HOME » NEWS » Films

ਆਯੁਸ਼ਮਾਨ ਖੁਰਾਨਾ ਦੀ ਫਿਲਮ ਨੂੰ ਮਿਲੀ ਟਰੰਪ ਦੀ ਤਾਰੀਫ, ਟਵੀਟਰ ਉਤੇ ਕਹੀ ਇਹ ਗੱਲ

News18 Punjabi | News18 Punjab
Updated: February 22, 2020, 7:31 PM IST
share image
ਆਯੁਸ਼ਮਾਨ ਖੁਰਾਨਾ ਦੀ ਫਿਲਮ ਨੂੰ ਮਿਲੀ ਟਰੰਪ ਦੀ ਤਾਰੀਫ, ਟਵੀਟਰ ਉਤੇ ਕਹੀ ਇਹ ਗੱਲ
ਆਯੁਸ਼ਮਾਨ ਖੁਰਾਨਾ ਦੀ ਫਿਲਮ ਨੂੰ ਮਿਲੀ ਟਰੰਪ ਦੀ ਤਾਰੀਫ, ਟਵੀਟਰ ਉਤੇ ਕਹੀ ਇਹ ਗੱਲ

-ਆਯੁਸ਼ਮਾਨ ਖੁਰਾਨਾ (Ayushmann Khurrana) ਦੀ ਨਵੀਂ ਫਿਲਮ ‘ਸ਼ੁਭ ਮੰਗਲ ਜਿਆਦਾ ਸਾਵਧਾਨ’ (Shubh Mangal Zyada Savdhan) ਦੀ ਪ੍ਰਸ਼ੰਸਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਹਰ ਹਫਤੇ ਬਾਲੀਵੁੱਡ ਦੀਆਂ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਪਰ ਕੁਝ ਫਿਲਮਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਦੁਨੀਆ ਭਰ ਵਿਚ ਪ੍ਰਸ਼ੰਸਾ ਇਕੱਠੀ ਕਰ ਲੈਂਦੀਆਂ ਹਨ। ਅਜਿਹੀ ਹੀ ਇਕ ਫਿਲਮ 21 ਫਰਵਰੀ ਨੂੰ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਹੈ ਆਯੁਸ਼ਮਾਨ ਖੁਰਾਨਾ (Ayushmann Khurrana) ਦੀ ‘ਸ਼ੁਭ ਮੰਗਲ ਜਿਆਦਾ ਸਾਵਧਾਨ’ (Shubh Mangal Zyada Savdhan)। ਆਰਟਿਕਲ 377 ਉਤੇ ਆਧਾਰਿਤ ਇਸ ਫਿਲਮ ਨੂੰ ਸੋਸ਼ਲ ਮੀਡੀਆ ਉਤੇ ਬਹੁਤ ਪ੍ਰਸ਼ੰਸਾ ਮਿਲ ਰਹੀ ਹੈ। ਉੱਥੇ ਇਸ ਦੌਰਾਨ ਫਿਲਮ ਨੂੰ ਸਭ ਤੋਂ ਵੱਡੀ ਪ੍ਰਸ਼ੰਸਾ ਮਿਲੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਤੋਂ। ਉਨ੍ਹਾਂ ਨੇ ਆਯੁਸ਼ਮਾਨ ਖੁਰਾਨਾ ਦੀ ਫਿਲਮ ਨੂੰ ਲੈ ਕੇ ਟਵੀਟਰ ਉਤੇ ਇਕ ਪੋਸਟ ਕੀਤਾ ਹੈ।



ਦਰਅਸਲ, ਬ੍ਰਿਟਿਸ਼ ਐਕਟਿਵਿਸਟ ਪੀਟਰ ਟੈਚੇਲ ਨੇ ਟਵੀਟਰ ਉਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿਚ ਆਯੁਸ਼ਮਾਨ ਖੁਰਾਨਾ ਦੀ ਫਿਲਮ  ‘ਸ਼ੁਭ ਮੰਗਲ ਜਿਆਦਾ ਸਾਵਧਾਨ’ (Shubh Mangal Zyada Savdhan) ਨੂੰ ਇਕ ਬਿਹਤਰ ਫਿਲਮ ਦੱਸਿਆ ਗਿਆ ਸੀ। ਇਸ ਪੋਸਟ ਵਿਚ ਪੀਟਰ ਨੇ ਲਿਖਿਆ ਹੈ  ‘ਭਾਰਤ :  ਇਕ ਨਵੀਂ ਬਾਲੀਵੁੱਡ ਰੁਮਾਂਟਿਕ ਕਾਮੇਡੀ ਫਿਲਮ ਰੀਲੀਜ਼ ਹੋਈ ਹੈ, ਜਿਸ ਵਿਚ ਗੇ ਰੁਮਾਂਸ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਵਿਚ ਬਜ਼ੁਰਗਾਂ ਨੂੰ ਸਮਲੈਂਗਿਕਤਾ ਨੂੰ ਲੈ ਕੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਵਿਚ ਇਸ ਤੋਂ ਪਹਿਲਾਂ ਸਮਲੈਂਗਿਕਤਾ ਨੂੰ ਵੈਧ ਕਰਾਰ ਦਿੱਤਾ ਜਾ ਚੁੱਕਿਆ ਹੈ...ਹੁਰੱਰੇ !’

ਉੱਥੇ ਟਰੰਪ ਨੂੰ ਇਸ ਫਿਲਮ ਦਾ ਕਾਨਸੈਪਟ ਬਹੁਤ ਪਸੰਦ ਆਇਆ ਹੈ ਅਤੇ ਉਨ੍ਹਾਂ ਨੇ ਆਪਣੇ ਟਵੀਟਰ ਅਕਾਉਂਟ ਉਤੇ ਪੀਟਰ ਟੈਚੇਲ ਦੇ ਇਸ ਪੋਸਟ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ - 'Great!'.

ਡੋਨਾਲਡ ਟਰੰਪ ਦੇ ਇਸ ਟਵੀਟ ਨੂੰ LGBT ਮੁੱਦੇ ਅਤੇ ਅਧਿਕਾਰਾਂ ਨੂੰ ਗੰਭੀਰਤਾ ਨਾਲ ਲੈਣ ਵੱਲ ਇਕ ਕਦਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਇਸ ਰੀ-ਟਵੀਟ ਨੂੰ ਕਾਫੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਹਿਲੀ ਭਾਰਤ ਯਾਤਰਾ ਉਤੇ ਆਉਣ ਵਾਲੇ ਹਨ। 24 ਫਰਵਰੀ ਨੂੰ ਡੋਨਾਲਡ ਟਰੰਪ ਭਾਰਤ ਆਉਣਗੇ। ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਕਾਫੀ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ, ਪਰ ਆਉਣ ਤੋਂ ਪਹਿਲਾਂ ਹੀ ਉਹ ਭਾਰਤ ਤੋਂ ਜੁੜੀ ਹਰ ਗੱਲ ਉਤੇ ਨਜ਼ਰ ਰੱਖ ਰਹੇ ਹਨ।

ਗੱਲ ਕਰੀਏ ਫਿਲਮ ਦੀ ਤਾਂ ਆਯੁਸ਼ਮਾਨ ਖੁਰਾਨਾ ਅਤੇ ਜਤਿੰਦਰ ਕੁਮਾਰ ਦੀ ਫਿਲਮ ‘ਸ਼ੁਭ ਮੰਗਲ ਜਿਆਦਾ ਸਾਵਧਾਨ’ ਆਰਟਿਕਲ 377 ਉਤੇ ਆਧਾਰਿਤ ਹੈ। ਇਸ ਫਿਲਮ ਵਿਚ ਆਯੁਸ਼ਮਾਨ ਅਤੇ ਜਤਿੰਦਰ ਆਪਣੇ ਪਿਆਰ ਲਈ ਸਮਾਜ ਦੇ ਨਾਲ ਆਪਣੇ ਪਰਿਵਾਰਾਂ ਨਾਲ ਵੀ ਲੜਦੇ ਦਿਖਾਈ ਦੇ ਰਹੇ ਹਨ। ਫਿਲਮ ਇਸੀ ਹਫਤੇ ਸਿਨੇਮਾ ਘਰਾਂ ਵਿਚ ਰੀਲੀਜ਼ ਹੋਈ ਹੈ ਅਤੇ ਕਾਫੀ ਪ੍ਰਸ਼ੰਸਾ ਇਕੱਠੀ ਕਰ ਰਹੀ ਹੈ। ਇਸ ਫਿਮਲ ਵਿਚ ਅਦਾਕਾਰ ਗਜਰਾਜ ਰਾਵ ਅਤੇ ਅਦਾਕਾਰਾ ਨੀਨਾ ਗੁਪਤਾ ਵੀ ਅਹਿਮ ਕਿਰਦਾਰਾਂ ਵਿਚ ਦਿਖਾਈ ਦੇ ਰਹੇ ਹਨ।

 

 
First published: February 22, 2020
ਹੋਰ ਪੜ੍ਹੋ
ਅਗਲੀ ਖ਼ਬਰ