ਮੁੰਬਈ- ਸ਼ੋਅ 'ਸਾਰਾਭਾਈ ਵਰਸਿਜ਼ ਸਾਰਾਭਾਈ 2' 'ਚ ਜੈਸਮੀਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵੈਭਵੀ ਉਪਾਧਿਆਏ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਇੱਕ ਕਾਰ ਹਾਦਸੇ ਵਿੱਚ ਵੈਭਵੀ ਦੀ ਮੌਤ ਹੋ ਗਈ ਸੀ। ਬੁੱਧਵਾਰ ਨੂੰ ਸਵੇਰੇ 11 ਵਜੇ ਮੁੰਬਈ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਹ ਖਬਰ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ। ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਹੀ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਸੀ।
ਵੈਭਵੀ ਉਪਾਧਿਆਏ ਦੇ ਦੇਹਾਂਤ ਤੋਂ ਬਾਅਦ ਪੂਰੀ ਇੰਡਸਟਰੀ ਸਦਮੇ 'ਚ ਹੈ। ਪ੍ਰਸ਼ੰਸਕ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰ ਰਹੇ ਹਨ। 'ਸਾਰਾਭਾਈ ਬਨਾਮ ਸਾਰਾਭਾਈ 2' 'ਚ ਵੈਭਵੀ ਨਾਲ ਕੰਮ ਕਰਨ ਵਾਲੇ ਨਿਰਮਾਤਾ-ਅਦਾਕਾਰ ਜੇਡੀ ਮਜੀਠੀਆ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਜੇਡੀ ਨੇ ਖੁਲਾਸਾ ਕੀਤਾ ਕਿ ਉਪਾਧਿਆਏ ਦੀ ਕਾਰ ਮੋੜ ਲੈਂਦੇ ਸਮੇਂ ਘਾਟੀ ਵਿੱਚ ਡਿੱਗ ਗਈ। ਕਾਰ 'ਚ ਵੈਭਵੀ ਦਾ ਮੰਗੇਤਰ ਵੀ ਮੌਜੂਦ ਸੀ, ਜਿਸ ਦੀ ਹਾਲਤ ਸਥਿਰ ਹੈ।
ਜੇਡੀ ਨੇ ਭਾਵੁਕ ਹੁੰਦੇ ਕਿਹਾ ਕਿ , "ਇਹ ਅਵਿਸ਼ਵਾਸ਼ਯੋਗ, ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੈ। ਉਹ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦੇ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ।" ਇਸ ਦੇ ਨਾਲ ਹੀ ਵੈਭਵੀ ਉਪਾਧਿਆਏ ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ 'ਚ ਹਿਮਾਚਲ ਦੀ ਖੂਬਸੂਰਤ ਲੋਕੇਸ਼ਨ ਦਾ ਵੀਡੀਓ ਸ਼ੇਅਰ ਕੀਤੀ ਸੀ।
View this post on Instagram
ਵੈਭਵੀ ਉਪਾਧਿਆਏ ਟੀਵੀ ਸ਼ੋਅ
ਟੀਵੀ ਸ਼ੋਅ 'ਸਾਰਾਭਾਈ ਬਨਾਮ ਸਾਰਾਭਾਈ 2' ਤੋਂ ਇਲਾਵਾ ਵੈਭਵੀ ਉਪਾਧਿਆਏ 'ਕਿਆ ਕਸੂਰ ਹੈ ਅਮਲ ਕਾ', ਵੈੱਬ ਸੀਰੀਜ਼ 'ਪਲੀਜ਼ ਫਾਈਂਡ ਅਟੈਚਡ' ਅਤੇ ਫਿਲਮ 'ਛਪਾਕ' 'ਚ ਵੀ ਨਜ਼ਰ ਆਈ ਸੀ। ਵੈਭਵੀ ਗੁਜਰਾਤੀ ਥੀਏਟਰ ਸਰਕਟ ਵਿੱਚ ਇੱਕ ਬਹੁਤ ਮਸ਼ਹੂਰ ਨਾਮ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।