HOME » NEWS » Films

ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲਾਕ, ਕਿਸਾਨ ਅੰਦੋਲਨ ਬਾਰੇ ਕੀਤਾ ਸੀ ਟਵੀਟ

News18 Punjabi | News18 Punjab
Updated: June 8, 2021, 12:31 PM IST
share image
ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲਾਕ, ਕਿਸਾਨ ਅੰਦੋਲਨ ਬਾਰੇ ਕੀਤਾ ਸੀ ਟਵੀਟ
ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲਾਕ, ਕਿਸਾਨ ਅੰਦੋਲਨ ਬਾਰੇ ਕੀਤਾ ਸੀ ਟਵੀਟ (ਫੋਟੋ ਕੈ. ਟਵਿੱਟਰ)

  • Share this:
  • Facebook share img
  • Twitter share img
  • Linkedin share img
ਮਾਈਕਰੋ ਬਲਾੱਗਿੰਗ ਪਲੇਟਫਾਰਮ ਟਵਿੱਟਰ (Twitter) ਨੇ ਭਾਰਤ ਵਿੱਚ ਚਾਰ ਅਕਾਊਂਟ ਬਲਾਕ ਕਰ ਦਿੱਤੇ ਹਨ। ਇਨ੍ਹਾਂ ਵਿਚ ਕੈਨੇਡੀਅਨ-ਪੰਜਾਬੀ ਗਾਇਕ ਜੈਜ਼ੀ ਬੀ (Jazzy B) ਦਾ ਖਾਤਾ ਵੀ ਸ਼ਾਮਲ ਹੈ। ਜੈਜ਼ੀ ਭਾਰਤ ਵਿਚ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ (Farmers Protest against Farms Law) ਦੇ ਸਮਰਥਨ ਵਿਚ ਅਕਸਰ ਟਵੀਟ ਕਰਦੇ ਰਹੇ ਹਨ। ਸਰਕਾਰ ਦੁਆਰਾ ਕੀਤੀ ਗਈ ਇੱਕ ਬੇਨਤੀ ਤੋਂ ਬਾਅਦ ਐਤਵਾਰ ਨੂੰ ਇਹ ਚਾਰੇ ਖਾਤਿਆਂ ਨੂੰ ਬਲਾਕ ਕਰ ਦਿੱਤਾ ਗਿਆ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਚਾਰ ਅਕਾਉਂਟ ਸਿਰਫ ਭਾਰਤ ਵਿੱਚ ਬਲਾਕ ਕੀਤੇ ਗਏ ਹਨ, ਯਾਨੀ ਇਨ੍ਹਾਂ ਅਕਾਉਂਟਸ ਨੂੰ ਗੈਰ-ਭਾਰਤੀ ਆਈ ਪੀ ਐਡਰੈਸ ਤੋਂ ਐਕਸੈਸ ਕੀਤਾ ਜਾ ਸਕਦਾ ਹੈ। ਅਜੇ ਤੱਕ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਟਵਿੱਟਰ ਜਲਦੀ ਹੀ ਇਸ ਸੰਬੰਧੀ ਬਿਆਨ ਜਾਰੀ ਕਰੇਗਾ।

ਟੈਕਨਾਲੋਜੀ ਨਿਊਜ਼ ਵੈਬਸਾਈਟ ਟੇਕਕ੍ਰਾੰਚ ਦੇ ਅਨੁਸਾਰ, ਸਾਰੇ ਚਾਰ ਖਾਤਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਅਲੋਚਨਾ ਕਰਨ ਅਤੇ ਖੇਤੀਬਾੜੀ ਕਾਨੂੰਨਾਂ ਬਾਰੇ ਸਮੱਗਰੀ ਪ੍ਰਕਾਸ਼ਤ ਕੀਤੀ ਗਈ ਸੀ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਵਿੱਟਰ ਨੇ ਭਾਰਤ ਵਿੱਚ ਅਕਾਉਂਟ ਬਲਾਕ ਕੀਤੇ ਹੋਣ। ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਟਵਿੱਟਰ ਨੇ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਕੁਝ ਘੰਟਿਆਂ ਲਈ ਤਕਰੀਬਨ 250 ਅਕਾਉਂਟ ਬਲਾਕ ਕੀਤੇ ਸਨ।
Published by: Gurwinder Singh
First published: June 8, 2021, 12:17 PM IST
ਹੋਰ ਪੜ੍ਹੋ
ਅਗਲੀ ਖ਼ਬਰ