ਮੂਸੇਵਾਲ ਨਾ ਕਿਉਂ ਲਿਖਿਆ 'ਸੰਜੂ' ਗਾਣਾ, ਸਿੱਧੂ ਦੇ ਵਕੀਲ ਨੇ ਦੱਸੀ ਇਹ ਵਜ੍ਹਾ..

ਵਕੀਲ ਨੇ ਤਰਕ ਦਿੰਦੇ ਕਿਹਾ ਕਿ ਗੰਨ ਦੀ ਵਰਤੋ ਫਿਲਮਾਂ ਵਿਚ ਵੀ ਹੁੰਦੀ ਹੈ ਅਤੇ ਮੂਸੇਵਾਲਾ ਤੋਂ ਪਹਿਲਾ ਵੀ ਹਥਿਆਰੀ ਗਾਣੇ ਗਾਏ ਜਾਂਦੇ ਸਨ। ਵਕੀਲ ਗੁਰਵਿੰਦਰ ਨੇ ਕਿਹਾ ਕਿ ਸਾਰਿਆ ਲਈ ਇਕੋ ਸਿਸਟਮ ਹੋਣਾ ਚਾਹੀਦਾ ਹੈ।

ਗਾਣਿਆਂ ਨੂੰ ਲੈ ਕੇ ਵੀ ਸੈਂਸਰ ਬੋਰਡ ਹੋਣਾ ਚਾਹੀਦਾ- ਸਿੱਧੂ ਮੂਸੇਵਾਲਾ ਦਾ ਵਕੀਲ

ਗਾਣਿਆਂ ਨੂੰ ਲੈ ਕੇ ਵੀ ਸੈਂਸਰ ਬੋਰਡ ਹੋਣਾ ਚਾਹੀਦਾ- ਸਿੱਧੂ ਮੂਸੇਵਾਲਾ ਦਾ ਵਕੀਲ

  • Share this:
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਸੰਜੂ ਗਾਣੇ ਨੂੰ ਲੈ ਕੇ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੂਸੇਵਾਲਾ ਦੇ ਵਕੀਲ ਗੁਰਵਿੰਦਰ ਸੰਧੂ ਨੇ ਕਿਹਾ ਕਿ ਜੋ ਵੀ ਮੂਸੇਵਾਲਾ ਦੇ ਨਾਲ ਹੋ ਰਿਹਾ ਸੀ, ਉਸ ਨੂੰ ਲੈ ਕੇ ਹੀ ਉਸਨੇ ਸੰਜੂ ਗਾਣਾ ਲਿਖਿਆ ਅਤੇ ਨਾਲ ਹੀ ਕਿਹਾ ਕਿ ਗਨ ਕਲਚਰ ਨੂੰ ਪ੍ਰਮੋਟ ਕਰਨਾ ਉਸਦਾ ਮਕਸਦ ਨਹੀਂ ਹੈ। ਵਕੀਲ ਵੇ ਕਿਹਾ ਗਾਣਿਆ ਨੂੰ ਲੈ ਕੇ ਇਕ ਸੈਂਸਰ ਬੋਰਡ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਮੂਸੇਵਾਲਾ ਵਾਲਾ ਹੀ ਇਕ ਰਹਿ ਗਿਆ ਹੈ ਬਾਕੀ ਗਾਈਕ ਵੀ ਕਿੰਨਾ ਕੁੱਝ ਗਾ ਰਹੇ ਹਨ ਅਤੇ ਉਹਨਾਂ ਉਤੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ।

ਵਕੀਲ ਨੇ ਤਰਕ ਦਿੰਦੇ ਕਿਹਾ ਕਿ ਗੰਨ ਦੀ ਵਰਤੋ ਫਿਲਮਾਂ ਵਿਚ ਵੀ ਹੁੰਦੀ ਹੈ ਅਤੇ ਮੂਸੇਵਾਲਾ ਤੋਂ ਪਹਿਲਾ ਵੀ ਹਥਿਆਰੀ ਗਾਣੇ ਗਾਏ ਜਾਂਦੇ ਸਨ। ਵਕੀਲ ਗੁਰਵਿੰਦਰ ਨੇ ਕਿਹਾ ਕਿ ਸਾਰਿਆ ਲਈ ਇਕੋ ਸਿਸਟਮ ਹੋਣਾ ਚਾਹੀਦਾ ਹੈ। ਪੜ੍ਹਾਈ ਦੇ ਬਾਅਦ 3 ਸਾਲ ਤੱਕ ਨੌਕਰੀ ਨਹੀ ਮਿਲੀ ਤਾਂ ਸਟੂਡੈਂਟ ਵੀਜਾ ਲੈ ਕੇ ਕੈਨੇਡਾ ਗਿਆ ਅਤੇ ਉਥੇ ਹੀ ਗਾਣੇ ਲਿਖਣੇ ਅਤੇ ਗਾਉਣਾ ਸ਼ੁਰੂ ਕੀਤਾ। ਵਕੀਲ ਨੇ ਕਿਹਾ ਹੈ ਕਿ ਉਹ ਪਿੰਡ ਕੈਂਸਰ ਦੇ ਮਰੀਜਾਂ ਲਈ ਕੈਂਪ ਲਗਾਉਦਾ ਹੈ।
Published by:Sukhwinder Singh
First published: