ਬਿੱਗ ਬੌਸ ਦਾ 13ਵਾਂ ਸੀਜ਼ਨ ਬੇਸ਼ਕ ਖਤਮ ਹੋ ਚੁੱਕਾ ਹੈ ਪਰ ਇਸ ਸ਼ੋਅ ਦੇ ਕੰਟੇਸਟੇਂਟ ਰਹੇ ਸਿਧਾਰਥ ਸ਼ੁਕਲਾ ਤੇ ਪੰਜਾਬ ਦੀ ਕੈਟਰੀਨਾ ਕੈਫ ਦਾ ਨਸ਼ਾ ਫੈਨਸ ਦੇ ਸਿਰ ਤੇ ਚੜ੍ਹ ਕੇ ਬੋਲ ਰਿਹਾ ਹੈ। ਅਜੇ ਵੀ ਫੈਨਸ ਉਨ੍ਹਾਂ ਦੋਹਾਂ ਨੂੰ ਭੁਲਾ ਨਹੀਂ ਪਾ ਰਹੇ ਹਨ। ਬੇਸ਼ਕ ਸ਼ਹਿਨਾਜ ਗਿੱਲ ਮੁਝਸੇ ਸ਼ਾਦੀ ਕਰੋਗੇ ਸ਼ੋਅ ’ਚ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਸਿਧਾਰਥ ਸ਼ੁਕਲਾ ਦੇ ਨਾਲ ਦੇਖਣਾ ਚਾਹੁੰਦੇ ਹਨ। ਇਸੇ ਦੌਰਾਨ ਸੋਸ਼ਲ ਮੀਡੀਆ ਤੇ ਦੋਹਾਂ ਦਾ ਇਕ ਰੁਮਾਂਟਿਕ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਨੂੰ ਦੇਖ ਕੇ ਸਿਡਨਾਜ ਦੇ ਫੈਨਸ ਪਾਗਲ ਹੋ ਗਏ ਹਨ।
#SidharthShukla & #ShehnaazGill's latest dance rehearsal video! Most probably it's for an awards show. Take a look :#SidNaaz #HangoverOfSid pic.twitter.com/PDURMgQPcg
— Sarah (@SamayraKabir) February 25, 2020
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਸ ਵੀਡੀਓ ’ਚ ਸ਼ਹਿਨਾਜ ਗਿੱਲ ਤੇ ਸਿਧਾਰਥ ਸ਼ੁਕਲਾ ਇਕ ਰੁਮਾਂਟਿਕ ਗਾਣੇ ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਬਾਲੀਵੁੱਡ ਲਾਇਫ ਦੀ ਇਕ ਖਬਰ ਮੁਤਾਬਿਕ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ ਗਿੱਲ ਜਲਦ ਹੀ ਮਿਰਚੀ ਮਿਉਜ਼ੀਕ ਐਵਾਰਡ 52020 ਤੇ ਪਰਫਾਰਮ ਕਰਦੇ ਹੋਏ ਦਿਖਾਈ ਦੇਣਗੇ। ਜਿਸ ਲਈ ਦੋਹਾਂ ਨੇ ਰਿਹਸਲ ਵੀ ਸ਼ੁਰੂ ਕਰ ਦਿੱਤਾ ਹੈ। ਜਿਸਦੀ ਦੀ ਇਕ ਝਲਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।sss
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13, Shehnaz Gill, Siddharth shukla