ਸਮ੍ਰਿਤੀ ਇਰਾਨੀ ਨੂੰ ਪਛਾਣ ਨਹੀਂ ਸਕਿਆ ਕਪਿਲ ਸ਼ੋਅ ਦਾ ਗਾਰਡ, ਅੰਦਰ ਜਾਣ ਤੋਂ ਰੋਕਿਆ, ਗੁੱਸੇ ਵਿਚ ਵਾਪਸ ਪਰਤੀ

(ਫਾਇਲ ਫੋਟੋ)

(ਫਾਇਲ ਫੋਟੋ)

 • Share this:
  ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ 'ਕਪਿਲ ਸ਼ਰਮਾ ਸ਼ੋਅ' (Kapil Sharma show ) 'ਚ ਹਿੱਸਾ ਲੈਣਾ ਸੀ ਪਰ ਕੁਝ ਅਜਿਹੀ ਘਟਨਾ ਵਾਪਰੀ ਕਿ ਸਮ੍ਰਿਤੀ ਇਰਾਨੀ ਗੁੱਸੇ 'ਚ ਵਾਪਸ ਪਰਤ ਆਏ। ਦਰਅਸਲ ਜਿਵੇਂ ਹੀ ਸਮ੍ਰਿਤੀ ਇਰਾਨੀ ਸ਼ੂਟਿੰਗ ਦਾ ਹਿੱਸਾ ਬਣਨ ਲਈ ਕਪਿਲ ਸ਼ਰਮਾ ਸ਼ੋਅ ਦੇ ਸੈੱਟ 'ਤੇ ਪਹੁੰਚੇ ਤਾਂ ਗਾਰਡ ਨੇ ਉਨ੍ਹਾਂ ਨੂੰ ਪਛਾਣਨ ਤੋਂ ਇਨਕਾਰ ਕਰਦੇ ਹੋਏ ਰੋਕ ਲਿਆ।

  ਇਸ 'ਤੇ ਸਮ੍ਰਿਤੀ ਇਰਾਨੀ ਗੁੱਸੇ ਹੋ ਗਏ ਅਤੇ ਬਿਨਾਂ ਸ਼ੂਟਿੰਗ ਦੇ ਵਾਪਸ ਪਰਤ ਗਏ। ਇਸ ਦੌਰਾਨ ਸਮ੍ਰਿਤੀ ਇਰਾਨੀ ਦੇ ਗਾਰਡ ਅਤੇ ਡਰਾਈਵਰ ਵਿਚਾਲੇ ਬਹਿਸ ਹੋ ਗਈ। ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਆਪਣੀ ਕਿਤਾਬ 'ਲਾਲ ਸਲਾਮ' ਦੇ ਪ੍ਰਮੋਸ਼ਨ ਲਈ ਸ਼ੋਅ 'ਚ ਆਉਣ ਵਾਲੀ ਸੀ।

  ਜਾਣਕਾਰੀ ਮੁਤਾਬਕ ਸਮ੍ਰਿਤੀ ਇਰਾਨੀ ਆਪਣੇ ਡਰਾਈਵਰ ਅਤੇ ਦੋ ਲੋਕਾਂ ਨਾਲ ਸ਼ੂਟਿੰਗ ਲਈ ਕਪਿਲ ਸ਼ਰਮਾ ਦੇ ਸੈੱਟ 'ਤੇ ਪਹੁੰਚੀ ਸਨ। ਗੇਟ 'ਤੇ ਤਾਇਨਾਤ ਗਾਰਡ ਨੇ ਉਨ੍ਹਾਂ ਨੂੰ ਪਛਾਣਿਆ ਨਹੀਂ ਅਤੇ ਅੰਦਰ ਜਾਣ ਤੋਂ ਰੋਕ ਦਿੱਤਾ।

  ਜਦੋਂ ਗਾਰਡ ਨੂੰ ਦੱਸਿਆ ਗਿਆ ਕਿ ਸਮ੍ਰਿਤੀ ਇਰਾਨੀ ਕੇਂਦਰੀ ਮੰਤਰੀ ਹੈ ਅਤੇ ਉਨ੍ਹਾਂ ਨੂੰ ਸ਼ੂਟਿੰਗ ਲਈ ਬੁਲਾਇਆ ਗਿਆ ਹੈ ਤਾਂ ਉਸ (ਗਾਰਡ) ਨੇ ਜਵਾਬ ਦਿੱਤਾ ਕਿ ਉਸ ਨੂੰ ਅਜਿਹਾ ਕੋਈ ਹੁਕਮ ਨਹੀਂ ਮਿਲਿਆ ਹੈ। ਫਿਰ ਫੂਡ ਡਿਲੀਵਰੀ ਕਰਨ ਵਾਲਾ ਉੱਥੇ ਪਹੁੰਚਿਆ ਅਤੇ ਆਸਾਨੀ ਨਾਲ ਅੰਦਰ ਚਲਾ ਗਿਆ। ਇਹ ਦੇਖ ਕੇ ਸਮ੍ਰਿਤੀ ਇਰਾਨੀ ਗੁੱਸੇ 'ਚ ਆ ਗਈ ਅਤੇ ਉੱਥੋਂ ਚਲੀ ਗਈ।

  ਸਮ੍ਰਿਤੀ ਇਰਾਨੀ ਨੇ ਉਸ ਗਾਰਡ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਸ਼ੋਅ ਦੀ ਮਹਿਮਾਨ ਹੈ ਅਤੇ ਕੇਂਦਰੀ ਮੰਤਰੀ ਵੀ ਹੈ। ਪਰ ਗਾਰਡ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ, ਉਸ ਨੇ ਕਿਹਾ ਕਿ ਵੱਡੇ ਲੀਡਰ ਇਕੱਲੇ ਨਹੀਂ ਘੁੰਮਦੇ, ਉਨ੍ਹਾਂ ਦੇ ਨਾਲ ਸੁਰੱਖਿਆ ਮੁਲਾਜ਼ਮ ਅਤੇ ਪੁਲਿਸ ਹੁੰਦੀ ਹੈ।

  ਗਾਰਡ ਨੇ ਕਿਹਾ ਕਿ ਕਪਿਲ ਸ਼ਰਮਾ ਨੂੰ ਮਿਲਣ ਵਾਲਾ ਹਰ ਕੋਈ ਆਪਣੇ ਆਪ ਨੂੰ ਵੱਡਾ ਕਹਿੰਦਾ ਹੈ। ਸਮ੍ਰਿਤੀ ਇਰਾਨੀ ਕਰੀਬ ਅੱਧਾ ਘੰਟਾ ਬਾਹਰ ਰਹੀ ਅਤੇ ਆਖਰਕਾਰ ਏਅਰਪੋਰਟ ਲਈ ਰਵਾਨਾ ਹੋ ਗਈ ਕਿਉਂਕਿ ਉਸ ਨੇ ਵਾਪਸ ਦਿੱਲੀ ਆਉਣਾ ਸੀ।

  ਇਸ ਦੇ ਨਾਲ ਹੀ ਜਦੋਂ ਸ਼ੋਅ ਦੇ ਹੋਸਟ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਗਾਰਡ 'ਤੇ ਜੰਮ ਕੇ ਝਾੜਿਆ। ਹਾਲਾਂਕਿ ਕਪਿਲ ਸ਼ਰਮਾ ਨੇ ਸਮਰਿਤੀ ਇਰਾਨੀ ਨੂੰ ਸਾਰੀ ਸਥਿਤੀ ਦੱਸ ਕੇ ਮੁਆਫੀ ਮੰਗ ਲਈ ਹੈ।
  Published by:Gurwinder Singh
  First published: