈ ਦਿੰਦੇ ਹਨ। ਦੱਸ ਦਈਏ ਕਿ ਸ਼ਿਲਪਾ ਸ਼ੇਟੀ ਆਪਣੀ ਆਉਣ ਵਾਲੀ ਫਿਲਮ ਨਿਕਮਾ ਦੇ ਪ੍ਰੋਮੋਸ਼ਨ ਲਈ ਪਹੁੰਚ ਰਹੀ ਹੈ। ਇਸ ਦੌਰਾਨ ਉਹ ਸਾਰਿਆਂ ਦੀ ਕਲਾਸ ਲਗਾਉਂਦੇ ਹੋਏ ਨਜ਼ਰ ਆਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13